Nicholas McCaffrey Viral Video: ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਨਿਕੋਲਸ ਮੈਕਕੈਫਰੀ ਦਾ ਭਾਰਤ 'ਚ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਭਾਰਤ 'ਚ ਆਪਣੀ ਨਿਯੁਕਤੀ ਤੋਂ ਬਾਅਦ ਅਹੁਦਾ ਸੰਭਾਲਣ ਵਾਲੇ ਨਿਕੋਲਸ ਖੁਦ ਈ-ਰਿਕਸ਼ਾ ਚਲਾ ਕੇ ਦੂਤਘਰ ਪਹੁੰਚੇ, ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Continues below advertisement


ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਦੀ ਈ-ਰਿਕਸ਼ਾ ਵਾਲੀ ਵੀਡੀਓ 'ਤੇ ਹਰ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਵੀਡੀਓ ਪੋਸਟ ਕੀਤੀ ਤੇ ਕਿਹਾ ਕਿ ਭਾਰਤ ਵਿੱਚ ਆਸਟਰੇਲੀਆਈ ਟੀਮ ਨਾਲ ਕੰਮ ਕਰਨ ਲਈ ਉਤਸਕ ਹਾਂ।




ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ


ਨਿਕੋਲਸ ਦੀ ਇਸ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਭਾਰਤ 'ਚ ਤੁਹਾਡਾ ਸਵਾਗਤ ਹੈ। ਤੁ਼ਹਾਡੀ ਇੱਕ ਸ਼ਾਨਦਾਰ ਯਾਤਰਾ ਦੀ ਕਾਮਨਾ ਕਰਦਾ ਹਾਂ। ਮੈਨੂੰ ਤੁਹਾਡੀ ਐਂਟਰੀ ਬਹੁਤ ਪਸੰਦ ਆਈ।ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਾ ਵਾਂਗ ਲੋਕਾਂ ਦਾ ਦਿਲ ਜਿੱਤਣ ਵਿੱਚ ਸਫਲ ਹੋਵੋਗੇ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਨਿਕੋਲਸ ਦੇ ਇਸ ਅੰਦਾਜ਼ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, 'ਤੁਹਾਡਾ ਸਵਾਗਤ ਹੈ, ਪਰ ਮੈਨੂੰ ਨਹੀਂ ਪਤਾ ਕਿ ਆਟੋ ਨੂੰ ਲੈ ਕੇ ਕਿਸ ਤਰ੍ਹਾਂ ਦਾ ਪਾਗਲਪਨ ਹੈ। ਤੁਹਾਡੇ ਲਈ ਇਹ ਵਿਦੇਸ਼ੀ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ ਪਰ ਭਾਰਤ ਵਿੱਚ ਇਹ ਹੇਠਲੇ ਮੱਧ ਵਰਗ ਲਈ ਆਵਾਜਾਈ ਦਾ ਇੱਕ ਸਸਤਾ ਸਾਧਨ ਹੈ। ਮੈਨੂੰ ਲੱਗਦਾ ਹੈ ਕਿ ਕਈ ਵਾਰ ਵਿਦੇਸ਼ੀ ਲੋਕ ਆਟੋ ਚਲਾ ਕੇ ਭਾਰਤ ਦਾ ਮਜ਼ਾਕ ਉਡਾਉਂਦੇ ਹਨ।


ਹਾਲਾਂਕਿ, ਜ਼ਿਆਦਾਤਰ ਉਪਭੋਗਤਾਵਾਂ ਨੇ ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਨਿਕੋਲਸ ਮੈਕਕਫਰੀ ਦੀ ਸ਼ੈਲੀ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰਾ ਦੀ ਜਗ੍ਹਾ ਮੈਕਕਫਰੀ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।