ਉੱਤਰੀ ਕੈਰੋਲੀਨਾ: ਅਮਰੀਕਾ ਵਿੱਚ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੇ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਇਲਜ਼ਾਮਾਂ ਦਾ ਦੌਰ ਜਾਰੀ ਹੈ। ਹੁਣ ਟਰੰਪ ਨੇ ਬਿਡੇਨ ਨੂੰ ‘ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਖ਼ਰਾਬ ਉਮੀਦਵਾਰ’ ਕਿਹਾ ਹੈ। ਉੱਤਰ ਕੈਰੋਲੀਨਾ ਰੈਲੀ ਵਿੱਚ ਭੀੜ ਨੂੰ ਵੇਖ ਕੇ ਉਤਸ਼ਾਹਤ ਹੋਏ ਟਰੰਪ ਨੇ ਕਿਹਾ, "ਮੈਂ ਰਾਸ਼ਟਰਪਤੀ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਭੈੜੇ ਉਮੀਦਵਾਰ ਦੇ ਖਿਲਾਫ ਚੋਣ ਲੜ ਰਿਹਾ ਹਾਂ ਤੇ ਜੇ ਮੈਂ ਹਾਰ ਜਾਂਦਾ ਹਾਂ ਤਾਂ ਇਹ ਮੇਰੇ ਲਈ ਬਹੁਤ ਚਿੰਤਾ ਦੀ ਗੱਲ ਹੋਵੇਗੀ। ਕਾਸ਼ ਉਹ ਚੰਗਾ ਹੁੰਦਾ, ਤਾਂ ਮੇਰੇ 'ਤੇ ਦਬਾਅ ਘੱਟ ਹੁੰਦਾ।"

ਟਰੰਪ ਨੇ ਯਾਦ ਦਿਵਾਇਆ ਕਿ ਹਾਲ ਹੀ ਵਿੱਚ ਕਿਵੇਂ ਜੋ ਬਿਡੇਨ ਆਪਣੇ ਭਾਸ਼ਣ ਦੇ ਮੱਧ ਵਿੱਚ ਸਾਬਕਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿੱਟ ਰੋਮਨੀ ਦਾ ਨਾਂ ਭੁੱਲ ਗਏ ਸੀ। ਰਾਸ਼ਟਰਪਤੀ ਨੇ ਕਿਹਾ, "ਇਹ ਅਵਿਸ਼ਵਾਸ਼ਯੋਗ ਹੈ। ਇਹ ਕਿੰਨੀ ਬੁਰੀ ਗੱਲ ਹੈ। ਇਹ ਬਹੁਤ ਸ਼ਰਮਨਾਕ ਹੈ। ਜੇਕਰ ਉਹ ਜਿੱਤ ਜਾਂਦਾ ਹੈ ਤਾਂ ਖੱਬੇ ਦੇਸ਼ ਚਲਾਉਣਗੇ। ਉਹ ਦੇਸ਼ ਨਹੀਂ ਚਲਾਉਣਗੇ। ਕੱਟੜ ਖੱਬੇ ਪੱਖੀ ਸ਼ਕਤੀ ਸੱਤਾ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਗਿਆਂ। ਅਸੀਂ ਵ੍ਹਾਈਟ ਹਾਊਸ ਵਿਚ ਚਾਰ ਸਾਲ ਹੋਰ ਰਹਾਂਗੇ।"

ਟਰੰਪ ਖਿਲਾਫ ਸਾਜਿਸ਼ ਰਚਣ ਵਾਲੇ ਗਰੁੱਪ 'ਕਿਊਏਨੋਨ' 'ਤੇ ਲਗਾਮ ਲਾਏਗਾ Youtube

ਹੈਰਿਸ ਨੇ ਟਰੰਪ ਪ੍ਰਸ਼ਾਸਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਅਸਫਲ ਪ੍ਰਸ਼ਾਸਨ ਦੱਸਿਆ:

ਇਸ ਦੇ ਨਾਲ ਹੀ ਡੈਮੋਕਰੇਟਿਕ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾਵਾਇਰਸ ਨਾਲ ਨਜਿੱਠਣ ਵਿੱਚ ‘ਅਸਫਲ’ ਹੋਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਟਰੰਪ ਦਾ ਪ੍ਰਸ਼ਾਸਨ ਅਮਰੀਕਾ ਦੇ ਇਤਿਹਾਸ ਵਿਚ ‘ਸਭ ਤੋਂ ਅਸਫਲ’ ਰਿਹਾ ਹੈ। ਹੈਰਿਸ ਨੇ ਕਿਹਾ ਕਿ ਲੱਖਾਂ ਲੋਕ ਟਰੰਪ ਦੀ ਨਾਕਾਮਯਾਬੀ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਨੂੰ ਇੱਕ ਨਵੇਂ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ "ਵਿਗਿਆਨ ਨੂੰ ਅਪਨਾਏ, ਜੋ ਤੱਥਾਂ ਤੇ ਸੱਚ ਮੁਤਾਬਕ ਕੰਮ ਕਰਦਾ ਹੈ, ਜੋ ਅਮਰੀਕੀ ਲੋਕਾਂ ਨਾਲ ਸੱਚ ਬੋਲਦਾ ਹੈ ਤੇ ਜਿਸ ਕੋਲ ਕੋਈ ਯੋਜਨਾ ਹੈ।"

ਕਥਾ ਵਿਚਾਰ - ਸਫਲਤਾ ਲਈ ਮਿਮਰਨ ਜ਼ਰੂਰੀ - ਗਿਆਨੀ ਗੁਰਮਿੰਦਰ ਸਿੰਘ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904