ਕੈਨੇਡਾ 'ਚ ਵਿਦਿਆਰਥੀਆਂ ਨੂੰ ਕੁੱਤਿਆਂ ਨਾਲ ਮੇਲਿਆ
ਏਬੀਪੀ ਸਾਂਝਾ | 29 Jun 2018 02:25 PM (IST)
ਬਰੈਂਪਟਨ: ਕੈਨੇਡਾ ਵਿੱਚ ਕੌਮਾਂਤਰੀ ਪੰਜਾਬੀ ਵਿਦਿਆਰਥੀਆਂ ਖ਼ਿਲਾਫ਼ ਇੱਕ ਪੰਜਾਬੀ ਪਰਿਵਾਰ ਦੀ ਹੀ ਨਸਲੀ ਤੇ ਨਫ਼ਰਤ ਦੀ ਭਾਵਨਾ ਜ਼ਾਹਰ ਜ਼ਾਹਰ ਹੋ ਗਈ ਹੈ। ਪਰਿਵਾਰ ਨੇ ਘਰ ਕਿਰਾਏ 'ਤੇ ਦੇਣ ਸਮੇਂ ਲਿਖਿਆ ਘਰ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਕੁੱਤਿਆਂ ਦੀ ਮਨਾਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਨਵਕਿਰਨ ਸਿੰਘ ਨੇ ਮਾਮਲਾ ਕੈਨੇਡਾ ਦੇ MP's ਤੇ ਗੁਰਦਵਾਰੇ ਦੇ ਪ੍ਰਧਾਨਾਂ ਕੋਲ ਉਠਾਇਆ। ਉਨ੍ਹਾਂ ਕਿਹਾ ਨਵੇਂ ਸਟੂਡੈਂਟਸ ਪ੍ਰਤੀ ਅਜਿਹਾ ਰਵੱਈਆ ਨਾ ਅਪਣਾਓ, ਪੰਜਾਬੀ ਹੀ ਪੰਜਾਬੀਆਂ ਨਾਲ ਨਫ਼ਰਤ ਨਾ ਕਰਨ। ਨਵਕਿਰਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਬੱਚੇ ਰੁਜ਼ਗਾਰ ਲਈ ਜਾਂਦੇ ਹਨ, ਪੰਜਾਬ ਚ ਨਸ਼ਾ ਹੈ। ਉਨ੍ਹਾਂ ਕਿਹਾ ਨੂੰ ਸੰਭਾਲਣ ਲੋੜ ਹੈ ਨਾ ਕਿ ਨਾਕਾਰਨ ਦੀ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਛੋਟੀ ਮੋਟੀ ਗਲਤੀ ਕਰ ਸਕਦੇ ਹਨ ਪਰ ਇਸ ਲਈ ਸਾਰੀ ਕਮਿਊਨਿਟੀ ਨੂੰ ਖਿਲਾਫ ਨਫ਼ਤਰ ਪੈਦਾ ਨਹੀਂ ਕਰਨੀ ਚਾਹੀਦੀ।