Canada News: ਲਾਰੈਂਸ ਬਿਸ਼ਨੋਈ ਗੈਂਗ ਨੇ ਹਿੰਦੂ ਲੀਡਰ 'ਤੇ ਫਾਇਰਿੰਗ ਦੀ ਲਈ ਜ਼ਿੰਮੇਵਾਰੀ, ਆਖਰੀ ਚੇਤਾਵਨੀ...ਸੁਧਾਰ ਜਾਓ, ਨਹੀਂ ਤਾਂ ਨਤੀਜੇ ਮਾੜੇ ਹੋਣਗੇ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਪ੍ਰਾਪਰਟੀ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਗੈਂਗ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ.

Canada News: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਪ੍ਰਾਪਰਟੀ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਗੈਂਗ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲਾਰੈਂਸ ਗੈਂਗ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਗੋਲਡੀ ਢਿੱਲੋਂ ਨੇ ਕੀਤਾ ਹੈ। ਘਟਨਾ ਤੋਂ ਪਹਿਲਾਂ ਸਤੀਸ਼ ਕੁਮਾਰ ਤੋਂ ਲਗਪਗ 20 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਸੀ, ਪਰ ਉਸ ਦੇ ਇਨਕਾਰ ਕਰਨ 'ਤੇ 48 ਘੰਟਿਆਂ ਦੇ ਅੰਦਰ ਉਸ ਦੇ ਦੋ ਟਿਕਾਣਿਆਂ 'ਤੇ ਗੋਲੀਆਂ ਚਲਾਈਆਂ ਗਈਆਂ। ਸਰੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਖਾਸ ਗੱਲ ਇਹ ਹੈ ਕਿ ਇਸ ਵਾਰ ਜ਼ਿੰਮੇਵਾਰੀ ਲੈਂਦੇ ਸਮੇਂ ਗੋਲਡੀ ਬਰਾੜ ਤੇ ਗੋਦਾਰਾ ਦੇ ਨਾਮ ਸਾਹਮਣੇ ਨਹੀਂ ਆਏ, ਜਦੋਂਕਿ ਨਵੇਂ ਗੈਂਗਸਟਰ ਗੋਲਡੀ ਢਿੱਲੋਂ ਤੇ ਅਰਜੁਨ ਬਿਸ਼ਨੋਈ ਉਸ ਦੇ ਗੈਂਗ ਨਾਲ ਜੁੜੇ ਹੋਏ ਦਿਖਾਈ ਦੇ ਰਹੇ ਹਨ। ਯਾਦ ਰਹੇ ਪਹਿਲਾਂ ਖਬਰਾਂ ਆਈਆਂ ਹਨ ਕਿ ਗੋਲਡੀ ਬਰਾੜ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਨਾਲੋਂ ਵੱਖ ਕਰ ਲਿਆ ਹੈ। ਇਹ ਵੀ ਚਰਚਾ ਸੀ ਕਿ ਗੋਲਡੀ ਤੇ ਲਾਰੈਂਸ ਵਿਚਾਲੇ ਦੂਰੀ ਵਿਚਾਰਧਾਰਾ ਕਰਕੇ ਬਣੀ ਹੈ।
ਹਾਸਲ ਜਾਣਕਾਰੀ ਮੁਤਾਬਕ ਗੈਂਗਸਟਰ ਗੋਲਡੀ ਢਿੱਲੋਂ ਦੇ ਨਾਮ 'ਤੇ ਇੱਕ ਪੇਜ ਤੋਂ ਇੱਕ ਪੋਸਟ ਕੀਤੀ ਗਈ, ਜਿਸ ਵਿੱਚ ਲਾਰੈਂਸ ਗੈਂਗ ਦੇ ਨਾਮ 'ਤੇ ਜ਼ਿੰਮੇਵਾਰੀ ਲਈ ਗਈ। ਇਸ ਵਿੱਚ ਕਿਹਾ ਗਿਆ... ਸਤਿ ਸ਼੍ਰੀ ਅਕਾਲ, ਲਾਰੈਂਸ ਬਿਸ਼ਨੋਈ ਗੈਂਗ ਦੇ ਸਾਰੇ ਭਰਾਵਾਂ ਨੂੰ ਰਾਮ ਰਾਮ। ਮੈਂ, ਗੋਲਡੀ ਢਿੱਲੋਂ (ਲਾਰੈਂਸ ਬਿਸ਼ਨੋਈ ਗੈਂਗ) ਕੈਨੇਡਾ ਵਿੱਚ ਓਹਾਬ ਸਮੇਤ ਦੋ ਥਾਵਾਂ 'ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਾ ਹਾਂ। ਅਸੀਂ ਅੱਜ ਤੱਕ ਕਦੇ ਵੀ ਕਿਸੇ ਨੂੰ ਨਾਜਾਇਜ਼ ਪ੍ਰੇਸ਼ਾਨ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿੱਚ ਅਜਿਹਾ ਕਰਾਂਗੇ। ਸਾਡੀ ਕਿਸੇ ਧਰਮ ਜਾਂ ਜਾਤ ਨਾਲ ਕੋਈ ਦੁਸ਼ਮਣੀ ਨਹੀਂ। ਸਾਡੀ ਦੁਸ਼ਮਣੀ ਸਿਰਫ਼ ਸਤੀਸ਼ ਵਰਗੇ ਲੋਕਾਂ ਨਾਲ ਹੈ।
ਪੋਸਟ ਵਿੱਚ ਲਿਖਿਆ ਕਿ ਉਸ ਵਰਗੇ ਲੋਕਾਂ ਨੇ ਕਾਲਾ ਧੰਦਾ ਕਰਕੇ ਪੈਸਾ ਕਮਾਇਆ ਤੇ ਵਾਈਟ ਕਾਲਰ ਬਣ ਕੇ ਬੈਠੇ ਹਨ। ਸਤੀਸ਼ ਤੇ ਉਸ ਦੇ ਪੁੱਤਰ ਅਮਨ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੇ ਲੋਕਾਂ ਨੂੰ ਵੰਡਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਇਸ ਤੋਂ ਬਾਅਦ ਹੁਣ ਇਹ ਲੋਕ ਲੋਕਾਂ ਨੂੰ ਇੱਕਜੁੱਟ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਵਿੱਚ ਨਫ਼ਰਤ ਫੈਲਾ ਕੇ ਇੱਕ ਰਾਜਨੀਤਕ ਸਟੰਟ ਕੀਤਾ। ਅਸੀਂ ਅਜਿਹੇ ਝੂਠੇ ਨੂੰ ਨਹੀਂ ਬਖਸ਼ਾਂਗੇ।
ਅੱਗੇ ਲਿਖਿਆ ਸੀ ਕਿ ਪੈਸਾ ਮੰਦਰਾਂ ਤੇ ਗੁਰੂ ਘਰਾਂ ਤੋਂ ਵੀ ਕਮਾਇਆ ਗਿਆ ਸੀ। ਦੋਵੇਂ ਲੋਕਾਂ ਦੇ ਸਾਹਮਣੇ ਆਪਣੀ ਛਵੀ ਸੁਧਾਰ ਸਕਦੇ ਹਨ, ਪਰ ਸਾਡੇ ਸਾਹਮਣੇ ਨਹੀਂ। ਇਹ ਆਖਰੀ ਚੇਤਾਵਨੀ ਹੈ, ਸੁਧਾਰ ਜਾਓ, ਨਹੀਂ ਤਾਂ ਨਤੀਜੇ ਮਾੜੇ ਹੋਣਗੇ। ਇਸ ਦੇ ਨਾਲ ਹੀ ਗੈਂਗ ਨੇ ਸਤੀਸ਼ ਨਾਲ ਕਾਰੋਬਾਰ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ। ਗੈਂਗ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰਾਪਰਟੀ 'ਤੇ ਸਾਵਧਾਨੀ ਨਾਲ ਜਾਣ। ਕਿਤੇ ਕੋਈ ਆਪਣਾ ਨੁਕਸਾਨ ਨਾ ਕਰਵਾ ਲਵੇ। ਇਹ ਤਾਂ ਸਿਰਫ਼ ਟ੍ਰੇਲਰ ਸੀ, ਅਸਲ ਫਿਲਮ ਅਜੇ ਬਾਕੀ ਹੈ। ਅਸੀਂ ਨਹੀਂ ਚਾਹੁੰਦੇ ਕਿ ਇਨ੍ਹਾਂ ਦੋਵਾਂ ਕਾਰਨ ਕੋਈ ਵੀ ਮਾਸੂਮ ਆਪਣੀ ਜਾਨ ਗੁਆਵੇ। ਅੰਤ ਵਿੱਚ ਲਿਖਿਆ- ਜੈ ਸ਼੍ਰੀ ਰਾਮ। ਲਾਰੈਂਸ ਗੈਂਗ, ਅੰਕਿਤ ਭਾਦੂ ਸ਼ੇਰਾਵਾਲਾ, ਜਤਿੰਦਰ ਗੋਗੀ ਮਾਨ ਗਰੁੱਪ, ਹਾਸ਼ਿਮ ਬਾਬਾ, ਕਾਲਾ ਰਾਣਾ ਤੇ ਅਰਜੁਨ ਬਿਸ਼ਨੋਈ।
ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਇਹ ਘਟਨਾ 7 ਜੂਨ ਨੂੰ ਸਵੇਰੇ 2.30 ਵਜੇ ਦੇ ਕਰੀਬ ਵਾਪਰੀ ਸੀ। ਇਸ ਤੋਂ ਦੋ ਸਾਲ ਪਹਿਲਾਂ ਦਸੰਬਰ ਦੇ ਮਹੀਨੇ ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਗੋਲੀਬਾਰੀ ਹੋਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਲਗਪਗ 14 ਗੋਲੀਆਂ ਚਲਾਈਆਂ ਸਨ। ਲਕਸ਼ਮੀ ਨਾਰਾਇਣ ਮੰਦਰ ਨੂੰ ਕੈਨੇਡਾ ਵਿੱਚ ਹਿੰਦੂਆਂ ਲਈ ਬਹੁਤ ਹੀ ਅਹਿਮ ਮੰਦਰ ਮੰਨਿਆ ਜਾਂਦਾ ਹੈ। ਇਹ ਚੌਥੀ ਵਾਰ ਹੈ ਜਦੋਂ ਲਕਸ਼ਮੀ ਨਾਰਾਇਣ ਮੰਦਰ ਦੇ ਕਿਸੇ ਅਧਿਕਾਰੀ ਨੂੰ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ ਹੈ। ਹੁਣ ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






















