ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਕਿੰਨੀ ਉਡੀਕ, ਅਹਿਮ ਖੁਲਾਸਾ
ਏਬੀਪੀ ਸਾਂਝਾ | 17 Aug 2020 01:54 PM (IST)
ਕੋਵਿਡ-19 ਦੇ ਟੈਸਟ ਵਿਚ ਇੱਕ ਦਿਨ 'ਚ 23,101 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੇਸਾਂ ਦੀ ਗਿਣਤੀ 3,340197 ਹੋ ਗਈ।
ਬ੍ਰਾਸੀਲਿਆ: ਅਮਰੀਕਾ ਤੋਂ ਬਾਅਦ ਕੋਰੋਨਾ ਕੇਸਾਂ ਦੀ ਗਿਣਤੀ ਬ੍ਰਾਜ਼ੀਲ 'ਚ ਸਭ ਤੋਂ ਜ਼ਿਆਦਾ ਹੈ। ਜਿੱਥੇ ਹੁਣ ਤਕ ਕੋਰੋਨਾ ਨਾਲ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਹੋਏ ਇੱਕ ਸਰਵੇਖਣ ਮੁਤਾਬਕ 89 ਫੀਸਦ ਬ੍ਰਾਸੀਲਿਆਈ ਕੋਰੋਨਾਵਾਇਰਸ ਖਿਲਾਫ ਵੈਕਸੀਨ ਬਣਦਿਆਂ ਹੀ ਇਸ ਨੂੰ ਇਸਤੇਮਾਲ ਕਰਨਾ ਚਾਹੁੰਦੇ ਹਨ। ਜਦਕਿ 9 ਫੀਸਦ ਲੋਕਾਂ ਨੇ ਵੈਕਸੀਨ ਤੋਂ ਇਨਕਾਰ ਕਰ ਦਿੱਤਾ ਜਦਕਿ 3 ਫੀਸਦ ਲੋਕ ਇਸ 'ਤੇ ਅਜੇ ਵਿਚਾਰ ਕਰ ਰਹੇ ਹਨ। 11 ਅਗਸਤ ਨੂੰ ਕੀਤੇ ਗਏ ਸਰਵੇਖਣਾਂ 'ਚ ਸ਼ਾਮਲ 46 ਪ੍ਰਤੀਸ਼ਤ ਨੂੰ ਉਮੀਦ ਹੈ ਕਿ ਵੈਕਸੀਨ 2021 ਦੀ ਪਹਿਲੀ ਛਿਮਾਹੀ ਤਕ ਤਿਆਰ ਹੋ ਜਾਏਗੀ ਤੇ 22 ਫੀਸਦ ਅਗਲੇ ਸਾਲ ਦੇ ਆਖੀਰ ਤਕ ਵੈਕਸੀਨ ਚਾਹੁੰਦੇ ਹਨ। 25 ਫੀਸਦ ਲੋਕਾਂ ਨੂੰ ਵੈਕਸੀਨ ਇਸ ਸਾਲ ਦੇ ਆਖੀਰ ਤਕ ਆਉਣ ਦੀ ਉਮੀਦ ਹੈ। ਬ੍ਰਾਜ਼ੀਲ ਵਿਚ ਦੋ ਟੀਕਿਆਂ ਦਾ ਟੈਸਟ ਤੀਜੇ ਅਤੇ ਅੰਤਿਮ ਪੜਾਅ ਵਿਚ ਹੈ। ਬ੍ਰਾਜ਼ੀਲ ਵਿਚ ਕੋਵਿਡ-19 ਨਾਲ ਇੱਕ ਦਿਨ ਵਿਚ 620 ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਅੰਕੜਿਆਂ ਨਾਲ ਦੇਸ਼ ਵਿਚ ਲਾਗ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1,07,852 ਹੋ ਗਈ। ਇਕ ਦਿਨ ਵਿਚ 23,101 ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ 3,340,197 ਹੋ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904