ਨਿਊ ਸਾਊਥ ਵੇਲਜ਼ ਸੂਬੇ ਦੇ ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੀ ਸਰਕਾਰ ਨੇ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਮੁੱਚੇ ਵਿਸ਼ਵ ਦੇ ਕੋਨੋ-ਕੋਨੇ ’ਚ ਵੱਸਦੇ ਸਿੱਖਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਕੌਫ਼ਸ ਬੰਦਰਗਾਹ ਲਾਗੇ ਸਥਿਤ ਇਸ ਗੁਰੂਘਰ ਦੀ ਸਥਾਪਨਾ 1968 ’ਚ ਹੋਈ ਸੀ ਤੇ ਤਦ ਆਸਟ੍ਰੇਲੀਆ ਦੇ ਸਥਾਨਕ ਗੋਰੇ ਨਾਗਰਿਕਾਂ ਨੇ ਇਸ ਕਾਰਜ ਵਿੱਚ ਕਾਫ਼ੀ ਮਦਦ ਕੀਤੀ ਸੀ। ਇਸ ਨੂੰ ਇਸੇ ਹਫ਼ਤੇ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਰਾਜ ਦੇ ‘ਹੈਰੀਟੇਜ ਰਜਿਸਟਰ’ ਵਿੱਚ ਸੂਚੀਬੱਧ ਕਰ ਲਿਆ ਹੈ।
‘ਇੰਡੀਅਨ ਲਿੰਕ’ ਵੱਲੋਂ ਪ੍ਰਕਾਸ਼ਿਤ ਰਜਨੀ ਆਨੰਦ ਲੂਥਰਾ ਦੀ ਰਿਪੋਰਟ ਮੁਤਾਬਕ ਵੂਲਗੂਲਗਾ ਦੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਹੀ ਨਹੀਂ, ਸੱਭਿਆਚਾਰਕ ਮਹੱਤਵ ਵੀ ਹੈ। ਇਹ ਗੁਰੂਘਰ ਪ੍ਰਵਾਸੀ ਪੰਜਾਬੀਆਂ ਦੀ ਆਸਟ੍ਰੇਲੀਆ ’ਚ ਆ ਕੇ ਵੱਸਣ ਦੀ ਕਹਾਣੀ ਵੀ ਬਿਆਨ ਕਰਦਾ ਹੈ।
ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪਬਲਿਕ ਆਫ਼ੀਸਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਇਹ ਨਿਊ ਸਾਊਥ ਵੇਲਜ਼ ਰਾਜ ਤੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਦੀ ਅਦਭੁਤ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੂੰ ਇਹ ਦਰਜਾ ਦਿਵਾਉਣ ਲਈ ਉੱਦਮ ਸੱਤ ਵਰ੍ਹੇ ਪਹਿਲਾਂ 2013 ’ਚ ਸ਼ੁਰੂ ਕੀਤੇ ਗਏ ਸਨ।
ਜਾਣੋ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਦੀ ਅਸਲੀਅਤ
ਨੇਹਾ ਤੇ ਰੋਹਨ ਦੇ ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਗੀਤ 'ਨੇਹੁ ਦਾ ਵਿਆਹ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਸਟ੍ਰੇਲੀਆ 'ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾ
ਏਬੀਪੀ ਸਾਂਝਾ
Updated at:
22 Oct 2020 11:36 AM (IST)
ਗੁਰੂਘਰ ਦੀ ਪੁਰਾਣੀ ਇਮਾਰਤ ਦੀ ਥਾਂ 2019 ’ਚ ਇੱਕ ਨਵੀਂ ਇਮਾਰਤ ਨੇ ਲੈ ਲਈ ਹੈ ਤੇ ਇਸ ਸਮੁੱਚੇ ਬਲਾਕ ਨੂੰ ਹੀ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਗਿਆ ਹੈ।
- - - - - - - - - Advertisement - - - - - - - - -