Electronic Voting Machines: ਸਪੇਸਐਕਸ ਤੇ ਟੈਸਲਾ ਦੇ ਸੀਈਓ ਐਲੋਨ ਮਸਕ ਨੇ ਸ਼ਨੀਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਚੋਣਾਂ ਵਿੱਚ ਈਵੀਐਮ ਦੀ ਲੋੜ ਨੂੰ ਰੱਦ ਕਰਦਿਆਂ ਕਿਹਾ ਕਿ ਈਵੀਐਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਮਸਕ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਇਨਸਾਨ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਹੈਕ ਕੀਤਾ ਜਾ ਸਕਦਾ ਹੈ।


ਆਪਣੇ ਐਕਸ ਅਕਾਉਂਟ 'ਤੇ ਪੋਸਟ ਕਰਦੇ ਹੋਏ ਮਸਕ ਨੇ ਕਿਹਾ ਕਿ 'ਸਾਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਨਸਾਨਾਂ ਜਾਂ AI ਦੁਆਰਾ ਹੈਕ ਕੀਤੇ ਜਾਣ ਦਾ ਜੋਖਮ ਭਾਵੇਂ ਛੋਟਾ ਹੈ, ਫਿਰ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਾਬਰਟ ਐਫ ਕੈਨੇਡੀ ਜੂਨੀਅਰ ਦੀ ਪੋਸਟ ਸ਼ੇਅਰ ਕਰਦੇ ਹੋਏ ਇਹ ਲਿਖਿਆ। ਰੌਬਰਟ ਨੇ ਸ਼ੁਰੂ ਵਿੱਚ ਪੋਰਟੋ ਰੀਕੋ ਵਿੱਚ ਚੋਣਾਂ ਦੌਰਾਨ ਈਵੀਐਮ ਬੇਨਿਯਮੀਆਂ ਬਾਰੇ ਲਿਖਿਆ ਸੀ।



ਕੈਨੇਡੀ ਨੇ ਕੀ ਕਿਹਾ?
"ਪੋਰਟੋ ਰੀਕੋ ਦੀਆਂ ਪ੍ਰਾਇਮਰੀ ਚੋਣਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਸਬੰਧਤ ਸੈਂਕੜੇ ਵੋਟਿੰਗ ਬੇਨਿਯਮੀਆਂ ਦਾ ਖੁਲਾਸਾ ਕੀਤਾ।" ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰੌਬਰਟ ਐਫ ਕੈਨੇਡੀ ਜੂਨੀਅਰ ਨੇ ਐਸੋਸੀਏਟਡ ਪ੍ਰੈੱਸ ਦਾ ਹਵਾਲਾ ਦਿੰਦੇ ਹੋਏ ਆਪਣੀ ਅਸਲ ਪੋਸਟ ਵਿੱਚ ਕਿਹਾ, ਖੁਸ਼ਕਿਸਮਤੀ ਨਾਲ, ਇੱਕ ਪੇਪਰ ਟ੍ਰੈਲ ਸੀ, ਇਸ ਲਈ ਸਮੱਸਿਆ ਦੀ ਪਛਾਣ ਕੀਤੀ ਜਾ ਸਕੀ ਤੇ ਵੋਟ ਦੀ ਗਿਣਤੀ ਨੂੰ ਠੀਕ ਕੀਤਾ ਗਿਆ।


ਉਨ੍ਹਾਂ ਨੇ ਅੱਗੇ ਕਿਹਾ, 'ਜਿੱਥੇ ਕੋਈ ਪੇਪਰ ਟ੍ਰੈਲ ਨਹੀਂ, ਉਨ੍ਹਾਂ ਅਧਿਕਾਰ ਖੇਤਰਾਂ ਵਿੱਚ ਕੀ ਹੋਵੇਗਾ? ਅਮਰੀਕੀ ਨਾਗਰਿਕਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਹਰੇਕ ਵੋਟ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਚੋਣਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਚੋਣਾਂ ਵਿੱਚ ਇਲੈਕਟ੍ਰਾਨਿਕ ਦਖਲ ਤੋਂ ਬਚਣ ਲਈ ਸਾਨੂੰ ਕਾਗਜ਼ੀ ਬੈਲਟ 'ਤੇ ਵਾਪਸ ਆਉਣ ਦੀ ਲੋੜ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।