Italy Car Blast: ਇਟਲੀ ਦੇ ਮਿਲਾਨ ਵਿੱਚ ਵੀਰਵਾਰ (11 ਮਈ) ਨੂੰ ਇੱਕ ਵੱਡਾ ਧਮਾਕਾ ਹੋਇਆ। ਪਾਰਕਿੰਗ 'ਚ ਖੜ੍ਹੀ ਵੈਨ 'ਚ ਧਮਾਕਾ ਹੋਣ ਕਾਰਨ ਕਈ ਵਾਹਨਾਂ ਨੂੰ ਅੱਗ ਲੱਗ ਗਈ। ਚਸ਼ਮਦੀਦ ਨੇ ਦੱਸਿਆ ਕਿ ਇਹ ਘਟਨਾ ਆਕਸੋਲੋਜੀਕਲ ਇੰਸਟੀਚਿਊਟ (Auxological Institute) ਨੇੜੇ ਖੜੀ ਆਕਸੀਜਨ ਟੈਂਕ ਵਾਲੀ ਵੈਨ ਵਿੱਚ ਧਮਾਕਾ ਹੋਣ ਕਾਰਨ ਵਾਪਰੀ।


ਸਥਾਨਕ ਮੀਡੀਆ ਲਾ ਰਿਪਬਲਿਕਾ ਮੁਤਾਬਕ ਵੈਨ 'ਚ ਧਮਾਕਾ ਹੋਣ ਕਾਰਨ ਪੰਜ ਕਾਰਾਂ ਨੂੰ ਅੱਗ ਲੱਗ ਗਈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਆਸਮਾਨ 'ਚ ਸੰਘਣੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ। ਫਿਲਹਾਲ ਕੋਈ ਜ਼ਖਮੀ ਨਹੀਂ ਹੋਇਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।