Corona support in Smelling: ਮਨੁੱਖੀ ਸਰੀਰ ਦੇ ਸਾਰੇ ਅੰਗ ਹੀ ਖਾਸ ਮਹੱਤਵ ਰੱਖਦੇ ਹਨ ਇਸ 'ਚੋਂ ਇੱਕ ਵੀ ਕੰਮ ਨਾ ਕਰੇ ਤਾਂ ਮਨੁੱਖੀ ਸਰੀਰ ਅਧੂਰਾ ਹੈ। ਇੱਕ ਮਾਮਲਾ ਸਾਹਮਣਾ ਆਇਆ ਜਿਸ 'ਚ ਇੱਕ ਔਰਤ ਜਨਮ ਤੋਂ ਹੀ ਸੁੰਘਣ ਦੀ ਸਮਰੱਥਾ ਨਹੀਂ ਰੱਖਦੀ ਸੀ। ਇਸ ਕਾਰਨ ਉਹ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਸੁੰਘ ਨਹੀਂ ਸਕਦੀ ਸੀ।

ਦਰਅਸਲ, ਇੰਗਲੈਂਡ ਦੀ ਰਹਿਣ ਵਾਲੀ 25 ਸਾਲਾ ਨੈਨਸੀ ਸਿੰਪਸਨ ਸੁੰਘ ਨਾ ਸਕਣ ਵਾਲੀ ਅਜੀਬ ਸਮੱਸਿਆ ਨਾਲ ਜੂਝ ਰਹੀ ਸੀ। ਉਸ ਨੂੰ ਹਮੇਸ਼ਾ ਪਛਤਾਵਾ ਰਹਿੰਦਾ ਸੀ ਕਿ ਉਹ ਕੁਝ ਵੀ ਸੁੰਘ ਨਹੀਂ ਸਕਦੀ ਸੀ। ਨੈਨਸੀ ਜਨਮ ਤੋਂ ਹੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਸੀ ਪਰ ਹੁਣ ਉਸ ਦੀ ਸਮੱਸਿਆ ਹੱਲ ਹੋ ਗਈ ਹੈ। ਕਾਰਨ ਜਾਣ ਕੇ ਤੁਸੀਂ ਵੀ ਸ਼ਾਇਦ ਹੈਰਾਨ ਰਹਿ ਜਾਓਗੇ।

ਜਦੋਂ ਵੀ ਨੈਨਸੀ ਫੁੱਲਾਂ, ਭੋਜਨ, ਪਰਫਿਊਮ ਵਰਗੀ ਕਿਸੇ ਵੀ ਚੀਜ਼ ਨੂੰ ਸੁੰਘਣ ਜਾਂਦੀ ਤਾਂ ਉਹ ਕਿਸੇ ਵੀ ਚੀਜ਼ ਦੀ ਮਹਿਕ ਦਾ ਅੰਦਾਜ਼ਾ ਨਹੀਂ ਲਗਾ ਸਕਦੀ ਸੀ। ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ 'ਚ ਫੈਲੀ ਕੋਰੋਨਾ ਮਹਾਮਾਰੀ ਨੇ ਹੋਰ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਪਰ ਕੋਰਨਾ ਕਾਲ ਨੇ ਮਨੁੱਖੀ ਜੀਵਨ ਨੂੰ ਬਹੁਤ ਕੁਝ ਸਿਖਾਇਆ। ਬਹੁਤਿਆਂ ਲਈ ਕੋਰੋਨਾ ਦਾ ਕਾਲ ਬਹੁਤ ਕੁਝ ਲੈ ਕੇ ਆਇਆ ਅਤੇ ਬਹੁਤ ਕੁਝ ਆਪਣੇ ਨਾਲ ਲੈ ਗਿਆ ਤੇ ਇਹ ਮਹਾਮਾਰੀ ਨੈਨਸੀ ਲਈ ਵਰਦਾਨ ਸਾਬਤ ਹੋਈ।

ਨੈਨਸੀ ਦਸੰਬਰ 2021 ਵਿਚ ਕ੍ਰਿਸਮਿਸ ਦੌਰਾਨ ਕੋਰੋਨਾ ਸੰਕਰਮਿਤ ਹੋ ਗਈ ਸੀ, ਜਿਸ ਕਾਰਨ ਉਸ ਨੂੰ ਆਪਣੇ ਘਰ ਵਿਚ ਅਲੱਗ ਰਹਿਣਾ ਪਿਆ ਸੀ। ਨੈਨਸੀ ਵੀ ਕੋਰੋਨਾ ਨਾਲ ਲੜਨ ਲਈ ਸਾਰੇ ਉਪਾਅ ਕਰ ਰਹੀ ਸੀ ਅਤੇ ਇਸ ਕਾਰਨ ਉਸ ਦੀ ਸਿਹਤ ਵਿਚ ਵੀ ਸੁਧਾਰ ਹੋਣਾ ਸ਼ੁਰੂ ਹੋ ਗਿਆ।

ਜਦੋਂ ਉਹ ਠੀਕ ਹੋਣ ਲੱਗੀ, ਉਸਨੇ ਦੇਖਿਆ ਕਿ ਉਹ ਹਰ ਚੀਜ਼ ਨੂੰ ਸੁੰਘ ਸਕਦੀ ਸੀ। ਨੈਂਸੀ ਮੁਤਾਬਕ ਪਹਿਲਾਂ ਉਹ ਖਾਣੇ ਦਾ ਸਵਾਦ ਤਾਂ ਜਾਣਦੇ ਸਨ, ਪਰ ਸੁੰਘ ਨਹੀਂ ਸਕਦੀ ਸੀ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ, ਨੈਨਸੀ ਨੂੰ ਭੋਜਨ ਦੀ Smell ਦਾ ਪਤਾ ਲੱਗਿਆ। ਨੈਨਸੀ ਦੱਸਦੀ ਹੈ ਕਿ ਇਹ ਸਮੱਸਿਆ ਕਿਸੇ ਲਈ ਛੋਟੀ ਜਿਹੀ ਗੱਲ ਹੋ ਸਕਦੀ ਹੈ ਪਰ ਉਸ ਲਈ ਇਹ ਵੱਡੀ ਸਮੱਸਿਆ ਸੀ।

ਉਸ ਨੇ ਇਸ ਸਮੱਸਿਆ ਨਾਲ ਜੂਝਦਿਆਂ 25 ਸਾਲ ਬਿਤਾਏ ਹਨ। ਹੁਣ ਜਦੋਂ ਉਸ ਦੀ ਮਹਿਕ ਦੀ ਭਾਵਨਾ ਵਾਪਸ ਆ ਗਈ ਹੈ, ਤਾਂ ਉਹ ਆਪਣੇ ਘਰ ਨੂੰ ਫੁੱਲਾਂ ਨਾਲ ਸਜਾਉਂਦੀ ਹੈ। ਇੰਨਾ ਹੀ ਨਹੀਂ, ਹੁਣ ਉਨ੍ਹਾਂ ਨੂੰ ਫਲਾਂ ਅਤੇ ਮੋਮਬੱਤੀਆਂ ਦੀ ਮਹਿਕ ਸੁੰਘਣਾ ਬਹੁਤ ਪਸੰਦ ਹੈ।


ਇਹ ਵੀ ਪੜ੍ਹੋ : ਇੱਕ ਵਾਰ ਫਿਰ ਲੱਗਿਆ ਫੇਸਬੁੱਕ 'ਤੇ ਜੁਰਮਾਨਾ, ਭਰਨਾ ਪਵੇਗਾ 15 ਕਰੋੜ ਪੌਂਡ ਦਾ ਜੁਰਮਾਨਾ ਤੇ ਵੇਚਣੀ ਪਵੇਗੀ ਆਪਣੀ ਇੱਕ ਕੰਪਨੀ, ਜਾਣੋ ਕਾਰਨ 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ