ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਜੇ ਵੀ ਜਾਰੀ ਹੈ। ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਤਬਾਹੀ ਦਾ ਮੰਜ਼ਰ ਚਾਰੇ ਪਾਸੇ ਫੈਲਿਆ ਹੋਇਆ ਹੈ ਅਤੇ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੌਰਾਨ ਇੱਕ ਦੁਖਦਾਈ ਖ਼ਬਰ ਇਹ ਵੀ ਆਈ ਹੈ ਕਿ ਰੂਸ ਵੱਲੋਂ ਕੀਤੀ ਗੋਲੀਬਾਰੀ 'ਚ ਯੂਕਰੇਨ ਦੇ ਡਾਂਸਸਪੋਰਟ ਚੈਂਪੀਅਨ ਦੀ ਮੌਤ ਹੋ ਗਈ।
'ਦਿ ਕੀਵ ਇੰਡੀਪੈਂਡੈਂਟ' ਦੀ ਜਾਣਕਾਰੀ ਮੁਤਾਬਕ ਯੂਕਰੇਨ ਦੇ Kryvyi Rih 'ਚ ਗੋਲਾਬਾਰੀ ਦੌਰਾਨ ਖੇਡ ਡਾਂਸ ਚੈਂਪੀਅਨ ਡਾਰੀਆ ਕੁਰਡੇਲ (Daria Kurdel) ਦੀ ਮੌਤ ਹੋ ਗਈ ਹੈ। 9 ਜੁਲਾਈ ਨੂੰ ਇਸ ਇਲਾਕੇ 'ਚ ਰੂਸ ਵੱਲੋਂ ਹਵਾਈ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਦਾਰੀਆ ਜ਼ਖ਼ਮੀ ਹੋ ਗਿਆ ਸੀ। ਬਾਅਦ 'ਚ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ 20 ਸਾਲਾ ਦਾਰੀਆ ਡਾਂਸ ਸਪੋਰਟਸ 'ਚ ਮਾਹਿਰ ਸੀ। ਉਹ ਇਸ 'ਚ ਚੈਂਪੀਅਨ ਵੀ ਰਹਿ ਚੁੱਕੀ ਸੀ। ਡਾਂਸ ਸਪੋਰਟਸ ਰੂਸ ਅਤੇ ਯੂਕਰੇਨ ਦੇ ਖੇਤਰ 'ਚ ਇੱਕ ਬਹੁਤ ਮਸ਼ਹੂਰ ਖੇਡ ਹੈ, ਜੋ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਇਸ ਸਾਲ 20 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਇਹ ਹੁਣ ਤੱਕ ਜਾਰੀ ਹੈ। ਰੂਸ ਦੇ ਹਮਲੇ 'ਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।