ਕਾਬੁਲ: ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਕੁਝ ਸਮਾਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਸਵੇਰੇ 5:10 ਵਜੇ 104 ਲੋਕਾਂ ਨੂੰ ਲੈ ਕੇ ਦਿੱਲੀ ਪਹੁੰਚਿਆ ਗਿਆ। ਇਸ ਤੋਂ ਪਹਿਲਾਂ ਵੀ 31 ਲੋਕ ਦੋਹਾ ਰਾਹੀਂ ਦੇਰ ਰਾਤ ਦਿੱਲੀ ਪਹੁੰਚ ਚੁੱਕੇ ਹਨ। 30 ਲੋਕ ਕਤਰ ਏਅਰਵੇਜ਼ ਜ਼ਰੀਏ ਰਾਤ ਕਰੀਬ 2 ਵਜੇ ਪਹੁੰਚੇ, ਜਦੋਂ ਕਿ ਸਵੇਰੇ 3 ਵਜੇ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਇੱਕ ਨਾਗਰਿਕ ਦੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਦੀ ਖ਼ਬਰ ਵੀ ਹੈ। ਇਸ ਤਰ੍ਹਾਂ ਹੁਣ ਤੱਕ ਦੀ ਜਾਣਕਾਰੀ ਮੁਤਾਬਕ, 135 ਲੋਕ ਦੋਹਾ ਰਾਹੀਂ ਭਾਰਤ ਆਏ ਹਨ।


ਭਾਰਤ ਅਮਰੀਕਾ, ਕਤਰ, ਤਜ਼ਾਕਿਸਤਾਨ ਅਤੇ ਹੋਰ ਕਈ ਮਿੱਤਰ ਦੇਸ਼ਾਂ ਨਾਲ ਤਾਲਮੇਲ ਕਰਕੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਚਲਾ ਰਿਹਾ ਹੈ। ਕਤਰ ਵਿੱਚ ਭਾਰਤੀ ਮਿਸ਼ਨ ਨੇ ਐਤਵਾਰ ਰਾਤ ਕਰੀਬ 8 ਵਜੇ ਟਵੀਟ ਕੀਤਾ, 'ਭਾਰਤੀਆਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਅਫਗਾਨਿਸਤਾਨ ਤੋਂ ਦੋਹਾ ਲਿਆਂਦੇ ਗਏ 146 ਭਾਰਤੀ ਨਾਗਰਿਕਾਂ ਦੇ ਦੂਜੇ ਸਮੂਹ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।"


ਦੋ ਅਫਗਾਨ ਸੰਸਦ ਮੈਂਬਰਾਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਭਾਰਤ ਪਹੁੰਚੇ


ਇਸ ਤੋਂ ਪਹਿਲਾਂ ਭਾਰਤ ਨੇ ਅਫਗਾਨ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਤਿੰਨ ਉਡਾਣਾਂ ਵਿੱਚ ਐਤਵਾਰ ਨੂੰ ਦੋ ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਵਾਪਸ ਲਿਆਂਦਾ। ਪਿਛਲੇ ਹਫਤੇ ਦੇ ਇੱਕ ਅਨੁਮਾਨ ਮੁਤਾਬਕ, ਲਗਪਗ 400 ਭਾਰਤੀ ਅਫਗਾਨਿਸਤਾਨ ਵਿੱਚ ਫਸੇ ਹੋ ਸਕਦੇ ਹਨ। ਭਾਰਤ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸਦੇ ਲਈ ਇਹ ਅਮਰੀਕਾ ਅਤੇ ਹੋਰ ਦੋਸਤਾਨਾ ਦੇਸ਼ਾਂ ਦੇ ਨਾਲ ਤਾਲਮੇਲ ਵਿੱਚ ਕੰਮ ਕਰ ਰਿਹਾ ਹੈ।


ਤਾਲਿਬਾਨ ਵੱਲੋਂ ਪਿਛਲੇ ਐਤਵਾਰ ਨੂੰ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਨੇ ਹਵਾਈ ਫੌਜ ਦੇ ਦੋ ਸੀ -19 ਟਰਾਂਸਪੋਰਟ ਜਹਾਜ਼ਾਂ ਰਾਹੀਂ ਅਫਗਾਨ ਰਾਜਧਾਨੀ ਤੋਂ ਭਾਰਤੀ ਰਾਜਦੂਤ ਅਤੇ ਦੂਤਾਵਾਸ ਦੇ ਹੋਰ ਕਰਮਚਾਰੀਆਂ ਸਮੇਤ 200 ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਸੀ। ਸੋਮਵਾਰ ਨੂੰ 40 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਭਾਰਤ ਪਹੁੰਚੀ। ਭਾਰਤੀ ਰਾਜਦੂਤਾਂ, ਅਧਿਕਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਉੱਥੇ ਫਸੇ ਕੁਝ ਭਾਰਤੀਆਂ ਸਮੇਤ ਲਗਪਗ 150 ਲੋਕਾਂ ਵਾਲਾ ਦੂਜਾ ਸੀ -17 ਜਹਾਜ਼ ਮੰਗਲਵਾਰ ਨੂੰ ਭਾਰਤ ਪਹੁੰਚਿਆ।


ਤਾਲਿਬਾਨ ਨੇ ਇਸ ਮਹੀਨੇ ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਲਏ ਹਨ ਅਤੇ ਰਾਜਧਾਨੀ ਕਾਬੁਲ ਸਮੇਤ ਉੱਥੋਂ ਦੇ ਜ਼ਿਆਦਾਤਰ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਲੋਕਾਂ ਦੀ ਵਾਪਸੀ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਹੁਣ ਅਫਗਾਨਿਸਤਾਨ ਦੀ ਰਾਜਧਾਨੀ ਤੋਂ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ 'ਤੇ ਧਿਆਨ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: Petrol Diesel Price Today, 23 August 2021: ਇੱਕ ਦਿਨ ਦੀ ਰਾਹਤ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਬ੍ਰੈਕ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904