ਤਸਵੀਰ 'ਚ ਲੱਭੋ ਕਿੱਥੇ ਹੈ ਅਜਗਰ
ਏਬੀਪੀ ਸਾਂਝਾ | 27 Jul 2019 04:37 PM (IST)
ਆਸਟ੍ਰੇਲੀਆ ਦੇ Queensland ਦੇ ਇੱਕ ਘਰ ‘ਚ ਇੱਕ ਅਜਗਰ ਵੜ ਗਿਆ। ਜਿਸ ਨੂੰ ਕੱਢਣ ਲਈ ਪਰਿਵਾਰ ਨੇ ਸਥਾਨਕ ਸਰਵਿਸ ‘ਸਨਸਾਈਨ ਕੋਸਟ ਸਨੈਕ ਕੈਚਰਸ’ ਨੂੰ ਬੁਲਾਇਆ, ਜਿਨ੍ਹਾਂ ਨੇ ਅਜਗਰ ਰੈਸਕਿਊ ਕਰਨ ਦੇ ਨਾਲ-ਨਾਲ ਆਪਣੇ ਫੇਸਬੁੱਕ ਫੋਲੋਅਰਸ ਨੂੰ ਇੱਕ ਛੋਟਾ ਜਿਹਾ ਚੈਲੇਂਜ ਵੀ ਦੇ ਦਿੱਤਾ।
ਨਵੀਂ ਦਿੱਲੀ: ਆਸਟ੍ਰੇਲੀਆ ਦੇ Queensland ਦੇ ਇੱਕ ਘਰ ‘ਚ ਇੱਕ ਅਜਗਰ ਵੜ ਗਿਆ। ਜਿਸ ਨੂੰ ਕੱਢਣ ਲਈ ਪਰਿਵਾਰ ਨੇ ਸਥਾਨਕ ਸਰਵਿਸ ‘ਸਨਸਾਈਨ ਕੋਸਟ ਸਨੈਕ ਕੈਚਰਸ’ ਨੂੰ ਬੁਲਾਇਆ, ਜਿਨ੍ਹਾਂ ਨੇ ਅਜਗਰ ਰੈਸਕਿਊ ਕਰਨ ਦੇ ਨਾਲ-ਨਾਲ ਆਪਣੇ ਫੇਸਬੁੱਕ ਫੋਲੋਅਰਸ ਨੂੰ ਇੱਕ ਛੋਟਾ ਜਿਹਾ ਚੈਲੇਂਜ ਵੀ ਦੇ ਦਿੱਤਾ। ਉਨ੍ਹਾਂ ਨੇ ਲਿਖਿਆ, “ਤਸਵੀਰ ‘ਚ ਲੱਭੋ ਕਿੱਥੇ ਹੈ ਅਜਗਰ। ਅਸੀਂ ਕੁਝ ਸਮੇਂ ਤੋਂ ਇਹ ਖੇਡ ਨਹੀ ਖੇਡਿਆ, ਇਸ ਲਈ ਵੇਖਦੇ ਹਾਂ ਕਿ ਤੁਸੀ ਕਿਵੇਂ ਖੇਡਦੇ ਹੋ। ਜੇਕਰ ਤੁਸੀ ਅਜਗਰ ਦੀ ਨਸਲ ਦੱਸ ਦਸਦੇ ਹੋ ਤਾਂ ਉਸ ਦੇ ਤੁਹਾਨੂੰ ਵੱਖਰੇ ਨੰਬਰ ਮਿਲਣਗੇ। ਮੈਂ ਅੱਜ ਰਾਤ ਜਾਂ ਕੱਲ੍ਹ ਸਵੇਰ ਤਕ ਜਵਾਬ ਪੋਸਟ ਕਰਾਗਾ”। ਇਹ ਕੁਝ ਮੁਸ਼ਕਿਲ ਹੈ ਇਸ ਦੇ ਲਈ ਉਨ੍ਹਾਂ ਨੇ ਇੱਕ ਹਿੰਟ ਵੀ ਦਿੱਤਾ। ਸਵੇਰ ‘ਚ ਅਜਗਰ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ?” ਕਈਂ ਲੋਕਾਂ ਨੇ ਇਸ ਖੇਡ ਨੂੰ ਖੇਡਣ ਲਈ ਆਪਣਾ ਦਿਮਾਗ ਵੀ ਲਗਾਇਆ, ਪਰ ਕਾਮਯਾਬ ਨਹੀ ਹੋ ਸਕੇ। ਜਿਸ ਤੋਂ ਬਾਅਦ ‘ਸਨਸਾਇਨ ਕੋਸਟ ਸਨੈਕ ਕੈਚਰਸ’ ਨੇ ਅਜਗਰ ਦਾ ਇੱਕ ਵੀਡੀਓ ਸ਼ੇਅਰ ਕਰ ਇਸ ਸਸਪੈਂਸ ਨੂੰ ਖ਼ਤਮ ਕੀਤਾ। https://www.facebook.com/SunshineCoastSnakeCatchers/videos/459986261248842/ ਉਨ੍ਹਾਂ ਨੇ ਲਿਖਿਆ, “ਇਹ ਕੱਲ੍ਹ ਸੇ ‘ਸਪੌਟ ਦ ਸਨੈਕ’ ਪੋਸਟ ਦਾ ਵੀਡੀਓ ਹੈ। ਕਾਰਪੇਟ ਪਾਈਥਨ ਸਭ ਤੋਂ ਆਮ ਅਜਗਰ ਹੈ, ਜਿੰਨਾਂ ਨੂੰ ਅਸੀਂ ਫੜ੍ਹਦੇ ਹਾਂ ਅਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਤੋਂ ਕੋਈ ਪਰੇਸ਼ਾਨੀ ਨਹੀ”।