India-Pakistan Tensions: ਭਾਰਤ-ਪਾਕਿਸਤਾਨ ਦੇ ਵਿਚਕਾਰ ਫਿਲਹਾਲ ਸੀਜ਼ਫ਼ਾਇਰ ਹੋ ਚੁੱਕਾ ਹੈ। ਹਾਲਾਂਕਿ, ਦੋਹਾਂ ਦੇਸ਼ਾਂ ਵਿਚਾਲੇ ਦੁਬਾਰਾ ਜੰਗ ਹੋਣ ਦੇ ਆਸਾਰ ਹਜੇ ਵੀ ਬਣੇ ਹੋਏ ਹਨ। ਦੂਜੇ ਪਾਸੇ, ਪਾਕਿਸਤਾਨ ਨੂੰ ਬਲੋਚਿਸਤਾਨ 'ਚ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨੀ ਫੌਜ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ।

BLA ਵੱਲੋਂ ਪਾਕ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੀ ਦੌਰਾਨ ਐਤਵਾਰ ਨੂੰ BLA ਨੇ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ BLA ਨੇ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖ਼ਿਲਾਫ਼ ਕੋਈ ਫੈਸਲਾਕੁੰਨ ਕਾਰਵਾਈ ਕਰਦਾ ਹੈ ਤਾਂ BLA ਉਸਦੇ ਨਾਲ ਖੜ੍ਹੀ ਹੋਵੇਗੀ।

BLA ਨੇ ਕਿਹਾ, ਅਸੀਂ ਪੱਛਮੀ ਪਾਕਿਸਤਾਨ ਤੋਂ ਹਮਲਾ ਕਰਾਂਗੇ

ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ BLA ਨੇ ਇਕ ਬਿਆਨ ਜਾਰੀ ਕੀਤਾ ਹੈ। BLA ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖ਼ਿਲਾਫ਼ ਫੈਸਲਾਕੁੰਨ ਕਾਰਵਾਈ ਕਰਦਾ ਹੈ, ਤਾਂ BLA ਉਸਦੇ ਨਾਲ ਖੜ੍ਹੀ ਹੋਵੇਗੀ। ਨਾਲ ਹੀ BLA ਨੇ ਕਿਹਾ ਹੈ ਕਿ ਇਸ ਸਥਿਤੀ ਵਿੱਚ ਪੱਛਮੀ ਸੀਮਾ ਤੋਂ ਪਾਕਿਸਤਾਨ 'ਤੇ ਹਮਲਾ ਕਰੇਗੀ। BLA ਨੇ ਕਿਹਾ ਕਿ ਅਸੀਂ ਭਾਰਤ ਦੀ ਇਸ ਕਾਰਵਾਈ ਦਾ ਨਾ ਸਿਰਫ ਸਵਾਗਤ ਕਰਾਂਗੇ, ਬਲਕਿ ਉਸ ਦੀ ਫੌਜੀ ਤਾਕਤ ਬਣ ਕੇ ਉਸਦੇ ਨਾਲ ਖੜ੍ਹੇ ਹੋਵਾਂਗੇ।

BLA ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਿਹਾ

BLA ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ। BLA ਨੇ ਕਿਹਾ ਕਿ ਹੁਣ ਪਾਕਿਸਤਾਨ ਦੇ ਵਾਅਦੇ 'ਤੇ ਭਰੋਸਾ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ। BLA ਨੇ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਉਹ ਭਾਰਤ ਸਮੇਤ ਸਾਰੀ ਦੁਨੀਆ ਤੋਂ ਅਪੀਲ ਕਰਦੇ ਹਨ ਕਿ ਪਾਕਿਸਤਾਨ ਨੂੰ ਅੱਤਵਾਦ ਦਾ ਕੇਂਦਰ ਮੰਨ ਕੇ ਉਸ ਖਿਲਾਫ਼ ਠੋਸ ਕਦਮ ਉਠਾਏ ਜਾਣ।

BLA ਨੇ ਪਾਕ ਸੈਨਾ ਦੇ 39 ਠਿਕਾਣਿਆਂ ਨੂੰ ਤਬਾਹ ਕੀਤਾ

ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਲਗਾਤਾਰ ਪਾਕਿਸਤਾਨੀ ਫੌਜ ਅਤੇ ਪੁਲਿਸ ਨੂੰ ਨਿਸ਼ਾਨਾ ਬਣਾ ਰਹੀ ਹੈ। BLA ਨੇ ਕਿਹਾ ਸੀ ਕਿ ਉਸ ਨੇ ਪਿਛਲੇ ਦਿਨਾਂ ਵਿੱਚ ਪਾਕ ਸੈਨਾ ਦੇ 39 ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਦਰਅਸਲ, 8 ਤੋਂ 10 ਮਈ ਤੱਕ, ਯਾਨੀ ਪਿਛਲੇ 48 ਘੰਟਿਆਂ ਵਿੱਚ ਬਲੋਚਿਸਤਾਨ ਵਿੱਚ ਹਮਲਿਆਂ ਵਿੱਚ ਤੇਜ਼ੀ ਦੇਖੀ ਗਈ ਹੈ।

ਇਸ ਦੇ ਨਾਲ, BLA ਨੇ ਕਿਹਾ ਕਿ ਟਾਰਗਟ ਹਾਸਲ ਕਰਨ ਲਈ ਓਪਰੇਸ਼ਨ ਜਾਰੀ ਰਹੇਗਾ। ਦਰਅਸਲ, ਬਲੋਚਿਸਤਾਨ ਦੀ ਜਨਤਾ ਪਾਕਿਸਤਾਨ ਸਰਕਾਰ 'ਤੇ ਆਰਥਿਕ ਅਤੇ ਰਾਜਨੀਤਿਕ ਭੇਦਭਾਵ ਦਾ ਆਰੋਪ ਲਗਾਉਂਦੀ ਰਹੀ ਹੈ। ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਬਲੋਚਿਸਤਾਨ ਵਿੱਚ ਆਵਾਜ਼ ਉਠਦੀ ਰਹੀ ਹੈ। ਅਜਿਹੀ ਸਥਿਤੀ ਵਿੱਚ ਪਾਕ ਸੈਨਾ ਬਲੋਚ ਲੋਕਾਂ 'ਤੇ ਕਾਰਵਾਈ ਕਰਦੀ ਹੈ, ਜਿਸ ਕਾਰਨ ਵੱਡੀ ਸੰਖਿਆ ਵਿੱਚ ਬਲੋਚ ਲੋਕ ਗੁੰਮ ਹੋ ਗਏ ਹਨ। ਜਿਨ੍ਹਾਂ ਦੀ ਪੜਤਾਲ ਕਰਨ ਲਈ ਬਲੋਚਿਸਤਾਨ ਤੋਂ ਕਰਾਚੀ ਤੱਕ ਕਈ ਮਨੁੱਖੀ ਅਧਿਕਾਰਾਂ ਦੇ ਲਈ ਮਾਰਚ ਵੀ ਕੱਢੇ ਹਨ ਅਤੇ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਨ ਦੀ ਮੰਗ ਕਰਦੇ ਰਹੇ ਹਨ। ਇਸ ਦੌਰਾਨ BLA ਨੇ ਹਥਿਆਰਾਂ ਦੇ ਜ਼ਰੀਏ ਮੋਰਚਾ ਖੋਲ੍ਹ ਰੱਖਿਆ ਹੈ।