Elon Musk Will Resign : ਅਰਬਪਤੀ ਐਲੋਨ ਮਸਕ ਬਾਰੇ ਇੱਕ ਨਵੀਂ ਖਬਰ ਆਈ ਹੈ ਜੋ ਟਵਿੱਟਰ ਉਪਭੋਗਤਾਵਾਂ ਨੂੰ ਇੰਨਾ ਹੈਰਾਨ ਨਹੀਂ ਕਰੇਗੀ ਕਿਉਂਕ ਉਨ੍ਹਾਂ ਨੇ ਹੀ ਇਸ ਦੇ ਲਈ ਵੋਟ ਕੀਤਾ ਹੈ। ਟਵਿਟਰ ਦੇ ਨਵੇਂ ਸੀਈਓ ਬਹੁਤ ਜਲਦ ਆਪਣੀ ਸੋਸ਼ਲ ਮੀਡੀਆ ਕੰਪਨੀ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਅੱਜ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਦੀ ਰਾਏ ਮੁਤਾਬਕ ਚੱਲਣ ਦਾ ਫੈਸਲਾ ਕੀਤਾ ਹੈ।

ਕੀ ਕਿਹਾ ਐਲੋਨ ਮਸਕ ਨੇ 



 ਐਲੋਨ ਮਸਕ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਅਜਿਹਾ ਮੂਰਖ ਵਿਅਕਤੀ ਮਿਲ ਜਾਵੇਗਾ , ਜੋ  ਇਹ ਅਹੁਦਾ ਲੈਣ ਦੇ ਯੋਗ ਹੋਵੇਗਾ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਇਸ ਤੋਂ ਬਾਅਦ ਉਹ ਸਿਰਫ ਸਾਫਟਵੇਅਰ ਚਲਾਏਗਾ ਅਤੇ ਸਰਵਰ ਟੀਮ ਦੀ ਦੇਖਭਾਲ ਕਰੇਗਾ।







ਕੱਲ੍ਹ ਹੀ ਆਈ ਸੀ ਇੱਕ ਰਿਪੋਰਟ  - ਐਲੋਨ ਮਸਕ ਨੂੰ ਇੱਕ ਨਵੇਂ ਸੀਈਓ ਦੀ ਤਲਾਸ਼  


ਮੰਗਲਵਾਰ ਨੂੰ ਸੀਐਨਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਐਲੋਨ ਮਸਕ ਸਰਗਰਮੀ ਨਾਲ ਟਵਿੱਟਰ ਦੇ ਇੱਕ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਦੀ ਭਾਲ ਕਰ ਰਿਹਾ ਹੈ। ਦਰਅਸਲ, ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਟਵਿੱਟਰ ਪੋਲ ਕਰਵਾਇਆ ਸੀ ,ਜਿਸ ਵਿੱਚ ਉਸਨੇ ਪੁੱਛਿਆ ਸੀ ਕਿ ਕੀ ਉਸਨੂੰ ਟਵਿੱਟਰ ਦੇ ਸੀਈਓ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਪੋਲ ਦੇ ਜਵਾਬ ਵਿੱਚ ਕੁੱਲ 57.5 ਪ੍ਰਤੀਸ਼ਤ ਉਪਭੋਗਤਾਵਾਂ ਨੇ ਐਲੋਨ ਮਸਕ ਨੂੰ ਹਟਣ ਦੇ ਪੱਖ ਵਿੱਚ ਵੋਟ ਦਿੱਤਾ ਅਤੇ ਕਿਹਾ ਕਿ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

 2 ਮਹੀਨਿਆਂ ਬਾਅਦ ਹੀ ਟਵਿੱਟਰ ਦੇ ਸੀਈਓ ਅਹੁਦੇ ਤੋਂ ਹਟਣ ਲਈ ਲੋਕਾਂ ਨੇ ਕੀਤਾ ਵੋਟ  


ਹਾਲਾਂਕਿ ਇਸ ਪੋਲ ਦਾ ਨਤੀਜਾ ਐਲੋਨ ਮਸਕ ਲਈ ਵੀ ਨਿਰਾਸ਼ਾਜਨਕ ਰਿਹਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਟਵਿੱਟਰ ਦਾ ਚਾਰਜ ਸੰਭਾਲੇ ਹੀ 2 ਮਹੀਨੇ ਹੋਏ ਹਨ। ਇਸ ਐਤਵਾਰ ਨੂੰ ਮਸਕ ਨੇ ਕਿਹਾ ਸੀ ਕਿ ਉਹ ਆਪਣੇ ਪੋਲ ਦੇ ਨਤੀਜਿਆਂ ਦੀ ਪਾਲਣਾ ਕਰਨਗੇ ਅਤੇ ਜੇਕਰ ਯੂਜ਼ਰਸ ਚਾਹੁਣ ਤਾਂ ਉਹ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਹਾਲਾਂਕਿ ਅਰਬਪਤੀ ਉਦਯੋਗਪਤੀ ਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਪਾਲਣਾ ਕਰੇਗਾ, ਉਸਨੇ ਇਹ ਵੀ ਕਿਹਾ ਕਿ ਫਿਲਹਾਲ ਉਸਦਾ ਕੋਈ ਵਾਰਸ ਨਹੀਂ ਹੈ।