ਨਵੀਂ ਦਿੱਲੀ: ਭਾਰਤ ਤੇ ਚੀਨ 'ਚ ਚੱਲ ਰਹੇ ਸਰਹੱਦੀ ਤਣਾਅ ਦਰਮਿਆਨ ਵੱਡੀ ਖ਼ਬਰ ਹੈ ਕਿ ਗਲਵਾਨ ਘਾਟੀ 'ਚ ਚੀਨ ਨੇ ਆਪਣੇ ਟੈਂਟ ਡੇਢ ਤੋਂ ਦੋ ਕਿਲੋਮੀਟਰ ਪਿੱਛੇ ਕਰ ਲਏ ਹਨ। ਚੀਨ ਨੇ ਪੈਟਰੋਲਿੰਗ ਪੁਆਇੰਟ 14 ਤੋਂ ਟੈਂਟ ਪਿਛਾਂਹ ਕੀਤੇ ਹਨ। ਇਸੇ ਜਗ੍ਹਾ 'ਤੇ 15 ਜੂਨ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਕ ਝੜਪ ਹੋਈ ਸੀ।


ਚੀਨ ਨੇ ਇਹ ਟੈਂਟ ਡਿਸਐਂਗੇਂਜ਼ਮੈਂਟ 'ਤੇ ਸਹਿਮਤੀ ਜਤਾਈ ਤੇ ਫੌਜ ਮੌਜੂਦਾ ਸਥਾਨ ਤੋਂ ਪਿੱਛੇ ਹਟ ਗਈ। ਇਸ ਡਿਸਐਂਗੇਂਜ਼ਮੈਂਟ ਨਾਲ ਹੀ ਭਾਰਤੀ ਤੇ ਚੀਨੀ ਫੌਜ ਵਿਚਾਲ LAC 'ਤੇ ਬਫ਼ਰ ਜ਼ੋਨ ਯਾਨੀ ਮੱਧਵਰਤੀ ਖੇਤਰ ਬਣ ਗਿਆ ਹੈ।

ਇਸ ਮਾਮਲੇ 'ਚ ਰੱਖਿਆ ਮਾਹਿਰ ਕੇਕੇ ਸਿਨ੍ਹਾ ਨੇ ਕਿਹਾ "ਅਸੀਂ ਚੀਨ ਨੂੰ ਕਿਹਾ ਸੀ ਕਿ ਗਲਵਾਨ ਘਾਟੀ 'ਤੇ ਸਾਡਾ ਅਧਿਕਾਰ ਹੈ, ਤੁਸੀਂ ਇੱਥੋਂ ਆਪਣੀ ਫੌਜ ਹਟਾ ਲਓ ਪਰ ਉਹ ਨਹੀਂ ਮੰਨੇ।" ਫਿਰ ਭਾਰਤ ਤੇ ਚੀਨੀ ਫੌਜਾਂ 'ਚ ਪੰਜ ਕਿਲੋਮੀਟਰ ਪਿੱਛੇ ਹਟਣ ਦੀ ਗੱਲ ਹੋਈ ਸੀ ਪਰ ਚੀਨੀ ਫੌਜ ਫਿਲਹਾਲ ਸਿਰਫ਼ ਡੇਢ ਕਿਲੋਮੀਟਰ ਪਿੱਛੇ ਹਟੀ ਹੈ।

ਇਹ ਵੀ ਪੜ੍ਹੋ:

ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਦੀ ਕੋਰੋਨਾ ਵਾਇਰਸ ਨਾਲ ਮੌਤ

ਕੈਨੇਡਾ ਵੱਸਦੇ ਪੰਜਾਬੀਆਂ ਲਈ ਵੱਡੀ ਖ਼ਬਰ, ਅੰਮ੍ਰਿਤਸਰ ਤੋਂ ਟੋਰਾਂਟੋ ਉਡਾਣਾਂ ਸ਼ੁਰੂ

ਕੁਵੈਤ 'ਚ ਪਾਸ ਹੋਏਗਾ ਇਹ ਬਿੱਲ! ਅੱਠ ਲੱਖ ਭਾਰਤੀਆਂ ਦੀ ਨੌਕਰੀ 'ਤੇ ਖਤਰਾ

ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਕਰੋੜ 15 ਲੱਖ ਤੋਂ ਪਾਰ ਕੇਸ, ਮੌਤਾਂ ਦੀ ਗਿਣਤੀ 'ਚ ਵੱਡਾ ਇਜ਼ਾਫਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ