Australia opens borders for fully-vaccinated Indian travellers, know in details


Australia Travel: ਆਸਟ੍ਰੇਲੀਆ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਨੂੰ ਕਰੀਬ ਦੋ ਸਾਲਾਂ ਬਾਅਦ ਢਿੱਲ ਕਰਨ ਤੋਂ ਬਾਅਦ ਸੋਮਵਾਰ ਤੋਂ ਅੰਤਰਰਾਸ਼ਟਰੀ ਸੈਲਾਨੀ ਅਤੇ ਕਾਰੋਬਾਰੀ ਕੁਝ ਸ਼ਰਤਾਂ ਦੇ ਨਾਲ ਦੇਸ਼ ਆਉਣੇ ਸ਼ੁਰੂ ਹੋ ਗਏ ਹਨ। ਆਸਟ੍ਰੇਲੀਆ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚੋਂ ਇੱਕ ਸੀ, ਜਿਸ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੁਝ ਬਹੁਤ ਸਖ਼ਤ ਕਦਮ ਚੁੱਕੇ ਹਨ। ਕਰੀਬ ਦੋ ਸਾਲਾਂ ਬਾਅਦ, ਜਿਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਨੇ ਆਪਣਾ ਟੀਕਾਕਰਨ ਪੂਰਾ ਕੀਤਾ ਸੀ, ਉਨ੍ਹਾਂ ਦਾ ਸਿਡਨੀ ਹਵਾਈ ਅੱਡੇ 'ਤੇ ਸ਼ੁਭਚਿੰਤਕਾਂ ਵੱਲੋਂ ਕੋਆਲਾ ਖਿਡੌਣਾ ਦਿਖਾ ਕੇ ਸਵਾਗਤ ਕੀਤਾ ਗਿਆ।


ਇਸ ਦੇ ਨਾਲ ਹੀ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਕੁਝ ਮਸ਼ਹੂਰ ਭੋਜਨ, ਟਿਮ ਟੈਕ ਚਾਕਲੇਟ ਬਿਸਕੁਟ ਅਤੇ ਵੇਜਿਮਾਈਟ ਦੀ ਬੋਤਲ ਸਮੇਤ ਗਿਫਟ ਦਿੱਤੇ ਗਏ। ਲਾਸ ਏਂਜਲਸ ਤੋਂ ਕੈਂਟਾਸ ਫਲਾਈਟ ਵਿਚ ਪਹਿਲੇ ਯਾਤਰੀਆਂ ਦਾ ਸਵਾਗਤ ਕਰਨ ਲਈ ਫੈਡਰਲ ਸੈਰ-ਸਪਾਟਾ ਮੰਤਰੀ ਡੈਨ ਟੇਹਾਨ ਖੁਦ ਸਥਾਨਕ ਸਮੇਂ ਅਨੁਸਾਰ ਸਵੇਰੇ 6.20 ਵਜੇ ਮੌਜੂਦ ਰਹੇ। ਉਨ੍ਹਾਂ ਨੇ ਆਸਟ੍ਰੇਲੀਆਈ ਪ੍ਰਸਾਰਣ ਕਾਰਪੋਰੇਸ਼ਨ ਟੈਲੀਵਿਜ਼ਨ ਨੂੰ ਕਿਹਾ, 'ਮੈਨੂੰ ਵਿਸ਼ਵਾਸ ਹੈ ਕਿ ਸਾਡਾ ਸੈਰ-ਸਪਾਟਾ ਬਾਜ਼ਾਰ ਫਿਰ ਤੋਂ ਮਜ਼ਬੂਤੀ ਨਾਲ ਉਭਰੇਗਾ। ਸਾਡੇ ਸ਼ਾਨਦਾਰ ਅਨੁਭਵ ਖ਼ਤਮ ਨਹੀਂ ਹੋਏ ਹਨ।"


ਪਹਿਲਾਂ ਟੀਕਾਕਰਨ ਦੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ


ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊ ਨੇ ਕਿਹਾ ਕਿ ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਵਰਗੀ ਸਥਿਤੀ ਤੋਂ ਬਚਣ ਲਈ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਟੀਕਾਕਰਣ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਧਿਆਨ ਯੋਗ ਹੈ ਕਿ ਜੋਕੋਵਿਚ ਨੂੰ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਸਪੇਨ ਵਿੱਚ ਆਟੋਮੈਟਿਕ ਪ੍ਰਕਿਰਿਆ ਰਾਹੀਂ ਵੀਜ਼ਾ ਜਾਰੀ ਕੀਤਾ ਗਿਆ ਸੀ ਪਰ ਮੈਲਬੌਰਨ ਪਹੁੰਚਣ 'ਤੇ ਕੋਵਿਡ-19 ਨਿਯਮਾਂ ਕਾਰਨ ਵਾਪਸ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਨੇ ਕਾਫੀ ਤੂਲ ਫੜੀ ਸੀ ਅਤੇ ਆਸਟ੍ਰੇਲੀਆ ਨੂੰ ਆਪਣੇ ਸਖ਼ਤ ਨਿਯਮਾਂ ਕਾਰਨ ਪੂਰੀ ਦੁਨੀਆ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।


ਮਾਰਚ 2020 ਵਿੱਚ ਬੰਦ ਕਰ ਦਿੱਤੇ ਗਏ ਸੀ ਬਾਰਡਰ


ਆਸਟਰੇਲੀਆ ਨੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵਿੱਚ ਮਾਰਚ 2020 ਵਿੱਚ ਨਾਗਰਿਕਾਂ ਅਤੇ ਵਸਨੀਕਾਂ ਨੂੰ ਛੱਡ ਕੇ ਲਗਪਗ ਹਰ ਕਿਸੇ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸੀ। ਯਾਤਰਾ ਪਾਬੰਦੀ ਦੇ ਤਹਿਤ ਲੋਕ ਬਗੈਰ ਕਿਸੇ ਛੋਟ ਦੇ ਵਿਦੇਸ਼ ਯਾਤਰਾ ਨਹੀਂ ਕਰ ਸਕਦੇ ਸੀ। ਉਨ੍ਹਾਂ ਨੂੰ ਦੇਸ਼ ਵਿਚ ਦਾਖਲ ਹੋਣ ਲਈ ਵੀ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ।



ਇਹ ਵੀ ਪੜ੍ਹੋ: ਯੂਕਰੇਨ 'ਚ ਜੰਗ ਵਰਗੇ ਹਾਲਾਤ, ਖ਼ਤਰੇ 'ਚੋਂ ਭਾਰਤੀ ਵਿਦਿਆਰਥੀਆਂ ਨੂੰ ਕਿਵੇਂ ਕੱਢੇਗੀ ਮੋਦੀ ਸਰਕਾਰ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904