ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਾਰੀ ਖਿੱਚੋਤਾਣ ਸਿਖਰ 'ਤੇ ਹੈ। ਡੌਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਵਾਸ਼ਿੰਗਟਨ ਕੈਪਿਟਲ ਹਿਲ 'ਚ ਦਾਖਲ ਹੋਕੇ ਜ਼ਬਰਦਸਤ ਹੰਗਾਮਾ ਕੀਤਾ। ਟਰੰਪ ਸਮਰਥਕਾਂ ਨੇ ਕੈਪਿਟਲ ਹਿੱਲ 'ਚ ਤੋੜਫੋੜ ਕੀਤੀ ਤੇ ਸੈਨੇਟਰਾਂ ਨੂੰ ਬਾਹਰ ਕਰਕੇ ਪੂਰੀ ਬਿਲਡਿੰਗ 'ਤੇ ਕਬਜ਼ਾ ਕਰ ਲਿਆ।


ਇਸ ਪੂਰੇ ਪ੍ਰਦਰਸ਼ਨ 'ਚ ਭਾਰਤ ਲਈ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵੀਡੀਓ ਟਵੀਟ ਕਰਦਿਆਂ ਪ੍ਰਦਰਸ਼ਨਕਾਰੀਆਂ ਦੇ ਵਿਚ ਭਾਰਤੀ ਝੰਡਾ ਦੇਖੇ ਜਾਣ 'ਤੇ ਸਵਾਲ ਖੜੇ ਕੀਤੇ।





ਬੀਜੇਪੀ ਸੰਸਦ ਵਰੁਣ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਦੇ ਵਿਚ ਭਾਰਤ ਦਾ ਝੰਡਾ ਦੇਖੇ ਜਾਣ 'ਤੇ ਟਵੀਟ ਕਰ ਕਿਹਾ, 'ਉੱਥੇ ਭਾਰਤੀ ਝੰਡਾ ਕਿਉਂ ਹੈ? ਉਨ੍ਹਾਂ ਕਿਹਾ, ਇਹ ਇਕ ਅਜਿਹੀ ਲੜਾਈ ਹੈ ਜਿਸ 'ਚ ਸਾਨੂੰ ਨਿਸਚਿਤ ਰੂਪ ਨਾਲ ਹਿੱਸਾ ਲੈਣ ਦੀ ਲੋੜ ਨਹੀਂ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ