"ਅਸੀਂ ਜਿੱਥੇ ਜਾਣਾ ਚਾਹੁੰਦੇ ਹਾਂ...ਲੋਕ ਅਰਬੀ ਕੰਟੈਂਟ ਨੂੰ ਸਕਾਰਾਤਮਕ ਬਣਾਉਣਾ ਚਾਹੁੰਦੇ ਹਨ...ਅਸੀਂ ਨੌਜਵਾਨਾਂ ਦੀ ਆਵਾਜ਼ ਸੁਣਨਾ ਚਾਹੁੰਦੇ ਹਾਂ ਤੇ ਉਨ੍ਹਾਂ ਨਾਲ ਆਪਣੀ ਕਹਾਣੀ ਸ਼ੇਅਰ ਕਰਨਾ ਚਾਹੁੰਦੇ ਹਾਂ।" ਇਹ ਸੰਦੇਸ਼ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦਾ ਹੈ। ਆਪਣੇ ਟਵਿੱਟਰ ਪੇਜ 'ਤੇ ਐਲਾਨ ਕਰਦਿਆਂ ਸ਼ੇਖ ਮੁਹੰਮਦ ਨੇ ਕਿਹਾ, "ਅੱਜ ਮੈਂ ਟਿੱਕਟੌਕ ਪਲੇਟਫਾਰਮ 'ਤੇ ਆਪਣਾ ਅਧਿਕਾਰਤ ਅਕਾਊਂਟ ਲਾਂਚ ਕੀਤਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਾਸਕ ਦੀ ਪਹਿਲੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਫੇਮਸ ਹੋ ਰਹੀ ਹੈ। ਵੀਡੀਓ ਨੂੰ 88.2 ਹਜ਼ਾਰ ਤੋਂ ਵੱਧ 'ਲਾਈਕਸ' ਤੇ 17 ਹਜ਼ਾਰ ਤੋਂ ਵੱਧ ਕੁਮੈਂਟ ਮਿਲੇ ਹਨ। ਉਨ੍ਹਾਂ ਨੂੰ ਬੈਕਗ੍ਰਾਉਂਡ 'ਚ ਬੋਲਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ, ਦੁਬਈ ਦੇ ਸ਼ਾਸਕ ਲੋਕਾਂ ਨੂੰ ਸਖ਼ਤ ਮਿਹਨਤ ਕਰਨ ਤੇ ਸੁਸਤ ਨਾ ਰਹਿਣ ਦੀ ਅਪੀਲ ਕਰ ਰਹੇ ਹਨ।

ਦੱਸ ਦਈਏ ਕਿ ਇਸ ਦੇ ਜ਼ਰੀਏ ਸ਼ੇਖ ਮੁਹੰਮਦ ਬਿਨ ਦੀ ਉਮੀਦ ਤੇ ਸਕਾਰਾਤਮਕਤਾ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਪੁਹੰਚੇਗਾ। ਦੁਬਈ ਦੇ ਸ਼ਾਸਕ ਦੀ ਤਰਜੀਹ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਸ਼ਕਤੀਕਰਨ ਤੇ ਪ੍ਰੇਰਿਤ ਕਰਨਾ ਹੈ, ਤਾਂ ਜੋ ਤੁਸੀਂ ਆਪਣੇ ਸਮਾਜ ਦੀਆਂ ਚੁਣੌਤੀਆਂ ਨੂੰ ਪਾਰ ਕਰਨ ਤੇ ਆਪਣੇ ਭਾਈਚਾਰੇ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਵਿਲੱਖਣ ਕੋਸ਼ਿਸ਼ਾਂ ਕੀਤੀਆਂ ਜਾ ਸਕਣ।

ਸ਼ੇਖ ਮੁਹੰਮਦ ਪੂਰੀ ਦੁਨੀਆ ਦੇ ਪ੍ਰਸ਼ੰਸਕਾਂ ਅਤੇ ਨੇਤਾਵਾਂ ਨਾਲ ਸਿੱਧਾ ਜੁੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਤਾਜ਼ਾ ਅੰਕੜਿਆਂ ਮੁਤਾਬਕ, ਟਵਿੱਟਰ 'ਤੇ ਉਸ ਦੇ 10.4 ਮਿਲੀਅਨ, ਇੰਸਟਾਗ੍ਰਾਮ 'ਤੇ 5.4 ਮਿਲੀਅਨ, ਫੇਸਬੁੱਕ 'ਤੇ 3.8 ਮਿਲੀਅਨ ਅਤੇ ਲਿੰਕਡਇਨ 'ਤੇ 2.4 ਮਿਲੀਅਨ ਹਨ। ਸ਼ੇਖ ਮੁਹੰਮਦ ਦੇ ਅਧਿਕਾਰਤ ਖਾਤੇ ਦੇ ਬਣਨ ਨਾਲ 80 ਹਜ਼ਾਰ ਤੋਂ ਵੱਧ ਫੌਲੋਅਰ ਬਣ ਗਏ ਤੇ ਉਸ ਦੇ ਅਕਾਉਂਟ ਨੂੰ 92.2 ਹਜ਼ਾਰ ਤੋਂ ਵੱਧ ਲਾਈਕ ਮਿਲੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904