ਐਲੋਨ ਮਸਕ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਚ ਨਵਾਂ ਅਤੇ ਵੱਡਾ ਬਦਲਾਅ ਕਰਨ ਜਾ ਰਹੇ ਹਨ। ਇਸ ਬਦਲਾਅ ਦੇ ਤਹਿਤ ਟਵਿੱਟਰ ਉਪਭੋਗਤਾ ਜਲਦੀ ਹੀ ਕਾਲ ਅਤੇ ਐਨਕ੍ਰਿਪਟਡ ਮੈਸੇਜਿੰਗ ਕਰਨ ਦੇ ਯੋਗ ਹੋਣਗੇ, ਜੋ ਕਿ ਇੱਕ ਸੁਰੱਖਿਅਤ ਮੈਸੇਜਿੰਗ ਵਿਧੀ ਹੈ ਅਤੇ ਕੋਈ ਵੀ ਹੈਕਰ ਇਸਨੂੰ ਡੀਕੋਡ ਨਹੀਂ ਕਰ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ WhatsApp ਇਨਕ੍ਰਿਪਟਡ ਮੈਸੇਜਿੰਗ ਅਤੇ ਵਾਇਸ ਕਾਲ ਦੀ ਪੇਸ਼ਕਸ਼ ਕਰਦਾ ਹੈ। ਇਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਹੈਕਰ ਜਾਂ ਕੰਪਨੀ ਇਨ੍ਹਾਂ ਸੰਦੇਸ਼ਾਂ ਨੂੰ ਡੀਕੋਡ ਨਹੀਂ ਕਰ ਸਕਦੀ ਹੈ।

 

ਪਿਛਲੇ ਸਾਲ ਮਸਕ ਨੇ ਇੱਕ ਯੋਜਨਾ ਟਵਿੱਟਰ 2.0 ਦ Everything App ਤੋਂ ਪਰਦਾ ਉਠਾਇਆ ਸੀ। ਇਸ 'ਚ ਐਨਕ੍ਰਿਪਟਡ ਡਾਇਰੈਕਟ ਮੈਸੇਜ ਫੀਚਰ ਦੀ ਸੁਵਿਧਾ ਦਾ ਜ਼ਿਕਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੇਮੈਂਟ ਦਾ ਫੀਚਰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਮਸਕ ਨੇ ਅੱਗੇ ਦੱਸਿਆ ਕਿ ਬੁੱਧਵਾਰ ਤੋਂ ਟਵਿਟਰ 'ਤੇ ਇਨਕ੍ਰਿਪਟਡ ਡਾਇਰੈਕਟ ਮੈਸੇਜ ਫੀਚਰ ਸ਼ੁਰੂ ਹੋ ਜਾਵੇਗਾ ਪਰ ਅਜੇ ਤੱਕ ਐਨਕ੍ਰਿਪਟਡ ਕਾਲਾਂ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

 





ਮਸਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ

 

ਮਸਕ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਜਲਦੀ ਹੀ ਵਾਇਸ ਅਤੇ ਵੀਡੀਓ ਚੈਟ ਦੀ ਸੁਵਿਧਾ ਉਪਲਬਧ ਹੋਵੇਗੀ। ਪਲੇਟਫਾਰਮ 'ਤੇ ਰਹਿੰਦੇ ਹੋਏ ਉਪਭੋਗਤਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਆਪਣੇ ਟਵਿੱਟਰ ਹੈਂਡਲ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਯੂਜ਼ਰਸ ਨੂੰ ਆਪਣਾ ਨੰਬਰ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।


ਇਹ ਵੀ ਪੜ੍ਹੋ : ਕਾਂਗਰਸੀ ਐਮਐਲਏ ਨੇ ਆਪ ਵਿਧਾਇਕ ਨੂੰ ਘੇਰਿਆ, ਕਮਰੇ 'ਚ ਕੀਤਾ ਬੰਦ, ਪੁਲਿਸ ਨੇ ਆ ਕੇ ਛੁਡਵਾਇਆ

ਤੁਹਾਨੂੰ ਦੱਸ ਦੇਈਏ ਕਿ ਇਸ ਹਫਤੇ ਟਵਿਟਰ ਉਨ੍ਹਾਂ ਖਾਤਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ, ਜੋ ਪਿਛਲੇ ਕਈ ਸਾਲਾਂ ਤੋਂ ਡੀਐਕਟੀਵੇਟ ਜਾਂ ਆਰਕਾਈਵ ਕੀਤੇ ਗਏ ਹਨ। ਇਸ ਨਾਲ ਕੰਪਨੀ 'ਤੇ ਡਾਟਾ ਸਟੋਰ ਕਰਨ ਦਾ ਬੋਝ ਘੱਟ ਹੋ ਜਾਵੇਗਾ।