ਲਾਹੌਰ: ਪਾਕਿਸਤਾਨ ਵਿੱਚ ਇੱਕ ਔਰਤ ਨਾਲ ਬਦਸਲੂਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇੱਥੋਂ ਦੇ ਹਾਲਾਤ ਤਾਲਿਬਾਨ ਨਾਲੋਂ ਵੀ ਬਦਤਰ ਹੈ। ਲਾਹੌਰ ਪੁਲਿਸ ਨੇ ਮੰਗਲਵਾਰ ਨੂੰ ਸੈਂਕੜੇ ਅਣਪਛਾਤੇ ਲੋਕਾਂ ਦੇ ਖਿਲਾਫ ਇੱਕ ਔਰਤ ਟਿੱਕਟੋਕਰ ਅਤੇ ਉਸਦੇ ਸਾਥੀਆਂ ਦੀ ਕਥਿਤ ਤੌਰ 'ਤੇ ਕੁੱਟਮਾਰ ਅਤੇ ਚੋਰੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹ ਘਟਨਾ 14 ਅਗਸਤ ਦੀ ਹੈ, ਜਦੋਂ ਪਾਕਿਸਤਾਨ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ।
ਰਿਪੋਰਟ ਮੁਤਾਬਕ ਦਰਜ ਐਫਆਈਆਰ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਹ ਆਪਣੇ ਛੇ ਸਾਥੀਆਂ ਦੇ ਨਾਲ ਸੁਤੰਤਰਤਾ ਦਿਵਸ 'ਤੇ ਮੀਨਾਰ-ਏ-ਪਾਕਿਸਤਾਨ ਦੇ ਕੋਲ ਇੱਕ ਵੀਡੀਓ ਬਣਾ ਰਹੀ ਸੀ, ਜਦੋਂ ਲਗਪਗ 300 ਤੋਂ 400 ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸਨੇ ਅਤੇ ਉਸਦੇ ਸਾਥੀਆਂ ਨੇ ਭੀੜ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ।
ਔਰਤ ਨੂੰ ਹਵਾ ਵਿੱਚ ਉਝਾਲਿਆ
ਐਫਆਈਆਰ ਨੇ ਪੀੜਤ ਦੇ ਹਵਾਲੇ ਨਾਲ ਕਿਹਾ, “ਹਾਲਾਂਕਿ, ਭੀੜ ਬਹੁਤ ਜ਼ਿਆਦਾ ਸੀ ਅਤੇ ਲੋਕ ਵਾੜੇ ਨੂੰ ਪਾਰ ਕਰ ਰਹੇ ਸੀ ਅਤੇ ਸਾਡੇ ਵੱਲ ਆ ਰਹੇ ਸੀ। ਲੋਕ ਮੈਨੂੰ ਇਸ ਹੱਦ ਤੱਕ ਧੱਕ ਰਹੇ ਸੀ ਅਤੇ ਖਿੱਚ ਰਹੇ ਸੀ ਕਿ ਉਨ੍ਹਾਂ ਨੇ ਮੇਰੇ ਕੱਪੜੇ ਪਾੜ ਦਿੱਤੇ, ਬਹੁਤ ਸਾਰੇ ਲੋਕਾਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਭੀੜ ਬਹੁਤ ਜ਼ਿਆਦਾ ਸੀ ਅਤੇ ਉਹ ਮੈਨੂੰ ਹਵਾ ਵਿੱਚ ਸੁੱਟਦੇ ਰਹੇ।”
ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ ਗਈ ਸੀ। ਸੰਘਰਸ਼ ਦੌਰਾਨ ਉਸ ਦੀ ਅੰਗੂਠੀ ਅਤੇ ਮੁੰਦਰੀਆਂ ਜ਼ਬਰਦਸਤੀ ਖੋਹ ਲਈਆਂ ਗਈਆਂ, ਨਾਲ ਹੀ ਉਸ ਦੇ ਇੱਕ ਸਾਥੀ ਦਾ ਮੋਬਾਈਲ ਫ਼ੋਨ, ਉਸ ਦਾ ਸ਼ਨਾਖਤੀ ਕਾਰਡ ਅਤੇ 15,000 ਰੁਪਏ ਵੀ ਖੇਹ ਲਏ ਗਏ। ਸ਼ਿਕਾਇਤਕਰਤਾ ਨੇ ਕਿਹਾ, “ਅਣਪਛਾਤੇ ਲੋਕਾਂ ਨੇ ਸਾਡੇ ਉੱਤੇ ਹਿੰਸਕ ਹਮਲਾ ਕੀਤਾ।
ਐਫਆਈਆਰ ਵਿੱਚ ਔਰਤ ਵਿਰੁੱਧ ਹਮਲਾ ਜਾਂ ਅਪਰਾਧਕ ਤਾਕਤ ਦੀ ਵਰਤੋਂ ਦੇ ਨਾਲ ਨਾਲ ਉਸਦੇ ਕੱਪੜੇ ਉਤਾਰਨ, ਚੋਰੀ ਅਤੇ ਦੰਗੇ ਫਸਾਉਣ ਵਰਗੀਆਂ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈਆ, ਜਿਸ ਤੋਂ ਬਾਅਦ ਦੇਸ਼ ਦੇ ਆਮ ਨਾਗਰਿਕਾਂ ਵਿੱਚ ਆਦਮੀਆਂ ਦੀਆਂ ਕਾਰਵਾਈਆਂ ਨੂੰ ਲੈ ਕੇ ਗੁੱਸਾ ਹੈ।
ਇਹ ਵੀ ਪੜ੍ਹੋ: Gurmeet Ram Rahim: ਡੇਰਾ ਮੁਖੀ ਰਾਮ ਰਹੀਮ ਦੀਆਂ ਮੁੜ ਵਧੀਆਂ ਮੁਸ਼ਕਲਾਂ, ਇੱਕ ਹੋਰ ਕੇਸ 'ਚ ਕੱਸਿਆ ਸ਼ਿਕੰਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904