ਨਵੀਂ ਦਿੱਲੀ: ਹਾਲ ਹੀ ਦੇ ਦਿਨਾਂ ਵਿੱਚ ਚੀਨ ਤੇ ਭਾਰਤ ਨਾਲ ਹੀ ਸਬੰਧ ਨਹੀਂ ਬਲਕਿ ਹੋਰ ਦੇਸ਼ ਨਾਲ ਵੀ ਚੀਨ ਦੇ ਰਿਸ਼ਤੇ ਵਿਗੜੇ ਹਨ। ਇਹ ਦੇਸ਼ ਤਾਈਵਾਨ ਹੈ। ਤਾਈਵਾਨ ਦਾ ਚੀਨ ਨਾਲ ਰਿਸ਼ਤਾ ਇੰਨਾ ਖਰਾਬ ਹੈ ਕਿ ਕਮਿਊਨਿਸਟ ਪਾਰਟੀ ਨਾਲ ਜੁੜੇ ਅਖ਼ਬਾਰ ਗਲੋਬਲ ਟਾਈਮਜ਼ ਨੇ ਇੱਥੋਂ ਤਕ ਕਹਿ ਦਿੱਤਾ ਹੈ ਕਿ ਅੱਗੇ ਵਧਣ ਦਾ ਇਕੋ-ਇੱਕ ਰਸਤਾ ਯੁੱਧ ਹੈ।


ਦੱਸ ਦੇਈਏ ਕਿ ਚੀਨ ਪਿਛਲੇ ਕੁਝ ਮਹੀਨਿਆਂ ਤੋਂ ਤਾਈਵਾਨ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਹੁਣ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਅੱਗੇ ਵਧਣ ਦਾ ਇਕੋ ਇੱਕ ਰਸਤਾ ਇਹ ਹੈ ਕਿ ਚੀਨ ਨੂੰ ਲੜਾਈ ਦੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਤੇ ਤਾਇਵਾਨ ਨੂੰ ਬਹੁਤ ਜਲਦੀ ਸਜਾ ਦੇਣੀ ਚਾਹੀਦੀ ਹੈ।

ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਚੀਨੀ ਅਖ਼ਬਾਰ ਨੇ ਤਾਈਵਾਨ ਬਾਰੇ ਅਜਿਹੀ ਗੱਲ ਕਹੀ ਹੋਵੇ। ਇਸ ਤੋਂ ਪਹਿਲਾਂ ਵੀ ਗਲੋਬਲ ਟਾਈਮਜ਼ ਅਖ਼ਬਾਰ ਨੇ ਲਿਖਿਆ ਸੀ ਕਿ ਚੀਨੀ ਸੈਨਿਕ ਤਾਇਵਾਨ 'ਤੇ ਹਮਲੇ ਦੀ ਅਭਿਆਸ ਕਰ ਰਹੇ ਹਨ। ਹੁਣ ਅਖ਼ਬਾਰ ਨੇ ਲਿਖਿਆ ਹੈ ਕਿ ਇਤਿਹਾਸ 'ਚ ਨਵਾਂ ਮੋੜ ਨੇੜੇ ਆ ਗਿਆ ਹੈ।

New rules on H-1B visa: ਅਮਰੀਕਾ ਨੇ ਐਚ-1 ਬੀ ਵੀਜ਼ਾ 'ਤੇ ਜਾਰੀ ਨਵੇਂ ਨਿਯਮ, ਭਾਰਤੀ ਆਈਟੀ ਪੇਸ਼ੇਵਰਾਂ ਨੂੰ ਭੁਗਤਣਾ ਪਏਗਾ ਨੁਕਸਾਨ

ਚੀਨ ਕਿਉਂ ਭੜਕਿਆ:

ਚੀਨ ਦੇ ਗੁੱਸੇ ਦਾ ਕਾਰਨ ਹਾਲ ਹੀ ਵਿੱਚ ਤਾਇਵਾਨ ਦੀ ਸੰਸਦ ਵਿੱਚ ਪੇਸ਼ ਕੀਤੇ ਗਏ ਦੋ ਬਿੱਲ ਹਨ। ਦਰਅਸਲ, ਨਵੇਂ ਬਿੱਲ ਵਿੱਚ ਅਮਰੀਕਾ ਨਾਲ ਕੂਟਨੀਤਕ ਸਬੰਧ ਮੁੜ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ। ਚੀਨ ਨੂੰ ਇਹ ਗੱਲ ਸਵੀਕਾਰ ਨਹੀਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904