ਨਵੀਂ ਦਿੱਲੀ: ਦਫਤਰ ਤੋਂ ਛੁੱਟੀ ਲੈਣ ਦੇ ਬਹਾਨੇ ਲਈ ਤਾਇਵਾਨ ਦੇ ਇੱਕ ਆਦਮੀ ਨੇ ਮਹਿਲਾ ਨਾਲ ਮਹਿਜ਼ 37 ਦਿਨਾਂ 'ਚ ਚਾਰ ਵਾਰ ਵਿਆਹ ਕਰਕੇ ਤਿੰਨ ਵਾਰ ਤਲਾਕ ਦੇ ਦਿੱਤਾ। ਤਾਇਪੋਈ ਦੇ ਇੱਕ ਬੈਂਕ 'ਚ ਇਸ ਕਲਰਕ ਨੇ ਜਦੋਂ ਪਹਿਲੀ ਵਾਰ ਅਪਲਾਈ ਕੀਤਾ ਤਾਂ ਵਿਆਹ ਲਈ ਅੱਠ ਦਿਨ ਦੀ ਛੁੱਟੀ ਮਿਲ ਗਈ।
ਛੇ ਅਪ੍ਰੈਲ, 2020 ਨੂੰ ਵਿਆਹ ਕਰਨ ਮਗਰੋਂ ਜਦੋਂ ਛੁੱਟੀਆਂ ਖਤਮ ਹੋਈਆਂ ਤਾਂ ਪਤਨੀ ਨੂੰ ਤਲਾਕ ਦੇ ਦਿੱਤਾ। ਫਿਰ ਅਗਲੇ ਹੀ ਦਿਨ ਵਿਆਹ ਰਚਾ ਕੇ ਛੁੱਟੀਆ ਮੰਗ ਲਈਆਂ। ਕਲਰਕ ਦਾ ਮੰਨਣਾ ਸੀ ਕਿ ਉਹ ਕਾਨੂੰਨੀ ਤੌਰ 'ਤੇ ਛੁੱਟੀਆਂ ਦਾ ਹੱਕਦਾਰ ਹੈ। ਇਸ ਤਰ੍ਹਾਂ ਚਾਰ ਵਾਰ ਵਿਆਹ ਤੇ ਤਿੰਨ ਵਾਰ ਤਲਾਕ ਜ਼ਰੀਏ 32 ਛੁੱਟੀਆਂ ਲੈਣ 'ਚ ਉਹ ਕਾਮਯਾਬ ਰਿਹਾ।
ਪਰ ਛੁੱਟੀਆਂ ਦੀ ਇਸ ਖੇਡ ਦਾ ਬੈਂਕ ਨੂੰ ਪਤਾ ਲੱਗ ਗਿਆ ਤੇ ਉਸ ਦੀਆਂ ਵਾਧੂ ਛੁੱਟੀਆਂ ਨਾਮਨਜੂਰ ਕਰ ਦਿੱਤੀਆਂ ਗਈਆਂ। ਨਰਾਜ਼ ਕਲਰਕ ਨੇ ਲੇਬਰ ਬਿਊਰੋ 'ਚ ਸ਼ਿਕਾਇਤ ਦਰਜ ਕਰਕੇ ਬੈਂਕ 'ਤੇ ਲੇਬਰ ਲੀਵ ਕਾਨੂੰਨ ਦੀ ਉਲੰਘਣਾ ਦਾ ਇਲਜ਼ਾਮ ਲਾਇਆ।
ਕਾਨੂੰਨ ਮੁਤਾਬਕ ਇਕ ਕਰਮਚਾਰੀ ਵਿਆਹ ਲਈ ਅੱਠ ਦਿਨ ਦੀ ਛੁੱਟੀ ਦਾ ਹੱਕਦਾਰ ਹੈ। ਇਸ ਹਿਸਾਬ ਨਾਲ ਚਾਰ ਵਾਰ ਵਿਆਹ ਕਰਨ ਵਾਲੇ ਇਸ ਵਿਅਕਤੀ ਨੂੰ 32 ਛੁੱਟੀਆਂ ਮਿਲਣੀਆਂ ਚਾਹੀਦੀਆਂ ਸਨ। ਇਸ ਕਾਰਨ ਲੇਬਰ ਬਿਊਰੋ ਨੇ ਜਾਂਚ ਵਿਚ ਬੈਂਕ ਨੂੰ ਲੇਬਰ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ।
ਇਹ ਵੀ ਪੜ੍ਹੋ: Fast & Furious 9 ਦਾ Trailer ਆਇਆ ਸਾਹਮਣੇ, ਵਿਨ ਡੀਜ਼ਲ-ਜੌਨ ਸੀਨਾ ਨੇ ਜਿੱਤਿਆ ਫੈਨਸ ਦਾ ਦਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904