Baba Vanga 2026 Predictions: 2026 ‘ਚ ਆਰਥਿਕ ਸੰਕਟ? ਬਾਬਾ ਵਾਂਗਾ ਦੀ ਡਰਾਉਣ ਵਾਲੀ ਭਵਿੱਖਵਾਣੀ ਨੇ ਉੱਡਾਏ ਲੋਕਾਂ ਦੇ ਹੋਸ਼
ਹੁਣ ਸਾਲ ਖਤਮ ਹੋਣ ਵਿੱਚ ਸਿਰਫ 2.5 ਮਹੀਨੇ ਬਾਕੀ ਹਨ। ਇਸ ਤੋਂ ਬਾਅਦ ਅਸੀਂ ਨਵੇਂ ਸਾਲ 2026 ਵਿੱਚ ਪ੍ਰਵੇਸ਼ ਕਰਾਂਗੇ। ਸਾਲ 2026 ਨੂੰ ਲੈ ਕੇ ਜੋ ਭਵਿੱਖਬਾਣੀ ਆ ਰਹੀ ਹੈ ਉਹ ਵੀ ਬਹੁਤ ਡਰਾਉਣੀ ਹੈ।

Baba Vanga 2026 Predictions: ਸਾਲ 2025 ਨੂੰ ਯੁੱਧਾਂ ਅਤੇ ਕੁਦਰਤੀ ਆਪਦਾਵਾਂ ਲਈ ਬਹੁਤ ਡਰਾਉਣਾ ਸਾਲ ਮੰਨਿਆ ਗਿਆ। 2025 ਵਿੱਚ ਭਿਆਨਕ ਯੁੱਧ ਹੋਏ, ਕਈ ਕੁਦਰਤੀ ਆਪਦਾਵਾਂ ਆਈਆਂ, ਹਵਾਈ ਜਹਾਜ਼ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਗਈ… ਬਹੁਤ ਦੁਖਦਾਈ ਘਟਨਾਵਾਂ ਹੋਈਆਂ। ਹੁਣ ਸਾਲ ਖਤਮ ਹੋਣ ਵਿੱਚ ਸਿਰਫ 2.5 ਮਹੀਨੇ ਬਾਕੀ ਹਨ। ਇਸ ਤੋਂ ਬਾਅਦ ਅਸੀਂ ਨਵੇਂ ਸਾਲ 2026 ਵਿੱਚ ਪ੍ਰਵੇਸ਼ ਕਰਾਂਗੇ। ਸਾਲ 2026 ਨੂੰ ਲੈ ਕੇ ਜੋ ਭਵਿੱਖਬਾਣੀ ਆ ਰਹੀ ਹੈ ਉਹ ਵੀ ਬਹੁਤ ਡਰਾਉਣੀ ਹੈ।
ਹਰ ਵਿਅਕਤੀ ਨਵੇਂ ਸਾਲ ਬਾਰੇ ਸੋਚਦਾ ਹੈ ਕਿ ਆਉਣ ਵਾਲਾ ਸਾਲ ਉਸ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਗਾ। ਇਸਦੇ ਨਾਲ-ਨਾਲ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ ਆਉਣ ਵਾਲੇ ਸਾਲ ਵਿੱਚ ਕੀ ਹੋਵੇਗਾ। ਹਰ ਵਿਅਕਤੀ ਆਪਣੇ ਭਵਿੱਖ ਵਿੱਚ ਸਭ ਤੋਂ ਜ਼ਿਆਦਾ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਅਤੇ ਆਰਥਿਕ ਹਾਲਤ ਬਾਰੇ ਚਿੰਤਤ ਰਹਿੰਦਾ ਹੈ। ਹੁਣ 2026 ਲਈ ਬਾਬਾ ਵਾਂਗਾ ਦੀ ਇੱਕ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ। ਬਾਬਾ ਵਾਂਗਾ ਦੀ ਇਹ ਭਵਿੱਖਬਾਣੀ ਆਰਥਿਕ ਤੰਗੀ ਬਾਰੇ ਹੈ, ਜੋ ਫਿਰ ਇਕ ਵਾਰੀ ਡਰਾਉਣੀ ਤਸਵੀਰ ਪੇਸ਼ ਕਰ ਰਹੀ ਹੈ।
ਬਾਬਾ ਵਾਂਗਾ ਨੇ 2026 ਲਈ ਕੀਤੀ ਭਵਿੱਖਬਾਣੀ
ਅਸਲ ਵਿੱਚ ਦੁਨੀਆ ਵਿੱਚ ਕਈ ਲੋਕ ਹਨ ਜੋ ਭਵਿੱਖ ਦੇਖਣ ਦਾ ਦਾਅਵਾ ਕਰਦੇ ਹਨ ਅਤੇ ਜਦੋਂ ਉਹਨਾਂ ਦੀ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਹੈਰਾਨੀ ਹੁੰਦੀ ਹੈ। ਭਵਿੱਖ ਦੇਖਣ ਵਾਲਿਆਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨਾਮ ਨਾਸਤਰੈਡਮਸ ਮੰਨਿਆ ਜਾਂਦਾ ਹੈ, ਤੇ ਦੂਜਾ ਨਾਮ “ਬਾਲਕਨ ਦੀ ਨਾਸਤਰੈਡਮਸ” ਕਹਿ ਕੇ ਜਾਣੀ ਜਾਣ ਵਾਲੀ ਬਾਬਾ ਵਾਂਗਾ ਦਾ ਹੈ।
ਨਾਸਤਰੈਡਮਸ ਵਾਂਗ ਹੀ ਪਹੇਲੀਆਂ ਵਿੱਚ ਭਵਿੱਖ ਦੀ ਝਲਕ ਦਿਖਾਉਣ ਵਾਲੀ ਬਾਬਾ ਵਾਂਗਾ ਨੇ ਅਗਲੇ ਸਾਲ ਲਈ ਚਿੰਤਾਜਨਕ ਵਿਸ਼ਵ ਵਿਆਪੀ ਘਟਨਾਵਾਂ ਦੀ ਇੱਕ ਲੜੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਸੰਭਾਵਿਤ ਆਰਥਿਕ ਤਬਾਹੀ ਵੀ ਸ਼ਾਮਲ ਹੈ, ਜਿਸਨੂੰ ਉਨ੍ਹਾਂ ਨੇ ‘ਕੈਸ਼ ਕ੍ਰੈਸ਼’ ਕਹਿ ਕੇ ਦਰਸਾਇਆ ਹੈ।
2026 ਵਿੱਚ ਆਵੇਗਾ ਆਰਥਿਕ ਸੰਕਟ!
ਲੈਡਬਾਈਬਲ ਦੀ ਇੱਕ ਰਿਪੋਰਟ ਅਨੁਸਾਰ, ਬਾਬਾ ਵਾਂਗਾ ਨੇ ਸਾਲ 2026 ਲਈ ਇੱਕ ਅਤਿ ਗੰਭੀਰ ਵਿਸ਼ਵ ਵਿਆਪੀ ਆਰਥਿਕ ਸੰਕਟ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦੀ ਭਵਿੱਖਬਾਣੀ ਮੁਤਾਬਕ, ਇਸ ਸਾਲ ਡਿਜੀਟਲ ਅਤੇ ਫਿਜ਼ੀਕਲ ਦੋਹਾਂ ਪ੍ਰਕਾਰ ਦੀ ਮੁਦਰਾ, ਯਾਨੀ ਕਰੰਸੀ ਪ੍ਰਣਾਲੀ ਢਹਿ ਸਕਦੀ ਹੈ, ਜਿਸ ਕਰਕੇ ‘ਕੈਸ਼ ਕ੍ਰੈਸ਼’ ਹੋਵੇਗਾ।
ਕੈਸ਼ ਕ੍ਰੈਸ਼ ਹੋਣ ਕਾਰਨ ਬੈਂਕਿੰਗ ਸੰਕਟ, ਕਰੰਸੀ ਦੀ ਕੀਮਤ ਵਧੇਰੇ ਕਮਜ਼ੋਰ ਹੋਣਾ ਅਤੇ ਬਾਜ਼ਾਰ ਵਿੱਚ ਤਰਲਤਾ ਦੀ ਘਾਟ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ। ਇਨ੍ਹਾਂ ਸਾਰੀਆਂ ਕਾਰਨਾਂ ਕਰਕੇ ਵਿਸ਼ਵ ਆਰਥਿਕਤਾ ਪ੍ਰਭਾਵਿਤ ਹੋਵੇਗੀ ਅਤੇ ਮਹਿੰਗਾਈ, ਉੱਚ-ਸੂਦ ਦੀ ਦਰ ਅਤੇ ਤਕਨਾਲੋਜੀ ਉਦਯੋਗ ਵਿੱਚ ਅਸਥਿਰਤਾ ਵਰਗੇ ਸੰਕਟ ਉੱਭਰ ਸਕਦੇ ਹਨ।
ਬਾਬਾ ਵਾਂਗਾ ਕੌਣ ਸੀ?
ਬਾਬਾ ਵਾਂਗਾ ਦਾ ਅਸਲੀ ਨਾਮ ਵਾਂਗੇਲੀਆ ਪਾਂਦੇਵਾ ਦਿਮਿਤ੍ਰੋਵਾ ਸੀ। ਉਹ 31 ਜਨਵਰੀ 1911 ਨੂੰ ਬੁਲਗਾਰੀਆ ਵਿੱਚ ਜੰਮੇ। ਜਨਮ ਦੇ ਬਾਅਦ ਬਾਬਾ ਵਾਂਗਾ ਦਾ ਬਚਪਨ ਆਮ ਸੀ, ਪਰ ਜਦੋਂ ਉਹ 12 ਸਾਲ ਦੀਆਂ ਸਨ, ਇੱਕ ਭਿਆਨਕ ਤੂਫ਼ਾਨ ਵਿੱਚ ਉਹਨਾਂ ਦੀਆਂ ਅੱਖਾਂ ਵਿੱਚ ਰੇਤ ਚਲੀ ਗਈ, ਜਿਸ ਕਾਰਨ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ। ਕਿਹਾ ਜਾਂਦਾ ਹੈ ਕਿ ਇਹ ਘਟਨਾ ਉਹਨਾਂ ਦੀਆਂ ਰਹਿਸਮੀ ਸ਼ਕਤੀਆਂ ਦੇ ਸਾਹਮਣੇ ਆਉਣ ਦਾ ਕਾਰਨ ਬਣੀ। ਬਾਬਾ ਵਾਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਿਤ ਹੋ ਚੁੱਕੀਆਂ ਹਨ।






















