Israel Hamas Gaza War: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਜ਼ਰਾਈਲ ਰੱਖਿਆ ਬਲ (ਆਈਡੀਐਫ) ਗਾਜ਼ਾ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਐਤਵਾਰ ਨੂੰ, ਇਜ਼ਰਾਈਲੀ ਹਵਾਈ ਸੈਨਾ ਨੇ ਸੰਯੁਕਤ ਰਾਸ਼ਟਰ ਦੇ ਇਕ ਕੰਪਲੈਕਸ 'ਤੇ ਹਵਾਈ ਹਮਲਾ ਕੀਤਾ।


ਸੰਯੁਕਤ ਰਾਸ਼ਟਰ ਨੇ ਇਕ ਬਿਆਨ 'ਚ ਕਿਹਾ- ਗਾਜ਼ਾ 'ਚ  UN ਕੰਪਾਊਂਡ 'ਤੇ ਹਮਲਾ ਕੀਤਾ ਗਿਆ ਹੈ। ਇਸ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਫਲਸਤੀਨੀ ਸ਼ਰਨਾਰਥੀ ਸਨ ਜਿਨ੍ਹਾਂ ਨੇ ਇੱਥੇ ਸ਼ਰਨ ਲਈ ਸੀ। ਇਜ਼ਰਾਈਲ ਨੇ ਇਸ ਸਬੰਧ 'ਚ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


ਹਮਾਸ ਕੋਲ 200 ਤੋਂ ਵੱਧ ਬੰਧਕ ਹਨ। ਉਨ੍ਹਾਂ ਦੇ ਪਰਿਵਾਰਾਂ ਅਤੇ ਹਜ਼ਾਰਾਂ ਆਮ ਲੋਕਾਂ ਨੇ ਤੇਲ ਅਵੀਵ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਬੰਧਕਾਂ ਨੂੰ ਛੁਡਾਉਣ ਲਈ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ।



ਸ਼ਨੀਵਾਰ ਰਾਤ ਨੂੰ ਹੋਏ ਪ੍ਰਦਰਸ਼ਨ 'ਚ ਲੋਕਾਂ ਨੇ ਹੱਥਾਂ 'ਚ ਬੰਧਕਾਂ ਦੇ ਪੋਸਟਰ ਫੜੇ ਹੋਏ ਸਨ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿਚ 1200 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਕਰੀਬ 200 ਲੋਕਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ। ਇਨ੍ਹਾਂ ਵਿੱਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।


ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤ ਨੇ ਫਲਸਤੀਨ 'ਤੇ ਇਜ਼ਰਾਇਲੀ ਕਬਜ਼ੇ ਖਿਲਾਫ ਪੇਸ਼ ਕੀਤੇ ਮਤੇ ਦੇ ਪੱਖ 'ਚ ਵੋਟਿੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਸੰਯੁਕਤ ਰਾਸ਼ਟਰ 'ਚ ਇਕ ਪ੍ਰਸਤਾਵ ਲਿਆਂਦਾ ਗਿਆ, ਜਿਸ 'ਚ ਪੂਰਬੀ ਯੇਰੂਸ਼ਲਮ, ਸੀਰੀਆ ਗੋਲਾਨ ਸਮੇਤ ਫਲਸਤੀਨੀ ਇਲਾਕਿਆਂ 'ਤੇ ਇਜ਼ਰਾਇਲੀ ਕਬਜ਼ੇ ਦੀ ਨਿੰਦਾ ਕੀਤੀ ਗਈ।


ਭਾਰਤ ਸਮੇਤ 145 ਦੇਸ਼ਾਂ ਨੇ ਇਸ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ। 7 ਦੇਸ਼ ਇਸ ਦੇ ਖਿਲਾਫ ਸਨ ਜਦਕਿ 18 ਦੇਸ਼ ਵੋਟਿੰਗ ਤੋਂ ਦੂਰ ਰਹੇ। ਸ਼ਨੀਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਉਹ ਗਾਜ਼ਾ ਨੂੰ ਫਲਸਤੀਨੀ ਅਥਾਰਟੀ ਨੂੰ ਨਹੀਂ ਸੌਂਪਣਗੇ। ਗਾਜ਼ਾ 'ਤੇ ਸਿਰਫ਼ ਸਾਡੀ ਫ਼ੌਜ ਦਾ ਹੀ ਕੰਟਰੋਲ ਹੋਵੇਗਾ। ਅਸੀਂ ਇੱਥੇ ਸੁਰੱਖਿਆ ਬਰਕਰਾਰ ਰੱਖਣ ਲਈ ਅੰਤਰਰਾਸ਼ਟਰੀ ਬਲਾਂ 'ਤੇ ਭਰੋਸਾ ਨਹੀਂ ਕਰਦੇ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial