ਬਾਲਕਨ ਦੀ ਨਾਸਤਰੇਡਮਸ ਕਹੇ ਜਾਂਦੇ ਬਾਬਾ ਵਾਂਗਾ ਨੇ ਆਪਣੇ ਜੀਵਨ ਦੌਰਾਨ ਕਈ ਭਵਿੱਖਬਾਣੀਆਂ ਕੀਤੀਆਂ, ਪਰ ਇਹ ਹਮੇਸ਼ਾ ਅਸਪਸ਼ਟ ਰਹੀਆਂ। ਲੋਕ ਆਪਣੇ ਪੱਧਰ 'ਤੇ ਉਨ੍ਹਾਂ ਨੂੰ ਮੌਜੂਦਾ ਘਟਨਾਵਾਂ ਨਾਲ ਜੋੜ ਲੈਂਦੇ ਹਨ। ਉਨ੍ਹਾਂ ਦੀ ਤਾਜ਼ਾ ਭਵਿੱਖਬਾਣੀ ਨੇ ਏਸ਼ੀਆਈ ਟੂਰਿਜ਼ਮ ਅਤੇ ਏਵਿਏਸ਼ਨ ਸੈਕਟਰ ਵਿੱਚ ਹਲਚਲ ਮਚਾ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ 5 ਜੁਲਾਈ 2025 ਨੂੰ ਜਪਾਨ ਵਿੱਚ ਇੱਕ ਭਿਆਨਕ ਸੁਨਾਮੀ ਆ ਸਕਦੀ ਹੈ, ਜੋ 2011 ਦੇ ਵਿਨਾਸ਼ਕਾਰੀ ਤੋਹੋਕੂ ਭੂਚਾਲ ਤੋਂ ਵੀ ਵੱਧ ਖਤਰਨਾਕ ਹੋਵੇਗੀ।

80% ਬੁਕਿੰਗ ਰੱਦ ਹੋ ਚੁੱਕੀ

ਇਹ ਆਫ਼ਤ ਜਾਪਾਨਅਤੇ ਫਿਲੀਪੀਨਜ਼ ਦੇ ਵਿਚਕਾਰ ਸਮੁੰਦਰ ਦੀ ਤਲ੍ਹ ਹੇਠਾਂ ਉਤਪੰਨ ਹੋਵੇਗੀ ਅਤੇ ਇਸ ਦੀਆਂ ਲਹਿਰਾਂ ਤਿੰਨ ਗੁਣਾ ਉੱਚੀਆਂ ਹੋਣਗੀਆਂ। ਇਸ ਚੇਤਾਵਨੀ ਤੋਂ ਬਾਅਦ ਜਾਪਾਨ ਦੀ ਯਾਤਰਾ ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਡਰ ਫੈਲ ਗਿਆ ਹੈ। ਖਾਸ ਕਰਕੇ ਹਾਂਗਕਾਂਗ ਤੋਂ ਜਪਾਨ ਜਾਣ ਵਾਲੀਆਂ ਉਡਾਣਾਂ ਦੀ ਬੁਕਿੰਗ ਤੇਜ਼ੀ ਨਾਲ ਰੱਦ ਹੋ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਜੂਨ ਅਤੇ ਜੁਲਾਈ ਮਹੀਨੇ ਵਿੱਚ ਇਨ੍ਹਾਂ ਫਲਾਈਟਾਂ ਦੀ 80% ਬੁਕਿੰਗ ਰੱਦ ਹੋ ਚੁੱਕੀ ਹੈ।

 

ਜਪਾਨ ਦੀ ਪ੍ਰਸਿੱਧ ਮੰਗਾ ਆਰਟਿਸਟ ਅਤੇ ਭਵਿੱਖਬਾਣੀ ਕਰਨ ਵਾਲੀ ਰਯੋ ਤਾਤਸੁਕੀ ਨੂੰ ਜਪਾਨ ਦੀ ‘ਬਾਬਾ ਵਾਂਗਾ’ ਕਿਹਾ ਜਾਂਦਾ ਹੈ। ਉਨ੍ਹਾਂ ਦੀ ਕਿਤਾਬ 'ਦ ਫਿਊਚਰ ਐਜ਼ ਆਈ ਸੀ ਇਟ' ਵਿੱਚ ਕੀਤੇ ਗਏ ਕਈ ਦਾਅਵੇ ਪਹਿਲਾਂ ਵੀ ਸੱਚ ਸਾਬਤ ਹੋ ਚੁੱਕੇ ਹਨ – ਜਿਵੇਂ ਕਿ 2011 ਦੀ ਸੁਨਾਮੀ, ਪ੍ਰਿੰਸੈਸ ਡਾਇਆਨਾ ਦੀ ਮੌਤ ਅਤੇ ਕੋਵਿਡ-19 ਮਹਾਂਮਾਰੀ ਦੀ ਭਵਿੱਖਬਾਣੀ। ਲੋਕਾਂ ਵਿੱਚ ਡਰ ਇਸ ਹੱਦ ਤੱਕ ਵਧ ਗਿਆ ਹੈ ਕਿ ਉਹ ਆਪਣੀਆਂ ਯੋਜਨਾਵਾਂ ਮੁਲਤਵੀ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਲੈ ਕੇ ਚਰਚਾ ਜੋਰਾਂ 'ਤੇ ਚੱਲ ਰਹੀ ਹੈ।

ਭਵਿੱਖਬਾਣੀ ਨੂੰ ਲੋਕ ਮੰਨ ਰਹੇ ਨੇ ਗੰਭੀਰ

ਕਈ ਲੋਕ ਤਾਤਸੁਕੀ ਦੀ ਭਵਿੱਖਬਾਣੀ ਨੂੰ ਇਸ ਕਰਕੇ ਗੰਭੀਰ ਮੰਨ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਿਛਲੇ ਅਨੁਮਾਨ ਵੀ ਸੱਚ ਸਾਬਤ ਹੋ ਚੁੱਕੇ ਹਨ। ਹਾਂਗਕਾਂਗ ਏਅਰਲਾਈਨਜ਼ ਨੇ ਜੁਲਾਈ ਅਤੇ ਅਗਸਤ ਲਈ ਜਪਾਨ ਦੇ ਦੱਖਣੀ ਸ਼ਹਿਰਾਂ ਜਿਵੇਂ ਕਿ ਕਾਗੋਸ਼ੀਮਾ ਅਤੇ ਕੂਮਾਮੋਟੋ ਵੱਲ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੇ ਅਧਿਕਾਰੀਆਂ ਨੇ ਸਾਫ਼ ਕਿਹਾ ਹੈ ਕਿ ਇਹ ਫੈਸਲਾ ਤਾਤਸੁਕੀ ਦੀ ਭਵਿੱਖਬਾਣੀ ਦੇ ਆਧਾਰ 'ਤੇ ਲਿਆ ਗਿਆ ਹੈ, ਜਿਸ ਵਿੱਚ ਭੂਚਾਲ ਅਤੇ ਸੁਨਾਮੀ ਦੀ ਆਸ਼ੰਕਾ ਜਤਾਈ ਗਈ ਹੈ। ਬਲੂਮਬਰਗ ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ, ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਜਪਾਨ ਜਾਣ ਵਾਲੀਆਂ ਉਡਾਣਾਂ ਵਿੱਚ 50% ਦੀ ਕਮੀ ਆਈ ਹੈ।

 

15–20% ਤੋਂ ਵੱਧ ਟਿਕਟਾਂ ਹੋਈਆਂ ਰੱਦ

ਖਾਸ ਕਰਕੇ ਬੋਇੰਗ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦੇ ਟਿਕਟ 15–20% ਤੋਂ ਵੱਧ ਰੱਦ ਹੋਏ ਹਨ। ਹਾਂਗਕਾਂਗ ਦੀ ਇੱਕ ਪ੍ਰਮੁੱਖ ਟ੍ਰੈਵਲ ਏਜੰਸੀ ਦਾ ਕਹਿਣਾ ਹੈ ਕਿ ਅਪਰੈਲ ਅਤੇ ਮਈ ਮਹੀਨੇ ਦੀ ਬੁਕਿੰਗ ਵਿੱਚ ਵੀ ਭਾਰੀ ਕਮੀ ਦਰਜ ਕੀਤੀ ਗਈ ਹੈ। ਰੀਜਨਲ ਏਅਰਲਾਈਨ ਗ੍ਰੇਟਰ ਬੇ ਏਅਰਲਾਈਨਜ਼ ਨੂੰ ਉਮੀਦ ਸੀ ਕਿ ਉਨ੍ਹਾਂ ਦੀਆਂ ਉਡਾਣਾਂ ਦੀ 80% ਸੀਟਾਂ ਭਰਣਗੀਆਂ, ਪਰ ਆਕਿਊਪੈਂਸੀ ਸਿਰਫ਼ 40% ਹੀ ਰਹੀ। ਏਅਰਲਾਈਨ ਦੇ ਜਪਾਨ ਡਿਵੀਜ਼ਨ ਦੇ ਮਹਾਪ੍ਰਬੰਧਕ ਹਿਰੋਕੀ ਇਤੋ ਨੇ ਇਸ ਘਟਾਅ ਨੂੰ ਚਿੰਤਾਜਨਕ ਦੱਸਿਆ। ਹੁਣ ਦੇਖਣਾ ਇਹ ਹੋਵੇਗਾ ਕਿ ਵਿਗਿਆਨਕ ਰੁਖ ਅਤੇ ਮੌਸਮ ਵਿਗਿਆਨ ਸੰਸਥਾਵਾਂ ਇਸ ਚੇਤਾਵਨੀ ਉੱਤੇ ਕੀ ਪ੍ਰਤੀਕ੍ਰਿਆ ਦਿੰਦੀਆਂ ਹਨ। ਫਿਲਹਾਲ, ਇਹ ਭਵਿੱਖਬਾਣੀ ਜਪਾਨ ਦੀ ਯਾਤਰਾ ਉੱਤੇ ਅਸਰ ਪਾ ਰਹੀ ਦਿਖ ਰਹੀ ਹੈ।