ਨਵੀਂ ਦਿੱਲੀ: ਚੀਨ ਦੋਹਰੀ ਚਾਲ ਖੇਡ ਰਿਹਾ ਹੈ। ਇਸ ਪਾਸੇ ਚੀਨ ਨੇ ਭਾਰਤ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਹੈ ਤੇ ਦੂਜੇ ਪਾਸੇ ‘ਅਸਲ ਕੰਟਰੋਲ ਰੇਖਾ’ (LAC)  ਉੱਪਰ ਵੱਡੇ ਪੱਧਰ 'ਤੇ ਤਿਆਰੀਆਂ ਕਰ ਰਿਹਾ ਹੈ। ਹੁਣ ਵੱਡੀ ਖਬਰ ਆਈ ਹੈ ਕਿ ਚੀਨ ਮਕਬੂਜ਼ਾ ਕਸ਼ਮੀਰ ਵਿੱਚ ਵੀ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ। ਵੀਰਵਾਰ ਨੂੰ ਕਸ਼ਮੀਰ ਵਿੱਚ ਮਾਰੇ ਗਏ ਚਾਰ ਅੱਤਵਾਦੀਆਂ ਤੋਂ ਚੀਨੀ ਹਥਿਆਰ ਬਰਾਮਦ ਹੋਏ ਹਨ। ਇਸ ਸਭ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਚੀਨ 3,488 ਕਿਲੋਮੀਟਰ ਲੰਮੀ ‘ਅਸਲ ਕੰਟਰੋਲ ਰੇਖਾ’ (LAC) ਉੱਤੇ ਆਪਣੀ ਫ਼ੌਜੀ ਲਈ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੀਆਂ ਉਸਾਰੀਆਂ ਕਰ ਰਿਹਾ ਹੈ। ਇਸ ਦੇ ਨਾਲ ਹੀ ਸਮੁੱਚੇ LAC ਖੇਤਰ ਵਿੱਚ ਆਪਣੇ ਫ਼ੌਜੀਆਂ ਦੀ ਨਵੇਂ ਸਿਰੇ ਤੋਂ ਤਾਇਨਾਤੀ ਵੀ ਕਰ ਰਿਹਾ ਹੈ। ਇਸ ਤੋਂ ਸਾਫ਼ ਸੰਕੇਤ ਮਿਲਦੇ ਹਨ ਕਿ ਉਹ ਗੱਲਬਾਤ ਦੇ ਨਾਲ-ਨਾਲ ਲੰਮੇ ਸਮੇਂ ਤੱਕ LAC ਉੱਤੇ ਫ਼ੌਜੀ ਤਾਇਨਾਤੀ ਦੀ ਤਿਆਰੀ ਵੀ ਕਰ ਰਿਹਾ ਹੈ। ਆਈਏਐਨਐਸ ਦੀ ਰਿਪੋਰਟ ਮੁਤਾਬਕ ਚੀਨ ਕਾਰਾਕੋਰਮ ਦੱਰੇ ਤੇ ਰੇਚਿਨ ਲਾਅ ਕੋਲ ਉਸਾਰੀਆਂ ਕਰ ਰਿਹਾ ਹੈ।


ਭਾਰਤੀ ਸੁਰੱਖਿਆ ਬਲਾਂ ਨੇ ਉੱਥੇ ਕ੍ਰੇਨਾਂ ਤੇ ਨਿਰਮਾਣ ਉਪਕਰਣਾਂ ਦੀ ਆਵਾਜਾਈ ਵੇਖੀ ਹੈ। ਚੀਨ ਮਾਡਲ ਪਿੰਡਾਂ ਦੇ ਨਾਂ ਉੱਤੇ ਪੱਕੇ ਰਿਹਾਇਸ਼ਸੀ ਟਿਕਾਣਿਆਂ ਦੀ ਉਸਾਰੀ ਕਰ ਰਿਹਾ ਹੈ। ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੈਂਗੋਗ ਝੀਲ ਕੋਲ ਰੂਡੋਕ ’ਚ ਨਵੇਂ ਕੈਂਪਸ ਬਣ ਗਏ ਹਨ ਇਹ ਚੀਨ ਦੀ ‘ਪੀਪਲ’ਜ਼ ਲਿਬਰੇਸ਼ਨ ਆਰਮੀ’ (PLA) ਦੇ ਗੋਬਕ ਕੈਂਪ ਤੋਂ ਸਾਢੇ ਪੰਜ ਕਿਲੋਮੀਟਰ ਉੱਤਰ-ਪੂਰਬ ’ਚ ਸਥਿਤ ਹੈ।


ਪੀਐਲਏ ਦੇ ਗਿਆਂਤਸੇ ਕੈਂਪ ਦੇ ਦੱਖਣ ’ਚ ਵੀ ਉਸਾਰੀ ਹੁੰਦੀ ਵੇਖੀ ਗਈ ਹੈ। ਇਨ੍ਹਾਂ ਇਲਾਕਿਆਂ ’ਚ ਦੋ ਇਮਾਰਤਾਂ, 12 ਸ਼ੈੱਡ ਤੇ ਹੋਰ ਢਾਂਚੇ ਬਣ ਗਏ ਹਨ। ਪੀਐਲਏ ਦੇ ਕਰਮਚਾਰੀਆਂ ਦੇ ਰਹਿਣ ਲਈ ਚੀਨ ਨੇ ਯਾਤੰਗ ਕਾਊਂਟੀ ’ਚ ਪੈਂਦੇ ਦੇਜਾਬੂ ਇਲਾਕੇ ਵਿੱਚ ਇੱਕ ਨਵੀਂ ਇਮਾਰਤ ਤੇ ਛੇ ਬੰਕਰ ਵੀ ਤਿਆਰ ਕੀਤੇ ਹਨ। ਕਾਮੇਂਗ ਸਾਹਮਣੇ ਬਮਡ੍ਰੋ ’ਚ ਵੀ ਸ਼ੈਲਟਰ ਬਣਾਏ ਗਏ ਹਨ।ਇਸ ਦੇ ਨਾਲ ਹੀ ਮੇਰਾ ਲਾ, ਥਗ ਲਾ ਤੇ ਯਾਂਗਤਸੇ ਇਲਾਕਿਆਂ ’ਚ ਗਸ਼ਤ ਦੌਰਾਨ ਪੀਐਲਏ ਕਰਮਚਾਰੀਆਂ ਦੇ ਠਹਿਰਣ ਲਈ ਡੋਮਸੋਂਗਰੋਂਗ ਲਾਗੇ ਬੰਮਡ੍ਰੋ ’ਚ ਕੰਕਰੀਟ ਨਾਲ ਛੇ-ਸੱਤ ਝੁੱਗੀਆਂ ਬਣਾਈਆਂ ਗਈਆਂ ਹਨ। ਉੱਥੇ ਫ਼ੌਜੀ ਕੈਂਪ ਤਿਆਰ ਹੋ ਰਿਹਾ ਹੈ।


ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ