ਪਾਕਿ ਚੋਣ ਰੈਲੀ ’ਚ ਆਤਮਘਾਤੀ ਹਮਲਾ, ਇੱਕ ਉਮੀਦਵਾਰ ਸਣੇ 14 ਦੀ ਮੌਤ, 50 ਜ਼ਖ਼ਮੀ
ਏਬੀਪੀ ਸਾਂਝਾ | 11 Jul 2018 11:45 AM (IST)
ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਚੋਣ ਰੈਲੀ ਦੌਰਾਨ ਆਤਮਘਾਤੀ ਹਮਲੇ ਵਿੱਚ ਅਵਾਮੀ ਨੈਸ਼ਨਲ ਪਾਰਟੀ (ਏਐਨਪੀ) ਦੇ ਉਮੀਦਵਾਰ ਸਣੇ 14 ਜਣਿਆਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਜ਼ਖ਼ਮੀ ਹੋ ਗਏ। ਕੱਲ੍ਹ ਰਾਤ ਏਐਨਪੀ ਦੀ ਰੈਲੀ ਹੋ ਰਹੀ ਸੀ। ਇਸੇ ਦੌਰਾਨ ਹਮਲਾ ਹੋ ਗਿਆ। ਹਮਲੇ ਵਿੱਚ ਏਐਨਪੀ ਦੇ ਵੱਡੇ ਲੀਡਰ ਹਾਰੂਨ ਅਹਿਮਦ ਬਿਲੌਰ ਦੀ ਵੀ ਮੌਤ ਹੋ ਗਈ। ਪੇਸ਼ਾਵਰ ਖੈਬਰ ਪਖਤੂਨਵਾ ਵਿੱਚ ਪੈਂਦਾ ਹੈ ਤੇ ਇੱਥੇ ਏਐਨਪੀ ਦੀ ਹੀ ਸਰਕਾਰ ਹੈ। ਪਾਕਿਸਤਾਨ ਵਿੱਚ 25 ਜੁਲਾਈ ਨੂੰ ਚੋਣਾਂ ਹੋਣੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦ ਜਾਂਚ ਕਰ ਰਹੀ ਹੈ ਕਿ ਇਸ ਹਮਲੇ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਤਾਂ ਨਹੀਂ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਆਤਮਘਾਤੀ ਹਮਲਾ ਸੀ। ਇਸ ਹਮਲੇ ਵਿੱਚ ਏਐਨਪੀ ਲੀਡਰ ਹਾਰੂਨ ਅਹਿਮਦ ਬਿਲੌਰ ਨੂੰ ਨਿਸ਼ਾਨਾ ਬਣਾਇਆ ਗਆ ਸੀ। ਫਿਲਹਾਲ ਰਾਹਤ ਤੇ ਬਚਾਅ ਟੀਮ ਘਟਨਾ ਸਥਾਨ ’ਤੇ ਹਨ ਤੇ ਜਾਂਚ ਕੀਤੀ ਜਾ ਰਹੀ ਹੈ।