ਨਵੀਂ ਦਿੱਲੀ: ਕੋਰੋਨਾਵਾਇਰਸ ਦੁਨੀਆ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਪੀੜਤ ਦੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਈ। ਹੁਣ ਤੱਕ ਸੰਸਾਰ ਦੇ 213 ਦੇਸ਼ ਤੇ ਖੇਤਰ ਇਸ ਮਹਾਮਾਰੀ ਦੀ ਚਪੇਟ 'ਚ ਆ ਚੁੱਕੇ ਹਨ। ਅਮਰੀਕਾ, ਬ੍ਰਾਜ਼ੀਲ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਕੋਰੋਨਾ ਪੀੜਤਾ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਉਧਰ, ਪਿਛਲੇ 24 ਘੰਟਿਆਂ ਵਿੱਚ ਦੁਨੀਆ ਭਰ ਵਿੱਚ 2.80 ਲੱਖ ਨਵੇਂ ਕੇਸ ਸਾਹਮਣੇ ਆਏ, ਜਦੋਂਕਿ 6,221 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਇੱਕ ਕਰੋੜ 74 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂਕਿ 6 ਲੱਖ 75 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ 9 ਲੱਖ ਨੂੰ ਪਾਰ ਕਰ ਗਈ ਹੈ। ਅਜੇ ਵੀ ਦੁਨੀਆ ਭਰ '58 ਲੱਖ 53 ਹਜ਼ਾਰ ਐਕਟਿਵ ਕੇਸ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣੋ ਕਿੱਥੇ ਕਿੰਨੇ ਕੇਸ ਤੇ ਕਿੰਨੀਆਂ ਮੌਤਾਂ
ਅਮਰੀਕਾ ਕੇਸ - 4,634,966 ਮੌਤ - 155,285
ਬ੍ਰਾਜ਼ੀਲ ਕੇਸ - 2,613,789 ਮੌਤ - 91,377
ਭਾਰਤ ਕੇਸ - 1,639,350 ਮੌਤ - 35,786
ਰੂਸ ਕੇਸ - 834,499 ਮੌਤ - 13,802
ਦੱਖਣੀ ਅਫਰੀਕਾ ਕੇਸ - 482,169 ਮੌਤ - 7,812
ਮੈਕਸੀਕੋ ਕੇਸ - 408,449 ਮੌਤ - 45,361
ਪੇਰੂ ਕੇਸ - 400,683 ਮੌਤ - 18,816
ਚਿੱਲੀ ਕੇਸ - 353,536 ਮੌਤ - 9,377
ਸਪੇਨ ਕੇਸ - 332,510 ਮੌਤ - 28,443
ਯੂਕੇ ਕੇਸ - 302,301 ਮੌਤ - 45,999
18 ਦੇਸ਼ਾਂ ਵਿੱਚ ਦੋ ਲੱਖ ਤੋਂ ਵੱਧ ਕੇਸ ਦੁਨੀਆ ਦੇ 18 ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ ਵਿੱਚ ਇਰਾਨ, ਪਾਕਿਸਤਾਨ, ਤੁਰਕੀ, ਸਾਊਦੀ ਅਰਬ, ਇਟਲੀ, ਜਰਮਨੀ ਤੇ ਬੰਗਲਾਦੇਸ਼ ਸ਼ਾਮਲ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904