Cyber Attack In Japan: ਜਾਪਾਨ ਏਅਰਲਾਈਨਜ਼ (JAL) ਨੂੰ ਵੀਰਵਾਰ (26 ਦਸੰਬਰ) ਦੀ ਸਵੇਰ ਨੂੰ ਇੱਕ ਸਾਈਬਰ ਅਟੈਕ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਨ੍ਹਾਂ ਦੀ ਇੰਟਰਨਲ ਅਤੇ ਆਊਟਰ ਸਿਸਟਮ ਪ੍ਰਭਾਵਿਤ ਹੋਏ। ਜਾਪਾਨ ਏਅਰਲਾਈਨਜ਼ (JAL) ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 7:24 ਵਜੇ ਸਾਈਬਰ ਹਮਲੇ ਦੀ ਪੁਸ਼ਟੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਜਾਣਕਾਰੀ ਦਿੰਦਿਆਂ ਹੋਇਆਂ JAL ਨੇ ਲਿਖਿਆ, ""ਅੱਜ ਸਵੇਰੇ 7.24 ਵਜੇ ਸਾਡੇ ਇੰਟਰਨੈਸ਼ਨਲ ਅਤੇ ਆਊਟਰ ਸਿਸਟਮ 'ਤੇ ਸਾਈਬਰ ਅਟੈਕ ਹੋਇਆ ਹੈ। ਇਸ ਦਾ ਅਸਰ ਸਾਡੇ ਆਊਟਰ ਸਿਸਟਮ 'ਤੇ ਪਿਆ ਹੈ। ਇਸ ਸਾਈਬਰ ਹਮਲੇ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੋਵੇਂ ਪ੍ਰਭਾਵਿਤ ਹੋਣਗੀਆਂ। ਸਾਈਬਰ ਅਟੈਕ ਕਰਕੇ ਟਿਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ।"
ਏਅਰਲਾਈਨਜ਼ (JAL) ਨੇ ਸਾਈਬਰ ਹਮਲੇ ਨੂੰ ਸਵੀਕਾਰ ਕਰ ਲਿਆ ਹੈ। ਉੱਥੇ ਹੀ ਏਅਰਲਾਈਨ ਦੇ ਬੁਲਾਰੇ ਨੇ AFP ਨੂੰ ਦੱਸਿਆ ਕਿ ਇਸ ਹਮਲੇ ਕਾਰਨ ਉਡਾਣ ਵਿੱਚ ਦੇਰੀ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜਾਪਾਨ ਏਅਰਲਾਈਨਜ਼ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਹੈ। ਜਾਪਾਨ ਦੀ ਸਭ ਤੋਂ ਵੱਡੀ ਏਅਰਲਾਈਨ ਆਲ ਨਿਪੋਨ ਏਅਰਵੇਜ਼ (ANA) ਹੈ।
ਹਾਲ ਹੀ ਦੇ ਸਮੇਂ ਵਿੱਚ ਜਾਪਾਨ ਵਿੱਚ ਸਾਈਬਰ ਅਟੈਕ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 2022 ਵਿੱਚ ਟੋਇਟਾ ਨੂੰ ਵੀ ਸਾਈਬਰ ਅਟੈਕ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਮਲੇ ਕਾਰਨ ਕੰਪਨੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਹਮਲੇ ਕਾਰਨ ਟੋਇਟਾ ਦੇ ਘਰੇਲੂ ਪਲਾਂਟ ਪੂਰੇ ਦਿਨ ਲਈ ਬੰਦ ਹੋ ਗਿਆ ਸੀ। ਇਸ ਸਾਲ ਜੂਨ 'ਚ ਮਸ਼ਹੂਰ ਜਾਪਾਨੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਨਿਕੋਨੀਕੋ ਨੂੰ ਵੀ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਵੀਡੀਓ ਸ਼ੇਅਰਿੰਗ ਪਲੇਟਫਾਰਮ ਨਿਕੋਨਿਕੋ ਨੂੰ ਵੀ ਆਪਣੀ ਸੇਵਾ ਮੁਅੱਤਲ ਕਰਨੀ ਪਈ ਸੀ। ਇਸ ਤੋਂ ਇਲਾਵਾ 2024 'ਚ ਹੀ ਸਿਏਟਲ-ਟੈਕੋਮਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਈਬਰ ਹਮਲੇ ਕਾਰਨ ਸਿਏਟਲ ਦੇ ਇੰਟਰਨੈੱਟ ਅਤੇ ਵੈੱਬ ਸਿਸਟਮ 'ਚ ਖਰਾਬੀ ਆ ਗਈ। ਜਿਸ ਕਾਰਨ ਕੰਮਕਾਜ ਵਿਚ ਕਾਫੀ ਦਿੱਕਤ ਆ ਰਹੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।