ਪੜਚੋਲ ਕਰੋ

Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ, ਅਮਰੀਕਾ 'ਚ ਇਨ੍ਹਾਂ ਲੋਕਾਂ ਦੀ ਐਂਟਰੀ ਬੰਦ! ਜਾਣੋ ਹੈਰਾਨੀਜਨਕ ਵਜ੍ਹਾ...

Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਅਚਾਨਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਯੂਗਾਂਡਾ ਤੇ ਕਾਂਗੋ 'ਚ 100 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲਾ ਇਬੋਲਾ...

Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਅਚਾਨਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਯੂਗਾਂਡਾ ਤੇ ਕਾਂਗੋ 'ਚ 100 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲਾ ਇਬੋਲਾ ਹੁਣ ਪੂਰੀ ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹਾ ਹੈ। WHO ਵੱਲੋਂ ਦੁਨੀਆ ਭਰ ਲਈ ਹੈਲਥ ਐਮਰਜੈਂਸੀ ਐਲਾਨੇ ਜਾਣ ਮਗਰੋਂ ਸਾਰੇ ਦੇਸ਼ ਇਬੋਲਾ ਨੂੰ ਲੈ ਕੇ ਸਖ਼ਤ ਸਾਵਧਾਨੀਆਂ ਵਰਤ ਰਹੇ ਹਨ। ਇਸੇ ਦੌਰਾਨ ਅਮਰੀਕਾ, ਜੋ ਕਿ ਕੀਨੀਆ 'ਚ ਇਬੋਲਾ ਪੀੜਤਾਂ ਲਈ ਕੁਆਰੰਟੀਨ ਸੈਂਟਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ, ਦਾ ਇਹ ਪ੍ਰੋਜੈਕਟ ਮੁਸ਼ਕਲਾਂ 'ਚ ਘਿਰਦਾ ਦਿਖਾਈ ਦੇ ਰਿਹਾ ਹੈ।

ਦੇਸ਼ ਵਾਸਤੇ ਖ਼ਤਰਨਾਕ ਸਾਬਤ ਹੋਣਗੇ ਦੂਜੇ ਦੇਸ਼ਾਂ ਦੇ ਇਬੋਲਾ ਮਰੀਜ਼

ਦੱਸ ਦੇਈਏ ਕਿ ਕੀਨੀਆ ਦੇ ਕੇਂਦਰੀ ਸ਼ਹਿਰ ਨਾਨਯੂਕੀ 'ਚ ਸੋਮਵਾਰ ਨੂੰ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਸੈਂਕੜੇ ਸਥਾਨਕ ਨੌਜਵਾਨਾਂ ਨੇ 'ਲਾਇਕੀਪੀਆ ਏਅਰ ਬੇਸ' ਦੇ ਬਾਹਰ ਇਕੱਠੇ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਨੌਜਵਾਨ ਇੱਥੇ ਅਮਰੀਕੀ ਨਾਗਰਿਕਾਂ ਲਈ ਬਣਾਏ ਜਾ ਰਹੇ 'ਇਬੋਲਾ ਕੁਆਰੰਟੀਨ ਸੈਂਟਰ' ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਏਅਰ ਬੇਸ ਦੇ ਮੇਨ ਗੇਟ ਤੱਕ ਮਾਰਚ ਕੀਤਾ ਅਤੇ ਇਬੋਲਾ ਵਿਰੋਧੀ ਨਾਅਰੇਬਾਜ਼ੀ ਕੀਤੀ।

ਇਹ ਪ੍ਰਦਰਸ਼ਨ ਕੀਨੀਆ ਦੀ ਹਾਈ ਕੋਰਟ ਵੱਲੋਂ ਇਸ ਸੈਂਟਰ ਦੇ ਨਿਰਮਾਣ ਅਤੇ ਕਿਸੇ ਵੀ ਵਿਦੇਸ਼ੀ ਮਰੀਜ਼ ਦੇ ਕੀਨੀਆ ਆਉਣ 'ਤੇ ਅਸਥਾਈ ਰੋਕ ਲਗਾਉਣ ਦੇ ਦੋ ਦਿਨਾਂ ਬਾਅਦ ਹੋਇਆ ਹੈ। 'ਲਾਅ ਸੁਸਾਇਟੀ ਆਫ਼ ਕੀਨੀਆ' ਅਤੇ ਇੱਕ ਸੰਵਿਧਾਨਕ ਸੰਸਥਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਇਨ੍ਹਾਂ ਸੰਗਠਨਾਂ ਨੇ ਦਲੀਲ ਦਿੱਤੀ ਹੈ ਕਿ ਕੀਨੀਆ ਦਾ ਆਪਣਾ ਸਿਹਤ ਢਾਂਚਾ ਪਹਿਲਾਂ ਹੀ ਬੇਹੱਦ ਕਮਜ਼ੋਰ ਹੈ, ਅਜਿਹੇ ਵਿੱਚ ਦੂਜੇ ਦੇਸ਼ਾਂ ਦੇ ਇਬੋਲਾ ਮਰੀਜ਼ਾਂ ਨੂੰ ਇੱਥੇ ਰੱਖਣਾ ਦੇਸ਼ ਵਾਸਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਅਮਰੀਕਾ ਲੈ ਕੇ ਜਾਣ ਦੀ ਬਜਾਏ ਕੀਨੀਆ ਦੇ ਸੈਂਟਰ ਵਿੱਚ ਕੁਆਰੰਟੀਨ ਕੀਤਾ ਜਾਏਗਾ

ਅਮਰੀਕੀ ਅਧਿਕਾਰੀਆਂ ਮੁਤਾਬਕ, ਵਾਸ਼ਿੰਗਟਨ ਦੀ ਯੋਜਨਾ ਸੀ ਕਿ ਵਿਦੇਸ਼ਾਂ ਵਿੱਚ ਇਬੋਲਾ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਸਿੱਧਾ ਅਮਰੀਕਾ ਲੈ ਕੇ ਜਾਣ ਦੀ ਬਜਾਏ ਕੀਨੀਆ ਦੇ ਇਸ ਏਅਰ ਬੇਸ 'ਤੇ ਬਣੇ ਸੈਂਟਰ ਵਿੱਚ ਕੁਆਰੰਟੀਨ ਕੀਤਾ ਜਾਵੇ। ਇਸ ਤਹਿਤ ਸ਼ੁੱਕਰਵਾਰ ਤੱਕ ਇੱਥੇ 50 ਬੈੱਡਾਂ ਦਾ ਹਸਪਤਾਲ ਚਾਲੂ ਕੀਤਾ ਜਾਣਾ ਸੀ। ਵਿਵਾਦ ਵਧਦਾ ਦੇਖ ਕੀਨੀਆ ਦੇ ਸਿਹਤ ਮੰਤਰੀ ਏਡਨ ਡੁਆਲੇ ਨੇ ਐਤਵਾਰ ਨੂੰ ਸਫ਼ਾਈ ਦਿੱਤੀ ਕਿ ਇਹ ਕੁਆਰੰਟੀਨ ਸੈਂਟਰ ਸਿਰਫ਼ ਅਮਰੀਕੀ ਨਾਗਰਿਕਾਂ ਲਈ ਨਹੀਂ, ਬਲਕਿ ਸਭ ਦੇ ਲਈ ਹੈ।

ਦੂਜੇ ਪਾਸੇ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਬੋਲਾ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਕੀਨੀਆ ਦੀ ਮਦਦ ਲਈ ਅਮਰੀਕੀ ਸਰਕਾਰ 13.5 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਵੇਗੀ। ਫ਼ਿਲਹਾਲ ਅਦਾਲਤੀ ਰੋਕ ਅਤੇ ਜਨਤਾ ਦੇ ਭਾਰੀ ਵਿਰੋਧ ਕਾਰਨ ਇਸ ਪ੍ਰੋਜੈਕਟ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਤੇ ਦੇਖਣਾ ਹੋਵੇਗਾ ਕਿ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਹੈ ਜਾਂ ਫਿਰ ਪ੍ਰਦਰਸ਼ਨਾਂ ਦੀ ਭੇਂਟ ਚੜ੍ਹਦਾ ਹੈ।

Advertisement

ਟਾਪ ਹੈਡਲਾਈਨ

ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
Iran-US War: 'ਤੁਰੰਤ ਬੰਦ ਹੋਵੇ ਗੋਲੀਬਾਰੀ', ਵਧਦੇ ਤਣਾਅ ਦਰਮਿਆਨ ਡੋਨਾਲਡ ਟਰੰਪ ਦੀ ਇਰਾਨ-ਇਜ਼ਰਾਈਲ ਨੂੰ ਸਖ਼ਤ ਚੇਤਾਵਨੀ
Iran-US War: 'ਤੁਰੰਤ ਬੰਦ ਹੋਵੇ ਗੋਲੀਬਾਰੀ', ਵਧਦੇ ਤਣਾਅ ਦਰਮਿਆਨ ਡੋਨਾਲਡ ਟਰੰਪ ਦੀ ਇਰਾਨ-ਇਜ਼ਰਾਈਲ ਨੂੰ ਸਖ਼ਤ ਚੇਤਾਵਨੀ
Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...
Punjabi Driver UK: ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Minister Aman Aroraਨਾਲ ਮੀਟਿੰਗ ਤੋਂ ਬਾਅਦ ਪੰਜਾਬ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ 
Minister Aman Aroraਨਾਲ ਮੀਟਿੰਗ ਤੋਂ ਬਾਅਦ ਪੰਜਾਬ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ 
Water consumption by chatgpt : ਕੀ ਤੁਸੀਂ ਜਾਣਦੇ ਹੋ AI ਦੇ ਇੱਕ ਜਵਾਬ ਲਈ ਕਿੰਨਾ ਪਾਣੀ ਖਰਚ ਹੁੰਦਾ ਹੈ? 
Water consumption by chatgpt : ਕੀ ਤੁਸੀਂ ਜਾਣਦੇ ਹੋ AI ਦੇ ਇੱਕ ਜਵਾਬ ਲਈ ਕਿੰਨਾ ਪਾਣੀ ਖਰਚ ਹੁੰਦਾ ਹੈ? 
Punjab News : ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ’ : ਵਿਧਾਇਕ ਮਨਪ੍ਰੀਤ ਸਿੰਘ ਇਯਾਲੀ
Punjab News : ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ’ : ਵਿਧਾਇਕ ਮਨਪ੍ਰੀਤ ਸਿੰਘ ਇਯਾਲੀ
8th Pay Commission :  ਕੀ ਪੈਨਸ਼ਨ ਹੋਵੇਗੀ ਤਨਖ਼ਾਹ ਦੇ ਬਰਾਬਰ? ਪੈਨਸ਼ਨਰਾਂ ਨੇ ਰੱਖੀ ਵੱਡੀ ਮੰਗ 
8th Pay Commission :  ਕੀ ਪੈਨਸ਼ਨ ਹੋਵੇਗੀ ਤਨਖ਼ਾਹ ਦੇ ਬਰਾਬਰ? ਪੈਨਸ਼ਨਰਾਂ ਨੇ ਰੱਖੀ ਵੱਡੀ ਮੰਗ 
PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ! 
PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ! 
Jaipur Firecracker Factory Blast : ਪਟਾਖਾ ਫੈਕਟਰੀ 'ਚ ਭਿਆਨਕ ਅੱਗ, 5 ਲੋਕਾਂ ਦੀ ਸੜ ਕੇ ਮੌਤ, ਕਈ ਝੁਲਸੇ
Jaipur Firecracker Factory Blast : ਪਟਾਖਾ ਫੈਕਟਰੀ 'ਚ ਭਿਆਨਕ ਅੱਗ, 5 ਲੋਕਾਂ ਦੀ ਸੜ ਕੇ ਮੌਤ, ਕਈ ਝੁਲਸੇ
Monssoon In India : ਮਾਨਸੂਨ ਨੂੰ ਲੈ ਕੇ IMD ਦਾ ਵੱਡਾ ਅਪਡੇਟ, ਹੁਣ ਇਨ੍ਹਾਂ 3 ਰਾਜਾਂ 'ਚ ਹੋਵੇਗੀ ਮਾਨਸੂਨ ਦੀ ਐਂਟਰੀ
Monssoon In India : ਮਾਨਸੂਨ ਨੂੰ ਲੈ ਕੇ IMD ਦਾ ਵੱਡਾ ਅਪਡੇਟ, ਹੁਣ ਇਨ੍ਹਾਂ 3 ਰਾਜਾਂ 'ਚ ਹੋਵੇਗੀ ਮਾਨਸੂਨ ਦੀ ਐਂਟਰੀ
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Embed widget