Earthquake: ਅੱਧੀ ਰਾਤ ਨੂੰ ਫਿਰ ਕੰਬੀ ਧਰਤੀ, ਜ਼ੋਰਦਾਰ ਝਟਕਿਆਂ ਨਾਲ ਲੋਕ ਸਹਿਮੇ, ਘਰ ਛੱਡ ਕੇ ਭੱਜੇ
ਮਿਆਂਮਾਰ ਵਿੱਚ ਅੱਜ ਸਵੇਰੇ 2 ਵਜੇ 32 ਮਿੰਟ 'ਤੇ (ਭਾਰਤੀ ਸਮੇਂ ਅਨੁਸਾਰ) ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਹਿਰਾਈ ਲਗਭਗ 10 ਕਿਲੋਮੀਟਰ ਰਹੀ। ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ...

Earthquake in Myanmar Today: ਮਿਆਂਮਾਰ ਵਿੱਚ ਅੱਜ (ਮੰਗਲਵਾਰ, 27 ਜੂਨ 2025) ਸਵੇਰੇ 2 ਵਜੇ 32 ਮਿੰਟ 'ਤੇ (ਭਾਰਤੀ ਸਮੇਂ ਅਨੁਸਾਰ) ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਹਿਰਾਈ ਲਗਭਗ 10 ਕਿਲੋਮੀਟਰ ਰਹੀ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ ਹੈ। ਭਾਵੇਂ ਇਹ ਤੀਬਰਤਾ ਵੱਡੀ ਨਹੀਂ ਸੀ, ਪਰ ਸਵੇਰੇ ਮਹਿਸੂਸ ਹੋਏ ਝਟਕਿਆਂ ਨੇ ਕੁਝ ਸਮੇਂ ਲਈ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ। ਹੁਣ ਤੱਕ ਕਿਸੇ ਵੀ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ।
ਨੈਸ਼ਨਲ ਸੈਂਟਰ ਫਾਰ ਸਾਈਜ਼ਮੋਲੋਜੀ (ਭਾਰਤੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ) ਮੁਤਾਬਕ, ਮਿਆਂਮਾਰ ਵਿੱਚ ਸੋਮਵਾਰ ਨੂੰ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਨਾਲ ਇਲਾਕਾ ਲਗਾਤਾਰ ਭੂਚਾਲ ਦੀਆਂ ਗਤੀਵਿਧੀਆਂ ਦੀ ਚਪੇਟ 'ਚ ਦਿਖਾਈ ਦੇ ਰਿਹਾ ਹੈ। ਵਿਸ਼ੇਸ਼ਗਿਆਨ ਮੰਨਦੇ ਹਨ ਕਿ ਖੇਤਰ ਦੀਆਂ ਟੈਕਟੋਨਿਕ ਪਲੇਟਾਂ ਦੀ ਸਰਗਰਮੀ ਅਜਿਹੀਆਂ ਘਟਨਾਵਾਂ ਦਾ ਮੁੱਖ ਕਾਰਨ ਹੈ। ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਚੌਕਸੀ ਵਧਾਈ ਜਾ ਰਹੀ ਹੈ।
EQ of M: 3.4, On: 27/05/2025 02:32:27 IST, Lat: 22.96 N, Long: 93.39 E, Depth: 10 Km, Location: Myanmar.
— National Center for Seismology (@NCS_Earthquake) May 26, 2025
For more information Download the BhooKamp App https://t.co/5gCOtjcVGs @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/bOFcKVUTkE
ਤਿੱਬਤ 'ਚ ਵੀ ਆਇਆ ਭੂਚਾਲ
ਤਿੱਬਤ 'ਚ ਵੀ ਅੱਜ ਮੰਗਲਵਾਰ (27 ਮਈ, 2025) ਅੱਧੀ ਰਾਤ 12 ਵਜੇ 59 ਮਿੰਟ 'ਤੇ (ਭਾਰਤੀ ਸਮੇਂ ਅਨੁਸਾਰ) ਇੱਕ ਜ਼ੋਰਦਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 3.4 ਦਰਜ ਕੀਤੀ ਗਈ। ਇਸ ਭੂਚਾਲ ਦੀ ਗਹਿਰਾਈ 10 ਕਿਲੋਮੀਟਰ ਰਹੀ, ਜੋ ਜ਼ਮੀਨ ਦੇ ਕਾਫੀ ਨੇੜੇ ਮੰਨੀ ਜਾਂਦੀ ਹੈ। ਤਿੱਬਤ ਦਾ ਇਲਾਕਾ ਭੂਚਾਲ ਦੀ ਸੰਵੇਦਨਸ਼ੀਲਤਾ ਦੇ ਹਿਸਾਬ ਨਾਲ ਜਾਣਿਆ ਜਾਂਦਾ ਹੈ, ਇਸ ਲਈ ਉੱਥੇ ਇਸ ਤਰ੍ਹਾਂ ਦੇ ਹਲਕੇ ਝਟਕੇ ਕਈ ਵਾਰੀ ਮਹਿਸੂਸ ਕੀਤੇ ਜਾਂਦੇ ਹਨ। ਫਿਲਹਾਲ ਕਿਸੇ ਵੀ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
EQ of M: 3.4, On: 27/05/2025 00:59:06 IST, Lat: 28.29 N, Long: 87.67 E, Depth: 10 Km, Location: Tibet.
— National Center for Seismology (@NCS_Earthquake) May 26, 2025
For more information Download the BhooKamp App https://t.co/5gCOtjcVGs @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/P13lBmCeKf






















