ਨਵੀਂ ਦਿੱਲੀ: ਭਾਰਤ ਤੇ ਚੀਨ ਦੀ ਸਰਹੱਦ ਉੱਤੇ ਰੇੜਕਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਚੀਨੀ ਫ਼ੌਜ ਨਾਲ ਹੋਈ 9 ਗੇੜਾਂ ਦੀ ਗੱਲਬਾਤ ਤੋਂ ਬਾਅਦ ਵੀ ਬਾਰਡਰ ਉੱਤੇ ਦੋਵੇਂ ਦੇਸ਼ਾਂ ਵਿਚਾਲੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸੇ ਦੌਰਾਨ ਹੁਣ ਖ਼ਬਰ ਆਈ ਹੈ ਕਿ ਚੀਨ ਨੇ ਬਾਰਡਰ ਉੱਤੇ ਲੱਗੇ ਖੇਤਰਾਂ ਵਿੱਚ ਹੌਵਿਟਜ਼ਰ ਮਿਸਾਇਲਾਂ ਤਾਇਨਾਤ ਕਰ ਦਿੱਤੀਆਂ ਹਨ।


 


‘ਹਿੰਦੁਸਤਾਨ ਟਾਈਮਜ਼’ ਅਨੁਸਾਰ ਭਾਰਤ ਸਰਕਾਰ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਚੀਨੀ ਫ਼ੌਜ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਤੇ ਐਲਏਸੀ ਉੱਤੇ ਭਾਰਤ ਦੇ ਹਿੱਸੇ ਵਾਲੇ ਖੇਤਰ ਵਿੱਚ ਫ਼ਿੰਗਰ 4 ਤੋਂ ਫ਼ਿੰਗਰ 7 ਤੱਕ ਕਬਜ਼ਾ ਕਰਨ ਤੋਂ ਬਾਅਦ ਹੁਣ ਪਿੱਛੇ ਹਟਣ ਨੂੰ ਤਿਆਰ ਨਹੀਂ। ਅਜਿਹੇ ਹਾਲਾਤ ਵਿੱਚ ਚੀਨੀ ਫ਼ੌਜ ਵੱਲੋਂ ਅਚਾਨਕ ਭਾਰੀ ਹਥਿਆਰਾਂ ਨਾਲ ਬਾਰਡਰ ਉੱਤੇ ਜਵਾਨਾਂ ਨੂੰ ਜਮ੍ਹਾ ਕਰਨਾ ਇੱਕ ਗੰਭੀਰ ਸੰਕੇਤ ਹੈ।


 


ਚੀਨੀ ਫ਼ੌਜ ਐਲਏਸੀ ਉੱਤੇ ਨਵੇਂ ਸਿਰੇ ਤੋਂ ਨਿਰਮਾਣ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਭਾਰਤੀ ਰੱਖਿਆ ਮੰਤਰਾਲੇ ਨੂੰ ਸਬੂਤ ਮਿਲੇ ਹਨ ਕਿ ਪੂਰਬੀ ਲੱਦਾਖ ਦੇ ਚੁਮਾਰ ’ਚ ਐਲਏਸੀ ਤੋਂ ਸਿਰਫ਼ 82 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸ਼ਿੰਕਾਨੇ ਪੀਐਲਏ ਕੈਂਪ ਦੇ ਆਲੇ-ਦੁਆਲੇ 35 ਭਾਰੀ ਫ਼ੌਜੀ ਵਾਹਨਾਂ ਤੇ ਚਾਰ 155 ਮਿਲੀਮੀਟਰ ਪੀਐਲਜ਼ੈਡ 83 ਸੈਲਫ਼-ਪ੍ਰੋਪੈਲਡ ਹੌਵਿਟਜ਼ਰ ਦੀ ਤਾਜ਼ਾ ਤਾਇਨਾਤੀ ਕੀਤੀ ਗਈ ਹੈ।


 


ਐਲਏਸੀ ਤੋਂ 90 ਕਿਲੋਮੀਟਰ ਦੂਰ ਚੀਨੀ ਫ਼ੌਜੀਆਂ ਲਈ ਚਾਰ ਨਵੇਂ ਤੇ ਵੱਡੇ ਸ਼ੈੱਡ ਵੇਖੇ ਗਏ ਹਨ। ਰੁਡੋਕ ਤੇ ਸ਼ਿਵਨੇਹ ਦੋਵੇਂ ਹੀ ਕਬਜ਼ੇ ਵਾਲੇ ਅਕਸਾਈ ਚੀਨ ਖੇਤਰ ਵਿੱਚ ਹਨ। ਭਾਰਤੀ ਫ਼ੌਜ ਨੇ ਸਮੁੱਚੇ ਹਾਲਾਤ ਉੱਤੇ ਲਗਾਤਾਰ ਚੌਕਸ ਨਜ਼ਰ ਰੱਖੀ ਹੋਈ ਹੈ।


ਇਹ ਵੀ ਪੜ੍ਹੋ: https://punjabi.abplive.com/news/india/modi-s-statement-on-farmers-protest-says-politics-dominates-agitation-613625/amp


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904