ਦੁਬਈ: ਦੁਬਈ ਤੋਂ ਭਿਆਨਕ ਖਬਰ ਹੈ। ਬੱਸ ਹਾਦਸੇ ਵਿੱਚ 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 ਲੋਕਾਂ ‘ਚ ਘੱਟੋ-ਘੱਟ 8 ਭਾਰਤੀ ਸ਼ਾਮਲ ਹਨ। ਹਾਦਸਾ ਵੀਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਓਮਾਨੀ ਨੰਬਰ ਪਲੇਟ ਵਾਲੀ ਬੱਸ ਦਾ ਚਾਲਕ ਅਲ ਰਸ਼ੀਦੀ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਵਾਹਨ ਲੈ ਆਇਆ ਜੋ ਬੱਸਾਂ ਲਈ ਬੰਦ ਹੈ। ਹਾਦਸੇ ‘ਚ 9 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।



ਦੁਬਈ ਦੂਤਾਵਾਸ ਨੇ ਟਵੀਟ ਕੀਤਾ, “ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਥਾਨਕ ਅਧਿਕਾਰੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਦੁਬਈ ਬੱਸ ਹਾਦਸੇ ‘ਚ 8 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗਲਫ਼ ਨਿਊਜ਼ ਮੁਤਾਬਕ ਇਸ ਸੈਲਾਨੀ ਬੱਸ ‘ਚ 31 ਲੋਕ ਸਵਾਰ ਸੀ। ਇਹ ਇੱਕ ਬੈਰੀਅਰ ਨਾਲ ਟੱਕਰਾ ਗਈ।





ਭਾਰਤੀ ਦੂਤਾਵਾਸ ਨੇ ਦੱਸਿਆ ਕਿ ਮਰਨ ਵਾਲੇ ਭਾਰਤੀਆਂ ‘ਚ ਰਾਜਗੋਪਾਲਨ, ਫਿਰੋਜ਼ ਖ਼ਾਨ ਪਠਾਨ, ਰੇਸ਼ਮਾ ਫ਼ਿਰੋਜ਼ ਖ਼ਾਨ ਪਠਾਨ, ਦੀਪਕ ਕੁਮਾਰ, ਜਮਾਲੁਦੀਨ ਅਰੱਕਾਵੇਤਿਲ, ਕਿਰਨ ਜਾਨੀ, ਵਾਸੁਦੇਵ ਤੇ ਤਿਲਕਰਾਮ ਜਵਾਹਰ ਠਾਕੁਰ ਸ਼ਾਮਲ ਹਨ।