ਨਵੀਂ ਦਿੱਲੀ: ਅਫਗਾਨਿਸਤਾਨ ਦੇ ਮੁੱਦੇ 'ਤੇ ਤਾਲਿਬਾਨ ਨੂੰ ਪਾਕਿਸਤਾਨ ਵੱਲੋਂ ਖੁੱਲ੍ਹ ਕੇ ਸਮਰਥਨ ਦਿੱਤਾ ਜਾ ਰਿਹਾ ਹੈ। ਇਹ ਮਾਮਲਾ ਹੁਣ ਫਿਰ ਤੋਂ ਤੂਲ ਫੜ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਹਵਾਈ ਸੈਨਾ ਨੇ ਉੱਤਰੀ ਗਠਜੋੜ ਦੇ ਲੜਾਕਿਆਂ ਵਿਰੁੱਧ ਪੰਜਸ਼ੀਰ ਵਿੱਚ ਕਾਰਵਾਈ ਕੀਤੀ ਸੀ।


ਇਸ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਮੁਖੀ ਹਾਮਿਦ ਫੈਜ਼ ਕਾਬੁਲ ਪਹੁੰਚ ਗਏ ਹਨ। ਪਾਕਿਸਤਾਨ ਦੀ ਇਸ ਖੁੱਲ੍ਹੀ ਦਖਲਅੰਦਾਜ਼ੀ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਹੁਣ ਉਹ ਸੜਕਾਂ 'ਤੇ ਉੱਤਰ ਕੇ ਵਿਰੋਧ ਕਰ ਰਹੇ ਹਨ।


ਸੋਮਵਾਰ ਨੂੰ ਲੋਕ ਸੜਕਾਂ 'ਤੇ ਉਤਰ ਆਏ ਤੇ ਅਫਗਾਨਿਸਤਾਨ ਦੇ ਕਾਬੁਲ ਦੇ ਮਜ਼ਾਰ--ਸ਼ਰੀਫ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਦਾ ਨਿਸ਼ਾਨਾ ਪਾਕਿਸਤਾਨ ਤੇ ਆਈਐਸਆਈ ਮੁਖੀ ਸੀ। ਲੋਕਾਂ ਨੇ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਆਮ ਲੋਕਾਂ ਨੂੰ ਪੰਜਸ਼ੀਰ 'ਚ ਨਿਸ਼ਾਨਾ ਨਾ ਬਣਾਇਆ ਜਾਵੇ ਤੇ ਪਾਕਿਸਤਾਨ ਵੀ ਕਿਸੇ ਤਰ੍ਹਾਂ ਦਾ ਹਮਲਾ ਨਾ ਕੀਤਾ ਜਾਵੇ।


ਇੰਨਾ ਹੀ ਨਹੀਂ, ਲੋਕਾਂ ਨੇ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਮੁਖੀ ਦੀ ਵਾਪਸੀ ਦੀ ਮੰਗ ਵੀ ਕੀਤੀ ਕਿਉਂਕਿ ਅਫਗਾਨਿਸਤਾਨ ਦੇ ਲੋਕ ਮਹਿਸੂਸ ਕਰਦੇ ਹਨ ਕਿ ਆਈਐਸਆਈ ਤਾਲਿਬਾਨ ਤੇ ਹੱਕਾਨੀ ਨੈਟਵਰਕ ਦਾ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ, ਜਿਸ ਕਰਕੇ ਨੌਰਦਨ ਐਲਾਇੰਸ ਦੇ ਲੜਾਕਿਆਂ ਦੀ ਪ੍ਰੇਸ਼ਾਨੀ ਪੰਜਸ਼ੀਰ 'ਚ ਵਧ ਗਈ ਹੈ।


ਨਾ ਸਿਰਫ ਕਾਬੁਲ-ਮਜ਼ਾਰ--ਸ਼ਰੀਫ ਬਲਕਿ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਵੀ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਹੋਇਆ। ਇੱਥੇ ਰਹਿ ਰਹੇ ਅਫਗਾਨ ਨਾਗਰਿਕਾਂ ਨੇ ਤਾਲਿਬਾਨ ਖਿਲਾਫ ਨਾਅਰੇ ਲਗਾਏ ਤੇ ਨਾਲ ਹੀ ਪਾਕਿਸਤਾਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।


ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਪੰਜਸ਼ੀਰ 'ਤੇ ਕਬਜ਼ੇ ਦਾ ਦਾਅਵਾ ਕੀਤਾ ਗਿਆ ਹੈ। ਹਾਲ ਹੀ ਵਿੱਚ ਪਾਕਿਸਤਾਨ ਦੀ ਹਵਾਈ ਫੌਜ ਨੇ ਪੰਜਸ਼ੀਰ ਵਿੱਚ ਡਰੋਨ ਹਮਲੇ ਕੀਤੇ ਸੀ, ਜਿਸ ਦੀ ਸ਼ਿਕਾਇਤ ਇੱਕ ਅਫਗਾਨ ਸੰਸਦ ਮੈਂਬਰ ਨੇ ਕੀਤੀ ਸੀ। ਇਸ ਨਾਲ ਪੰਜਸ਼ੀਰ ਦੀ ਲੜਾਈ 'ਚ ਤਾਲਿਬਾਨ ਦੀ ਮਦਦ ਹੋਈ।


ਇਹ ਵੀ ਪੜ੍ਹੋ: Kisan Mahapanchayat Karnal: ਕਰਨਾਲ ਪੁਲਿਸ ਛਾਉਣੀ 'ਚ ਤਬਦੀਲ, ਫਿਰ ਵੀ ਕਿਸਾਨਾਂ ਦੇ ਵੱਡੇ ਜੱਥੇ ਪਹੁੰਚਣੇ ਜਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904