Trump’s Warning to Elon Musk: ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਡੋਨਾਲਡ ਟਰੰਪ ਅਤੇ ਐਲਨ ਮਸਕ ਦੀ ਦੋਸਤੀ ਪੂਰੇ ਸੰਸਾਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਸੱਤਾ 'ਚ ਆਉਣ ਤੋਂ ਬਾਅਦ ਟਰੰਪ ਨੇ ਉਨ੍ਹਾਂ ਨੂੰ ਆਪਣਾ ਐਡਵਾਈਜ਼ਰ ਵੀ ਨਿਯੁਕਤ ਕੀਤਾ ਸੀ। ਪਰ ਸਿਰਫ ਕੁਝ ਮਹੀਨੇ ਬਾਅਦ ਹੀ ਇਸ ਦੋਸਤੀ ਚ ਦਰਾਰ ਆ ਗਈ ਤੇ ਦੋਵੇਂ ਇੱਕ ਦੂਜੇ ਦੇ ਵਿਰੋਧੀ ਬਣ ਗਏ।

ਟਰੰਪ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ, ਐਲਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਸ਼ੁਰੂ ਹੋਏ ਤਕਰਾਰ ਦੇ ਵਿੱਚ ਹੁਣ ਹਰ ਦਿਨ ਹੋਰ ਵਧ ਹੋ ਰਿਹਾ ਹੈ।

ਜਦੋਂ ਮੰਗਲਵਾਰ ਨੂੰ ਯੂਐੱਸ ਪ੍ਰੈਜ਼ੀਡੈਂਟ ਤੋਂ ਪੁੱਛਿਆ ਗਿਆ ਕਿ ਕੀ ਉਹ ਟੇਸਲਾ ਦੇ ਮਾਲਕ ਐਲਨ ਮਸਕ ਨੂੰ ਡਿਪੋਰਟ ਕਰਨ ਬਾਰੇ ਵਿਚਾਰ ਕਰ ਰਹੇ ਹਨ, ਤਾਂ ਟਰੰਪ ਨੇ ਕਿਹਾ ਕਿ “ਸਾਨੂੰ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।”

 

ਮਸਕ ਨੂੰ ਵੱਡਾ ਨੁਕਸਾਨ

ਇੱਥੇ ਤੱਕ ਹੀ ਨਹੀਂ, ਟਰੰਪ ਵਲੋਂ ਐਲਨ ਮਸਕ ਦੀਆਂ ਕੰਪਨੀਆਂ ਦੀ ਸਬਸਿਡੀ ਘਟਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਯੂਐੱਸ ਪ੍ਰੈਜ਼ੀਡੈਂਟ ਨੇ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਇਹ ਹੋਇਆ ਤਾਂ ਮਸਕ ਨੂੰ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਵਾਪਸ ਦੱਖਣੀ ਅਫਰੀਕਾ ਜਾਣਾ ਪੈ ਸਕਦਾ ਹੈ।

ਮਸਕ ਨੇ ਵੀ ਇਸ ’ਤੇ ਕਿਹਾ ਕਿ ਉਹ ਇਸ ਲਈ ਤਿਆਰ ਹਨ। ਉਨ੍ਹਾਂ ਕਿਹਾ, "ਸਭ ਕੁਝ ਬੰਦ ਕਰ ਦਿਓ।"

ਟਰੰਪ ਅਤੇ ਮਸਕ ਵਿਚਕਾਰ ਵਧ ਰਹੀ ਇਹ ਤਕਰਾਰ ਟੇਸਲਾ ਲਈ ਵੱਡਾ ਝਟਕਾ ਸਾਬਤ ਹੋਈ, ਜਿਸ ਕਰਕੇ ਟੇਸਲਾ ਦੇ ਸ਼ੇਅਰ 5 ਫੀਸਦੀ ਤੋਂ ਵੱਧ ਡਿੱਗ ਗਏ। ਇਸ ਨਾਲ ਮੰਗਲਵਾਰ ਨੂੰ ਮਸਕ ਨੂੰ 12.1 ਅਰਬ ਡਾਲਰ ਦਾ ਵੱਡਾ ਨੁਕਸਾਨ ਹੋਇਆ।

ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ, ਇੱਕ ਦਿਨ 'ਚ ਇੰਨਾ ਵੱਡਾ ਨੁਕਸਾਨ ਹੋਣ ਦੇ ਬਾਅਦ ਮਸਕ ਦੀ ਕੁੱਲ ਦੌਲਤ ਹੁਣ 351 ਅਰਬ ਡਾਲਰ ਰਹਿ ਗਈ ਹੈ।

ਹੁਣ ਕੀ ਹੈ ਵਿਕਲਪ?

ਮੰਨਿਆ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਐਲਨ ਮਸਕ ਨੇ ਟਰੰਪ ਦੇ ਹੱਕ 'ਚ ਲਗਭਗ 250 ਮਿਲੀਅਨ ਡਾਲਰ ਖਰਚੇ ਸਨ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਜਿਵੇਂ ਟਰੰਪ ਵਲੋਂ ਮਸਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਤਾਂ ਅਜਿਹੀ ਸਥਿਤੀ ਵਿੱਚ ਮਸਕ ਕੋਲ ਹੁਣ ਕੀ ਵਿਕਲਪ ਬਚਦੇ ਹਨ?

"ਵਨ ਬਿਗ ਬਿਊਟੀਫੁਲ ਬਿੱਲ", ਜਿਸਨੂੰ ਲੈ ਕੇ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਚੋਟ ਕੀਤੀ ਸੀ, ਹੁਣ ਉਹ ਬਿੱਲ ਅਮਰੀਕੀ ਸੀਨੇਟ ਵਿੱਚੋਂ ਪਾਸ ਹੋ ਚੁੱਕੀ ਹੈ।

ਇਸਦੇ ਨਾਲ ਹੀ, ਇਹ ਸਵਾਲ ਵੀ ਖੜਾ ਹੋ ਰਿਹਾ ਹੈ ਕਿ ਕੀ ਮਸਕ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ?