BLA Army Video:ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਰੇਲਗੱਡੀ ਅਜੇ ਵੀ ਬਲੋਚ ਬਾਗੀਆਂ ਦੇ ਕੰਟਰੋਲ ਵਿੱਚ ਹੈ। ਹੁਣ ਤੱਕ ਪਾਕਿਸਤਾਨੀ ਫੌਜ ਨੇ 150 ਤੋਂ ਵੱਧ ਬੰਧਕਾਂ ਨੂੰ ਛੁਡਾਇਆ ਹੈ ਪਰ 100 ਤੋਂ ਵੱਧ ਬੰਧਕ ਅਜੇ ਵੀ ਬੀਐਲਏ ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ, ਬੀਐਲਏ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਇਸ ਪੂਰੇ ਰੇਲ ਹਮਲੇ ਦਾ ਕ੍ਰਮ ਦੱਸਿਆ ਹੈ।


ਬੀਐਲਏ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਾਫਰ ਐਕਸਪ੍ਰੈਸ ਆਮ ਵਾਂਗ ਚੱਲ ਰਹੀ ਹੈ। ਇਸ ਦੌਰਾਨ, ਟ੍ਰੇਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਪਹਿਲਾਂ ਧਮਾਕਾ ਕੀਤਾ ਜਾਂਦਾ ਹੈ। ਇਸ ਧਮਾਕੇ ਤੋਂ ਬਾਅਦ ਟ੍ਰੇਨ ਰੁਕ ਜਾਂਦੀ ਹੈ। ਵੀਡੀਓ ਵਿੱਚ ਬੀਐਲਏ ਦੇ ਲੜਾਕੇ ਵੀ ਪਹਾੜੀਆਂ 'ਤੇ ਬੈਠੇ ਤੇ ਘਾਤ ਲਗਾ ਕੇ ਉਡੀਕ ਕਰਦੇ ਦਿਖਾਈ ਦੇ ਰਹੇ ਹਨ।






ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰੇਲ ਯਾਤਰੀਆਂ ਨੂੰ ਬੰਧਕ ਬਣਾ ਕੇ ਬਾਹਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਪਹਾੜੀਆਂ ਦੇ ਵਿਚਕਾਰ ਬੰਦੂਕ ਦੀ ਨੋਕ 'ਤੇ ਬੈਠੇ ਦੇਖਿਆ ਜਾ ਸਕਦਾ ਹੈ।



ਪਾਕਿਸਤਾਨ ਵਿੱਚ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਅਜੇ ਵੀ ਬਲੋਚ ਬਾਗੀਆਂ ਦੇ ਕੰਟਰੋਲ ਵਿੱਚ ਹੈ। ਹੁਣ ਤੱਕ 155 ਬੰਧਕਾਂ ਨੂੰ ਛੁਡਾਇਆ ਜਾ ਚੁੱਕਾ ਹੈ ਤੇ ਪਾਕਿਸਤਾਨੀ ਫੌਜ ਦੀ ਕਾਰਵਾਈ ਦੌਰਾਨ ਕਈ ਬਾਗੀ ਮਾਰੇ ਗਏ ਹਨ। ਬਾਗੀਆਂ ਦੇ ਚੁੰਗਲ ਵਿੱਚੋਂ ਬਚਾਏ ਗਏ ਲੋਕਾਂ ਨੂੰ ਲਿਜਾਣ ਲਈ ਇੱਕ ਮਾਲ ਗੱਡੀ ਭੇਜੀ ਗਈ।


BLA ਨੇ ਹਮਲਾ ਕਿਵੇਂ ਕੀਤਾ?


ਜਾਫਰ ਐਕਸਪ੍ਰੈਸ ਮੰਗਲਵਾਰ ਸਵੇਰੇ ਲਗਭਗ 9 ਵਜੇ ਪਾਕਿਸਤਾਨ ਦੇ ਕਵੇਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ। ਇਹ ਰੇਲਗੱਡੀ ਦੁਪਹਿਰ 1.30 ਵਜੇ ਸਿੱਬੀ ਪਹੁੰਚਣੀ ਸੀ ਪਰ ਹਮਲਾ ਬੋਲਾਨ ਦੇ ਮਸ਼ਫਾਕ ਸੁਰੰਗ ਵਿੱਚ ਹੋਇਆ ਜਿਸ ਥਾਂ ਤੋਂ ਰੇਲਗੱਡੀ ਲੰਘ ਰਹੀ ਸੀ ਉਹ ਇੱਕ ਪਹਾੜੀ ਇਲਾਕਾ ਹੈ। ਇੱਥੇ 17 ਸੁਰੰਗਾਂ ਹਨ, ਜਿਸ ਕਾਰਨ ਰੇਲਗੱਡੀ ਦੀ ਗਤੀ ਘੱਟ ਕਰਨੀ ਪਈ, ਜਿਸਦਾ ਫਾਇਦਾ ਉਠਾਉਂਦੇ ਹੋਏ ਬੀਐਲਏ ਨੇ ਮਸ਼ਫਾਕ ਵਿੱਚ ਸੁਰੰਗ ਨੰਬਰ-8 ਨੂੰ ਉਡਾ ਦਿੱਤਾ ਇਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਉਸਨੂੰ ਹਾਈਜੈਕ ਕਰ ਲਿਆ ਗਿਆ।



ਇਹ ਹਮਲਾ ਬੀ.ਐਲ.ਏ. ਨੇ ਪੂਰੀ ਯੋਜਨਾਬੰਦੀ ਨਾਲ ਕੀਤਾ ਸੀ। ਬੀਐਲਏ ਦੇ ਲੜਾਕੇ ਪਹਿਲਾਂ ਹੀ ਉਡੀਕ ਵਿੱਚ ਬੈਠੇ ਸਨ। ਹਮਲੇ ਲਈ, ਬੀਐਲਏ ਨੇ ਆਪਣੇ ਸਭ ਤੋਂ ਘਾਤਕ ਲੜਾਕੂ ਮਜੀਦ ਬ੍ਰਿਗੇਡ ਅਤੇ ਫਤਿਹ ਬ੍ਰਿਗੇਡ ਤਿਆਰ ਕੀਤੇ ਸਨ।