Asylum in Britain: ਬਰਤਾਨੀਆ ਵਿੱਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਬ੍ਰਿਟਿਸ਼ ਸਰਕਾਰ ਦੀ ਰਿਪੋਰਟ ਮੁਤਾਬਕ 2023 ਵਿੱਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵਧ ਕੇ 5,253 ਹੋ ਗਈ ਹੈ। 2022 ਵਿੱਚ ਇਹ 2,612 ਸੀ।
ਇਸੇ ਤਰ੍ਹਾਂ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ-ਕਾਨੂੰਨੀ ਢੰਗ (ਡਿੰਕੀ ਰੂਟ) ਨਾਲ ਬਰਤਾਨੀਆ ਵਿਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵੀ ਪਿਛਲੇ ਇਕ ਸਾਲ ਦੌਰਾਨ ਵਾਧਾ ਹੋਇਆ ਹੈ।
2022 ਵਿੱਚ, 748 ਭਾਰਤੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾ ਦਿੱਤੀ, ਜਦੋਂ ਕਿ 2023 ਵਿੱਚ ਇਹ ਗਿਣਤੀ ਵਧ ਕੇ 1192 ਦਰਜ ਕੀਤੀ ਗਈ।
2023 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਇਕ ਲੱਖ ਨੂੰ ਪਾਰ ਕਰ ਗਈ ਸੀ, ਜਦਕਿ 2022 'ਚ ਸਿਰਫ 65 ਹਜ਼ਾਰ ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਸਨ।
2023 ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਰਤਾਨੀਆ ਵਿੱਚ ਦਾਖਲ ਹੋਣ ਵਾਲੇ 1192 ਭਾਰਤੀਆਂ 'ਚੋ 60% ਨੌਜਵਾਨ ਹਨ। ਇਨ੍ਹਾਂ ਦੀ ਉਮਰ 18-29 ਸਾਲ ਹੈ। ਇਹ ਨੌਜਵਾਨ ਡਵਾਰ, ਪਲਾਈਮਾਊਥ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।
ਸਭ ਤੋਂ ਵੱਧ 5,545 ਅਫਗਾਨ ਲੋਕਾਂ ਨੇ ਘੁਸਪੈਠ ਕੀਤੀ। ਇਸ ਸਾਲ ਫਰਵਰੀ ਤੱਕ ਕਈ ਦੇਸ਼ਾਂ ਦੇ ਕਰੀਬ 2000 ਲੋਕ ਘੁਸਪੈਠ ਦੀ ਕੋਸ਼ਿਸ਼ ਕਰ ਚੁੱਕੇ ਹਨ।
2023 ਵਿੱਚ ਬ੍ਰਿਟੇਨ ਵਿੱਚ ਸ਼ਰਣ ਮੰਗਣ ਵਾਲੇ 5,253 ਭਾਰਤੀਆਂ ਵਿੱਚੋਂ, ਸ਼ੁਰੂਆਤੀ ਪੜਾਅ 'ਤੇ ਸਿਰਫ਼ 140 ਦੀਆਂ ਅਰਜ਼ੀਆਂ 'ਤੇ ਵਿਚਾਰ ਕੀਤਾ ਗਿਆ। ਬ੍ਰਿਟੇਨ ਵਿੱਚ ਸ਼ਰਣ ਲਈ ਅਰਜ਼ੀਆਂ 5 ਸਾਲਾਂ ਵਿੱਚ ਤਿੰਨ ਵਾਰ ਦਿੱਤੀਆਂ ਜਾ ਸਕਦੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial