75-year-old Sikh man attacked in New York's Queens,  Sikh Community Demands Hammer Attack in NYC Hotel to Be Investigated as Hate Crime


ਨਿਊ ਯਾਰਕ: ਕੁਈਨਜ਼ ਵਿੱਚ ਸਵੇਰ ਦੀ ਸੈਰ ਦੌਰਾਨ ਇੱਕ 75 ਸਾਲਾ ਸਿੱਖ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਦਾ ਨੱਕ ਟੁੱਟ ਗਿਆ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। abc7ny.com ਦੀ ਰਿਪੋਰਟ ਅਨੁਸਾਰ, ਪੁਲਿਸ ਦਾ ਕਹਿਣਾ ਹੈ ਕਿ ਹਮਲਾ ਬਿਨਾਂ ਭੜਕਾਹਟ ਦੇ ਸੀ। ਨਿਊਯਾਰਕ ਦੇ ਕੁਈਨਜ਼ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਮਗਰੋਂ ਹੁਣ ਦੱਖਣੀ ਏਸ਼ਿਆਈ ਭਾਈਚਾਰਾ ਆਪਣੀ ਸੁਰੱਖਿਆ ਲਈ ਨਾਰਾਜ਼ ਤੇ ਚਿੰਤਤ ਹੈ।


ਹਮਲੇ ਬਾਰੇ ਪੁੱਛੇ ਜਾਣ 'ਤੇ, ਪੀੜਤ ਨਿਰਮਲ ਸਿੰਘ ਨੇ ਦੱਸਿਆ, “ਉਹ ਬੱਸ ਚੱਲ ਰਿਹਾ ਸੀ ਤੇ ਕਿਸ ਨੇ ਪਿੱਛੇ ਤੋਂ ਆ ਕੇ ਮੂੰਹ 'ਤੇ ਵਾਰ ਕੀਤਾ। ਸਿੱਖ ਕਲਚਰਲ ਸੁਸਾਇਟੀ ਪਬਲਿਕ ਪਾਲਿਸੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਨੇ ਅਨੁਵਾਦ ਕੀਤਾ ਕਿਉਂਕਿ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਐਤਵਾਰ ਸਵੇਰੇ ਗੁਰਦੁਆਰੇ ਵੱਲ ਨੂੰ ਜਾ ਰਿਹਾ ਸੀ। ਉਸੇ ਸਮੇਂ ਇੱਕ ਵਿਅਕਤੀ ਉਸ ਕੋਲ ਪਹੁੰਚਿਆ ਤੇ ਉਸ ਦੇ ਨੱਕ 'ਤੇ ਮੁੱਕਾ ਮਾਰ ਦਿੱਤਾ। ਇਸ ਕਾਰਨ ਉਹ ਜ਼ਮੀਨ 'ਤੇ ਵੀ ਡਿੱਗ ਗਿਆ। ਤੂਰ ਮੁਤਾਬਕ 75 ਸਾਲਾ ਬਜ਼ੁਰਗ 'ਤੇ ਉਸ ਦੀ ਦਿੱਖ ਕਾਰਨ ਹਮਲਾ ਹੋਇਆ ਸੀ।






ਪੀੜਤ ਬਜ਼ੁਰਗ ਜੋ ਕੈਨੇਡਾ ਤੋਂ ਸਿਰਫ਼ ਦੋ ਕੁ ਹਫ਼ਤੇ ਪਹਿਲਾਂ ਨਿਊਯਾਰਕ ਆਇਆ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ ਨਿਊਯਾਰਕ ਆਇਆ ਹੈ। ਚੇਅਰਮੈਨ ਤੂਰ ਨੇ ਕਿਹਾ ਕਿ ਸਾਡੇ ਚਾਚੇ, ਮਾਤਾ-ਪਿਤਾ ਜੋ ਗੁਰੂ ਘਰ ਅਰਦਾਸ ਕਰਨ ਲਈ ਆ ਰਹੇ ਹਨ, ਇਸ ਘਟਨਾ ਤੋਂ ਬਾਅਦ ਉਹ ਡਰ ਮਹਿਸੂਸ ਕਰ ਰਹੇ ਹਨ।




ਸ਼ਹਿਰ ਦੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਸਿੱਖ ਆਗੂ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਪਤਾ ਨਹੀਂ ਹੁਣ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਕੌਣ ਹੋਵੇਗਾ। ਕੰਗ ਨੇ ਇਸ ਸਬੰਧੀ ਮੇਅਰ ਐਰਿਕ ਐਡਮਜ਼ ਤੇ NYPD ਦੇ ਕਮਿਸ਼ਨਰ ਕੀਚੈਂਟ ਸੇਵੇਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਇਆ।


ਇਸ ਖੇਤਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਹੈ। ਅਸੀਂ ਹਰ ਰੋਜ਼ ਘੱਟ ਗਿਣਤੀਆਂ ਦੇ ਲੋਕਾਂ 'ਤੇ ਹਮਲੇ ਦੇਖਦੇ ਹਾਂ ਤੇ ਇਸ ਨੂੰ ਰੋਕਣਾ ਚਾਹੀਦਾ ਹੈ। ਤੂਰ ਨੇ ਕਿਹਾ ਸਾਨੂੰ ਉਮੀਦ ਹੈ ਕਿ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਵੇਗੀ ਤੇ ਦੋਸ਼ੀ ਵਿਅਕਤੀ ਜਲਦੀ ਫੜਿਆ ਜਾਵੇਗਾ।


ਇਹ ਵੀ ਪੜ੍ਹੋ: Himachal Pradesh Election: ਪੰਜਾਬ ਫਤਹਿ ਕਰਨ ਮਗਰੋਂ ਹਿਮਾਚਲ 'ਚ 'ਆਪ' ਦਾ ਐਕਸ਼ਨ, 6 ਅਪ੍ਰੈਲ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਦਾ ਰੋਡ ਸ਼ੋਅ