ਵਾਸ਼ਿੰਗਟਨ: ਜੋਅ ਬਾਇਡਨ ਨੇ ਰਾਸ਼ਟਰਪਤੀ ਦੀ ਕੁਰਸੀ 'ਤੇ ਬੈਠਣ ਦੇ ਅਗਲੇ ਹੀ ਦਿਨ ਅਮਰੀਕਾ ਵਿਚ ਕਮਾਲ ਕਰ ਦਿੱਤਾ। ਬਾਇਡਨ ਨੇ ਕੋਰੋਨਾ ਨੂੰ ਕੰਟ੍ਰੋਲ ਕਰਨ ਲਈ ਯੁੱਧ ਵਰਗੀ ਯੋਜਨਾ ਦਾ ਐਲਾਨ ਕੀਤਾ। ਬਾਇਡਨ ਦਾ ਉਦੇਸ਼ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ 100 ਦਿਨਾਂ ਦੇ ਅੰਦਰ-ਅੰਦਰ 100 ਮਿਲੀਅਨ (10 ਕਰੋੜ) ਅਮਰੀਕੀ ਲੋਕਾਂ ਨੂੰ ਕੋਰੋਨਾ ਵੈਕਸੀਨ ਲਾ ਦਿੱਤੀ ਜਾਵੇ।

ਬਾਇਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਦੂਜੇ ਦਿਨ ਅਮਰੀਕਾ ਵਿਚ ਟੀਕਾਕਰਣ ਦੀ ਰਫਤਾਰ ਤੇਜ਼ ਹੋ ਗਈ ਅਤੇ ਇੱਕ ਦਿਨ ਵਿਚ 13 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਗਈ। 20 ਜਨਵਰੀ ਨੂੰ ਜੋਅ ਬਾਇਡਨ ਨੇ ਸਯੁੰਕਤ ਰਾਜ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਅਤੇ 21 ਜਨਵਰੀ ਨੂੰ ਵੈਕਸੀਨੇਸ਼ਨ 'ਚ ਤੇਜ਼ੀ ਆਈ।

ਇਹ ਵੀ ਪੜ੍ਹੋ:  ਮਹਿੰਦਰਾ ਥਾਰ ਇਨ੍ਹਾਂ 6 ਲੋਕਾਂ ਨੂੰ ਗਿਫਟ ਕਰ ਰਹੇ ਨੇ ਅਨੰਦ ਮਹਿੰਦਰਾ, ਜਾਣੋ ਕਿਉਂ

ਬਾਇਡਨ ਨੇ ਵੈਕਸੀਨ ਦੀ ਸਪੁਰਦਗੀ ਵਿੱਚ ਤੇਜ਼ੀ ਲਿਆਉਣ ਲਈ ਵੀਰਵਾਰ ਨੂੰ ਇੱਕ ਨਵੇਂ ਕਾਰਜਕਾਰੀ ਆਦੇਸ਼ ਤੇ ਦਸਤਖ਼ਤ ਕੀਤੇ। ਜਦੋਂ ਬਾਇਡਨ ਨੇ 100 ਦਿਨਾਂ ਵਿਚ 100 ਮਿਲੀਅਨ ਲੋਕਾਂ ਨੂੰ ਟੀਕਾ ਦੇਣ ਦਾ ਐਲਾਨ ਕੀਤਾ, ਤਾਂ ਉਨ੍ਹਾਂ ਨੂੰ ਯੋਜਨਾ ਨੂੰ ਪੂਰਾ ਕਰਨ ਬਾਰੇ ਵੀ ਪ੍ਰਸ਼ਨ ਪੁੱਛੇ ਗਏ। ਇਸ 'ਤੇ ਜੋਅ ਬਾਇਡਨ ਨੇ ਕਿਹਾ ਸੀ ਕਿ ਜਦੋਂ ਮੈਂ ਇਸ ਟੀਚੇ ਦਾ ਐਲਾਨ ਕੀਤਾ ਸੀ ਤਾਂ ਤੁਸੀਂ ਸਾਰਿਆਂ ਨੇ ਕਿਹਾ ਸੀ ਕਿ ਇਹ ਸੰਭਵ ਹੈ।

ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਪਾਕੀ ਨੇ ਕਿਹਾ ਕਿ ਟਰੰਪ ਦੇ ਕਾਰਜਕਾਲ ਦੌਰਾਨ ਹਰ ਰੋਜ਼ 5 ਲੱਖ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ। ਅਸੀਂ ਇਸ ਨੂੰ ਦੁਗਣਾ ਕਰਨ 'ਤੇ ਕੰਮ ਕਰ ਰਹੇ ਹਾਂ ਅਤੇ ਇਸ ਬਾਰੇ ਸਿਹਤ ਮਾਹਰ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਗਏ ਹਨ। ਹਾਲਾਂਕਿ, ਬਹੁਤ ਸਾਰੇ ਮਾਹਰ ਕਹਿੰਦੇ ਹਨ ਕਿ 10 ਕਰੋੜ ਵੈਕਸੀਨੇਸ਼ਨ ਦਾ ਟੀਚਾ ਕਾਫ਼ੀ ਨਹੀਂ ਹੋਵੇਗਾ।

ਇਸ ਦੇ ਨਾਲ ਹੀ, ਅਮਰੀਕਾ ਦੀ ਪ੍ਰਮੁੱਖ ਕੋਰੋਨਾ ਮਾਹਰ ਐਂਥਨੀ ਫੌਚੀ ਨੇ ਕਿਹਾ ਹੈ ਕਿ ਬਾਇਡਨ ਰੱਖਿਆ ਉਤਪਾਦਨ ਐਕਟ ਲਾਗੂ ਕਰਨ ਜਾ ਰਹੇ ਹਨ, ਜਿਸ ਨਾਲ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਦਾ ਉਤਪਾਦਨ ਵਧਾਉਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ:  Vijay Mallya ਨੇ ਭਾਰਤ ਤੋਂ ਬਚਣ ਲਈ ਚਲੀ ਨਵੀਂ ਚਾਲ, ਜਾਣੋ ਕੀ ਕਦਮ ਚੁੱਕਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904