Brazil Floods And Landslides: ਬ੍ਰਾਜ਼ੀਲ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਨੇ ਬਹੁਤ ਤਬਾਹੀ ਮਚਾਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੱਖਣੀ-ਪੂਰਬੀ ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਫਿਲਹਾਲ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਇਸ ਦੌਰਾਨ ਕਈ ਲੁਟੇਰੇ ਇਸ ਤਬਾਹੀ ਦਾ ਫਾਇਦਾ ਉਠਾ ਕੇ ਰਾਹਤ ਸਮੱਗਰੀ ਲੁੱਟ ਰਹੇ ਹਨ।


ਸਾਓ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ, ਜਿਸਦਾ ਗੁਆਂਢੀ ਰਾਜਾਂ ਨਾਲ ਸੜਕ ਸੰਪਰਕ ਕੱਟਿਆ ਗਿਆ ਹੈ। ਸਾਓ ਪਾਓਲੋ ਦੇ ਗਵਰਨਰ ਨੇ ਦੱਸਿਆ ਕਿ 38 ਲੋਕ ਅਜੇ ਵੀ ਲਾਪਤਾ ਹਨ, ਜਦਕਿ 48 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਬ੍ਰਾਜ਼ੀਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਹੋਈ


ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਸ਼ਹਿਰ ਸਾਓ ਪਾਓਲੋ ਦੇ ਅਟਲਾਂਟਿਕ ਤੱਟ 'ਤੇ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਤਵਾਰ (19 ਫਰਵਰੀ) ਨੂੰ ਜਨਤਕ ਆਫ਼ਤ ਦੀ ਸਥਿਤੀ ਘੋਸ਼ਿਤ ਕੀਤੀ ਗਈ ਸੀ। ਰਾਹਤ ਅਤੇ ਬਚਾਅ ਕੰਮ ਲਗਾਤਾਰ ਜਾਰੀ ਹੈ।


ਸੈਂਕੜੇ ਲੋਕ ਬੇਘਰ ਹੋ ਗਏ


ਸਾਓ ਪਾਓਲੋ ਗਵਰਨਰ ਮੁਤਾਬਕ ਬ੍ਰਾਜ਼ੀਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸ਼ਹਿਰ 'ਚ ਹੁਣ ਤੱਕ 1700 ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ। ਕਈ ਥਾਵਾਂ 'ਤੇ ਸੜਕਾਂ ਅਜੇ ਵੀ ਜਾਮ ਹਨ। ਢਿੱਗਾਂ ਡਿੱਗਣ ਕਾਰਨ ਮੋਗੀ-ਬਰਟਿਓਗੋ ਅਤੇ ਰੀਓ-ਸੈਂਟੋਸ ਹਾਈਵੇਅ ਵਰਗੀਆਂ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ। ਇਲਾਕੇ ਵਿੱਚ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ, ਜਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਰਾਹਤ ਕਾਰਜਾਂ ਵਿੱਚ ਵਿਘਨ ਪਾਉਂਦੇ ਹੋਏ ਲੁਟੇਰੇ


ਸਰਕਾਰੀ ਅਤੇ ਨਿੱਜੀ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਹਾਲਾਂਕਿ ਜ਼ਮੀਨ ਖਿਸਕਣ ਕਾਰਨ ਰਾਹਤ ਕਾਰਜਾਂ 'ਚ ਦਿੱਕਤਾਂ ਆ ਰਹੀਆਂ ਹਨ। ਵਿਸਥਾਪਿਤ ਲੋਕਾਂ ਨੂੰ ਸਾਓ ਸੇਬੇਸਟਿਓ ਦੇ ਸਕੂਲਾਂ ਅਤੇ ਚਰਚਾਂ ਵਿੱਚ ਪਨਾਹ ਦਿੱਤੀ ਗਈ ਹੈ। ਪੀੜਤਾਂ ਵਿੱਚ ਕਰੀਬ 7.5 ਟਨ ਰਾਹਤ ਸਮੱਗਰੀ ਵੰਡੀ ਗਈ ਹੈ। ਇਸ ਵਿੱਚ ਭੋਜਨ-ਪਾਣੀ ਤੋਂ ਇਲਾਵਾ ਹਾਈਜੀਨਿਕ ਕਿੱਟ ਵੀ ਸ਼ਾਮਲ ਹੈ। ਹਾਲਾਂਕਿ ਸਮਾਜ ਵਿਰੋਧੀ ਅਨਸਰ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਹੇ ਹਨ। ਸ਼ਰਾਰਤੀ ਅਨਸਰ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਲੁੱਟ ਰਹੇ ਹਨ, ਜਿਸ ਕਾਰਨ ਪੀੜਤਾਂ ਨੂੰ ਮਦਦ ਪਹੁੰਚਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।


ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸੋਮਵਾਰ ਨੂੰ ਤਬਾਹੀ ਵਾਲੇ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਨਾਲ ਹੀ, ਰਾਸ਼ਟਰਪਤੀ ਨੇ ਨਿਵਾਸੀਆਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਮੁੜ ਨਿਰਮਾਣ ਨਾ ਕਰਨ ਦੀ ਅਪੀਲ ਕੀਤੀ