ਨਵੀਂ ਦਿੱਲੀ: ਦੁਨੀਆ ਭਰ ‘ਚ ਕੋਰੋਨਾ ਸੰਕਰਮਣ ਕਾਰਨ ਸਥਿਤੀ ਚਿੰਤਾਜਨਕ ਹੈ। ਹਰ ਦਿਨ ਦੋ ਲੱਖ ਤੋਂ ਵੱਧ ਕੋਰੋਨਾ ਮਰੀਜ਼ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੁਨੀਆ ‘ਚ 2.15 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 5,311 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਮੀਟਰ ਮੁਤਾਬਕ, ਦੁਨੀਆ ਵਿੱਚ ਇੱਕ ਕਰੋੜ 34 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 80 ਹਜ਼ਾਰ ਨੂੰ ਪਾਰ ਕਰ ਗਈ ਹੈ।
ਰਾਹਤ ਦੀ ਗੱਲ ਹੈ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਨਿਰੰਤਰ ਵੱਧ ਰਹੀ ਹੈ ਅਤੇ ਹੁਣ ਤੱਕ ਇਸ ਬਿਮਾਰੀ ਤੋਂ 78 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਅਜੇ ਵੀ ਵਰਲਡ ਵਿੱਚ 50 ਲੱਖ ਐਕਟਿਵ ਕੇਸ ਹਨ ਅਤੇ ਜਿਨ੍ਹਾਂ ਦਾ ਇਲਾਜ ਜਾਰੀ ਹੈ।
ਕਿੰਨੇ ਕੇਸ, ਕਿੰਨੇ ਮੌਤਾਂ ਦੁਨੀਆਂ ਵਿਚ
ਅਮਰੀਕਾ: ਕੇਸ - 3,544,719, ਮੌਤ - 139,136
ਬ੍ਰਾਜ਼ੀਲ: ਕੇਸ - 1,931,204, ਮੌਤ - 74,262
ਭਾਰਤ: ਕੇਸ - 937,487, ਮੌਤ - 24,315
ਰੂਸ: ਕੇਸ - 739,947, ਮੌਤ - 11,614
ਪੇਰੂ: ਕੇਸ - 333,867, ਮੌਤ - 12,229
ਚਿਲੀ: ਕੇਸ - 319,493, ਮੌਤ - 7,069
ਮੈਕਸੀਕੋ: ਕੇਸ - 304,435, ਮੌਤ - 35,491
ਸਪੇਨ: ਕੇਸ - 303,699, ਮੌਤ - 28,409
ਦੱਖਣੀ ਅਫਰੀਕਾ: ਕੇਸ - 298,292, ਮੌਤ - 4,346
ਯੂਕੇ: ਕੇਸ - 291,373, ਮੌਤ - 44,968
16 ਦੇਸ਼ਾਂ ਵਿਚ ਦੋ ਲੱਖ ਤੋਂ ਵੱਧ ਕੇਸ:
ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿਲੀ, ਇਟਲੀ, ਇਰਾਨ, ਮੈਕਸੀਕੋ, ਪਾਕਿਸਤਾਨ, ਤੁਰਕੀ, ਦੱਖਣੀ ਅਰਬ, ਦੱਖਣੀ ਅਫਰੀਕਾ ਅਤੇ ਜਰਮਨੀ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Coronavirus: ਪਿਛਲੇ 24 ਘੰਟਿਆਂ ਵਿੱਚ ਦੁਨੀਆ ‘ਚ ਆਏ 2.15 ਲੱਖ ਨਵੇਂ ਕੇਸ ਤੇ ਪੰਜ ਹਜ਼ਾਰ ਤੋਂ ਵਧ ਮੌਤਾਂ
ਏਬੀਪੀ ਸਾਂਝਾ
Updated at:
15 Jul 2020 08:10 AM (IST)
ਅੱਜ ਵੀ ਦੁਨੀਆ ਵਿੱਚ ਸਭ ਤੋਂ ਵਧ ਕੋਰੋਨਾ ਕੇਸ ਅਮਰੀਕਾ ਵਿੱਚ ਸਾਹਮਣੇ ਆਏ ਹਨ। ਉਧਰ ਕੋਰੋਨਾ ਕਾਰਨ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਹਰ ਦਿਨ ਬ੍ਰਾਜ਼ੀਲ ਵਿਚ ਹੁੰਦੀਆਂ ਹਨ।
- - - - - - - - - Advertisement - - - - - - - - -