ਨਵੀਂ ਦਿੱਲੀ: ਤਾਲਿਬਾਨ ਦਾ ਹੁਣ ਅਫਗਾਨਿਸਤਾਨ ਉੱਤੇ ਮੁਕੰਮਲ ਕਬਜ਼ਾ ਹੋ ਗਿਆ ਹੈ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਤਾਲਿਬਾਨ ਨੂੰ ਸੱਤਾ ਸੌਂਪ ਦਿੱਤੀ ਹੈ ਤੇ ਉਨ੍ਹਾਂ ਦੇ ਤਾਜਿਕਿਸਤਾਨ ’ਚ ਜਾ ਕੇ ਪਨਾਹ ਲੈਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕੱਲ੍ਹ ਦੇਰ ਸ਼ਾਮੀਂ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਕਾਬੁਲ ’ਤੇ ਵੀ ਕਬਜ਼ਾ ਜਮਾ ਲਿਆ ਸੀ। ਹੁਣ ਤਾਲਿਬਾਨ ਦੇ ਸਹਿ ਬਾਨੀ ਮੁੱਲਾ ਅਬਦੁਲ ਗ਼ਨੀ ਬਰਾਦਰ ਦੇ ਅਫ਼ਗ਼ਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਬਣਨ ਦੇ ਆਸਾਰ ਵਿਖਾਈ ਦੇ ਰਹੇ ਹਨ। ਪੂਰੇ 20 ਸਾਲਾਂ ਬਾਅਦ ਤਾਲਿਬਾਨ ਦੀ ਸਰਕਾਰ ਇਸ ਦੇਸ਼ ’ਚ ਮੁੜ ਬਣਨ ਜਾ ਰਹੀ ਹੈ।
ਤਾਲਿਬਾਨ ਕੌਣ ਹੈ?
ਇਹ 1980ਵਿਆਂ ਦੇ ਅਰੰਭ ਦੀ ਗੱਲ ਹੈ। ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਅਫ਼ਗਾਨਿਸਤਾਨ ਵਿੱਚ ਆ ਗਈਆਂ ਸਨ। ਅਫਗਾਨ ਸਰਕਾਰ ਉਸ ਦੀ ਸੁਰੱਖਿਆ ਹੇਠ ਚੱਲ ਰਹੀ ਸੀ। ਬਹੁਤ ਸਾਰੇ ਮੁਜਾਹਿਦੀਨ ਸਮੂਹ ਫੌਜ ਤੇ ਸਰਕਾਰ ਦੇ ਵਿਰੁੱਧ ਲੜ ਰਹੇ ਸਨ। ਇਹ ਮੁਜਾਹਿਦੀਨ ਅਮਰੀਕਾ ਤੇ ਪਾਕਿਸਤਾਨ ਤੋਂ ਮਦਦ ਲੈਂਦੇ ਸਨ। 1989 ਤਕ ਸੋਵੀਅਤ ਯੂਨੀਅਨ ਨੇ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ। ਇਸ ਵਿਰੁੱਧ ਲੜਨ ਵਾਲੇ ਲੜਾਕੂ ਹੁਣ ਆਪਸ ਵਿੱਚ ਲੜਨ ਲੱਗ ਪਏ। ਅਜਿਹਾ ਹੀ ਇੱਕ ਲੜਾਕੂ ਮੁੱਲਾ ਮੁਹੰਮਦ ਉਮਰ ਸੀ। ਉਸ ਨੇ ਕੁਝ ਪਸ਼ਤੂਨ ਨੌਜਵਾਨਾਂ ਨਾਲ ਤਾਲਿਬਾਨ ਲਹਿਰ ਸ਼ੁਰੂ ਕੀਤੀ। ਹੌਲੀ-ਹੌਲੀ ਤਾਲਿਬਾਨ ਸਭ ਤੋਂ ਮਜ਼ਬੂਤ ਹੋ ਗਏ।
ਦੱਸ ਦਈਏ ਕਿ ਚਮਕਦਾਰ ਹਾਈ-ਟੈਕ ਤੋਪਾਂ, ਰਾਕੇਟ ਲਾਂਚਰ ਤਾਲਿਬਾਨ ਲੜਾਕਿਆਂ ਕੋਲ ਦਿਖਾਈ ਦੇ ਰਹੇ ਹਨ। ਇਨ੍ਹਾਂ ਕਾਰਨ ਤਾਲਿਬਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਪੁੱਜ ਗਏ ਹਨ। ਤੁਸੀਂ ਟੀਵੀ ਜਾਂ ਇੰਟਰਨੈਟ ਤੇ ਇਹ ਵੀ ਵੇਖਿਆ ਹੋਵੇਗਾ ਕਿ ਤਾਲਿਬਾਨੀ ਅੱਤਵਾਦੀ ਬਹੁਤ ਸਾਰੀਆਂ ਸਹੂਲਤਾਂ ਨਾਲ ਲੈਸ ਹਨ। ਉਨ੍ਹਾਂ ਨੂੰ ਇਸ ਅੱਤਵਾਦੀ ਕਾਰਵਾਈ ਲਈ ਕਿਸੇ ਵਿੱਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।
ਹੈਰਾਨੀ ਹੋਏਗੀ ਕਿ ਅਮਰੀਕਾ ਨੇ ਅਫਗਾਨਿਸਤਾਨ ਵਿੱਚ 61 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। 2,300 ਤੋਂ ਵੱਧ ਅਮਰੀਕੀ ਸੈਨਿਕ ਮਾਰੇ ਗਏ। ਇਸ ਦੇ ਬਾਵਜੂਦ ਉਸ ਨੂੰ ਅਫਗਾਨਿਸਤਾਨ ਛੱਡ ਕੇ ਭੱਜਣਾ ਪਿਆ। ਹਰ ਕਿਸੇ ਜਿਹਨ ਵਿੱਚ ਸਵਾਲ ਹੈ ਕਿ 20 ਸਾਲ ਤੱਕ ਵਿਸ਼ਵ ਸ਼ਕਤੀ ਅਮਰੀਕਾ ਨੂੰ ਲੋਹੇ ਦੇ ਚਨੇ ਚਬਾਉਣ ਵਾਲਾ ਇਹ ਤਾਲਿਬਾਨ ਕੌਣ ਹੈ। ਅਮਰੀਕਾ ਦਾ ਸਾਹਮਣਾ ਕਰਨ ਵਾਸਤੇ ਇਸ ਕੋਲ ਧਨ ਕਿੱਥੋਂ ਆਇਆ।
ਸਾਫ ਹੈ ਕਿ ਅੱਤਵਾਦੀ ਸੰਗਠਨ ਦੇ ਇੰਨੇ ਸਾਰੇ ਹਥਿਆਰ ਆਦਿ ਬਿਨਾਂ ਪੈਸੇ ਦੇ ਖਰੀਦਣੇ ਬਹੁਤ ਮੁਸ਼ਕਲ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਲਿਬਾਨ ਕੋਲ ਕਰੋੜਾਂ ਰੁਪਏ ਹਨ ਤੇ ਉਨ੍ਹਾਂ ਦੀ ਆਮਦਨ ਦਾ ਸ੍ਰੋਤ ਵੀ ਬਹੁਤ ਵੱਡਾ ਹੈ, ਜਿੱਥੋਂ ਉਨ੍ਹਾਂ ਨੂੰ ਪੈਸਾ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਜਾਣਦੇ ਹਾਂ ਕਿ ਤਾਲਿਬਾਨ ਕੋਲ ਕਿੰਨਾ ਪੈਸਾ ਹੈ ਤੇ ਉਹ ਇੰਨੇ ਮੋਟੇ ਕਿਵੇਂ ਹੋ ਰਹੇ ਹਨ।
ਤਾਲਿਬਾਨ ਦੁਨੀਆ ਦੇ ਪਹਿਲੇ 5 ਅਮੀਰ ਅੱਤਵਾਦੀ ਸੰਗਠਨਾਂ ’ਚ ਸ਼ਾਮਲ
ਸਾਲ 2016 ਵਿੱਚ, ‘ਫੋਰਬਸ’ ਨੇ ਚੋਟੀ ਦੇ 10 ਅਮੀਰ ਅੱਤਵਾਦੀ ਸੰਗਠਨਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਤਾਲਿਬਾਨ ਪੰਜਵੇਂ ਸਥਾਨ 'ਤੇ ਸੀ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਆਈਐਸਆਈਐਸ (ISIS) ਸੀ, ਜਿਸ ਦਾ ਕਾਰੋਬਾਰ 2 ਬਿਲੀਅਨ ਡਾਲਰ ਸੀ। ਇਸ ਰਿਪੋਰਟ ਅਨੁਸਾਰ, ਤਾਲਿਬਾਨ ਦਾ ਟਰਨ ਓਵਰ 40 ਕਰੋੜ ਡਾਲਰ ਸੀ ਅਤੇ ਇਸ ਨੂੰ ਪੰਜਵੇਂ ਸਥਾਨ ਤੇ ਰੱਖਿਆ ਗਿਆ ਸੀ। ਅਜਿਹੀ ਸਥਿਤੀ ਵਿੱਚ, ਤੁਸੀਂ ਜਾਣ ਸਕਦੇ ਹੋ ਕਿ ਤਾਲਿਬਾਨ ਕੋਲ ਕਿੰਨਾ ਪੈਸਾ ਹੈ ਤੇ ਇਸ ਨੂੰ ਖਰਚ ਵੀ ਕੀਤਾ ਜਾ ਰਿਹਾ ਹੈ।
ਪੈਸਾ ਕਿੱਥੋਂ ਆ ਰਿਹਾ ਹੈ?
ਇਸ ਦੇ ਨਾਲ ਹੀ, ਜੇ ਅਸੀਂ ਤਾਲਿਬਾਨ ਦੀ ਕਮਾਈ ਦੇ ਸ੍ਰੋਤ ਦੀ ਗੱਲ ਕਰੀਏ, ਤਾਂ ‘ਫੋਰਬਸ’ ਦੀ ਰਿਪੋਰਟ ਅਨੁਸਾਰ, ਤਾਲਿਬਾਨ ਦੀ ਕਮਾਈ ਦਾ ਸਭ ਤੋਂ ਮਹੱਤਵਪੂਰਨ ਸਰੋਤ ਨਸ਼ਿਆਂ ਦੀ ਤਸਕਰੀ ਹੈ। ਇਸ ਤੋਂ ਇਲਾਵਾ, ਤਾਲਿਬਾਨ ਮਨੀ ਪ੍ਰੋਟੈਕਸ਼ਨ ਤੇ ਦਾਨ ਦੀਆਂ ਰਕਮਾਂ ਤੋਂ ਵੀ ਬਹੁਤ ਕਮਾਈ ਕਰਦੇ ਹਨ। ਇਸ ਦੇ ਨਾਲ ਹੀ ‘ਇੰਡੀਆ ਟੂਡੇ’ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਾਟੋ ਦੀ ਇੱਕ ਗੁਪਤ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2019-20 ਵਿੱਚ ਤਾਲਿਬਾਨ ਦਾ ਸਾਲਾਨਾ ਬਜਟ 1.6 ਅਰਬ ਡਾਲਰ ਸੀ, ਜੋ ਚਾਰ ਸਾਲਾਂ ਵਿੱਚ 400 ਗੁਣਾ ਤੋਂ ਵੱਧ ਗਿਆ ਹੈ।
ਨਾਟੋ ਦੀ ਰਿਪੋਰਟ ਅਨੁਸਾਰ, ਤਾਲਿਬਾਨ ਨੂੰ ਖਣਨ (ਮਾਈਨਿੰਗ) ਤੋਂ 46.40 ਕਰਬੋੜ ਡਾਲਰ, ਦਵਾਈਆਂ ਤੋਂ 41.60 ਕਰੋੜ ਡਾਲਰ, ਵਿਦੇਸ਼ੀ ਦਾਨਾਂ ਤੋਂ 24 ਕਰੋੜ ਡਾਲਰ, ਬਰਾਮਦਾਂ ਤੋਂ 24 ਕਰੋੜ ਡਾਲਰ, ਟੈਕਸਾਂ ਤੋਂ 16 ਕਰੋੜ ਡਾਲਰ, ਰੀਅਲ ਅਸਟੇਟ ਤੋਂ 8 ਕਰੋੜ ਡਾਲਰ ਪ੍ਰਾਪਤ ਹੋ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਵਿਦੇਸ਼ੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਤੇਜ਼ੀ ਨਾਲ ਫੈਲਿਆ ਹੈ।
ਇਹ ਵੀ ਪੜ੍ਹੋ: Punjab School: ਸਕੂਲਾਂ 'ਚ ਕੋਰੋਨਾ ਜਾਂਚ ਲਈ ਨਵੇਂ ਦਿਸ਼ਾ-ਨਿਰਦੇਸ਼, ਇਹ ਸਕੂਲ ਹੋਣਗੇ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin