Virginia Mall Firing: 18 ਜੂਨ ਨੂੰ ਵਰਜੀਨੀਆ (Virginia) ਦੇ ਇੱਕ ਮਾਲ ਵਿੱਚ ਤਾਬੜਤੋੜ ਫਾਇਰਿੰਗ ਹੋਈ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮਾਲ ਅੰਦਰ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਖਰੀਦਦਾਰੀ ਕਰਨ ਆਏ ਲੋਕ ਡਰ ਕਾਰਨ ਸਹਿਮ ਗਏ। ਹਰ ਕੋਈ ਮਾਲ ਵਿਚ ਇਧਰ-ਉਧਰ ਭੱਜਣ ਲੱਗਾ।
ਵਰਜੀਨੀਆ ਦੇ ਟਾਇਸਨ ਇਲਾਕੇ 'ਚ ਸਥਿਤ ਇਸ ਮਾਲ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਇਲਾਕੇ 'ਚ ਇਹ ਮਾਲ ਹੈ ਉੱਥੇ ਸਨਸਨੀ ਦਾ ਮਾਹੌਲ ਬਣ ਗਿਆ ਹੈ। ਦੱਸ ਦੇਈਏ ਕਿ ਮਾਲ ਵਿੱਚ ਮੌਜੂਦ ਇੱਕ ਚਸ਼ਮਦੀਦ ਨੇ ਵੀ ਇਸ ਪੂਰੀ ਘਟਨਾ ਨੂੰ ਕੈਮਰੇ ਵਿੱਚ ਰਿਕਾਰਡ ਕੀਤਾ ਹੈ।

ਮਾਲ ਵਿੱਚ ਹਫੜਾ-ਦਫੜੀ
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਲ ਦੇ ਅੰਦਰ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਐਮਰਜੈਂਸੀ ਐਗਜ਼ਿਟ ਦੀ ਮਦਦ ਨਾਲ ਮਾਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।



ਮਾਲ ਦੇ ਅੰਦਰ ਗੋਲੀਬਾਰੀ ਦੀ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ। ਪੁਲਿਸ ਨੇ ਇਸ ਘਟਨਾ ਬਾਰੇ ਬਿਆਨ ਵੀ ਜਾਰੀ ਕੀਤਾ ਹੈ। ਪੁਲਸ ਮੁਤਾਬਕ ਟਾਇਸਨ ਕਾਰਨਰ ਸੈਂਟਰ 'ਤੇ ਇਕ ਛੋਟੇ ਗਰੁੱਪ ਵਿਚਾਲੇ ਲੜਾਈ ਹੋਈ ਅਤੇ ਇਸ ਦੌਰਾਨ ਗੋਲੀਬਾਰੀ ਵੀ ਹੋਈ।








ਕਿਸੇ ਨੂੰ ਨਹੀਂ ਲੱਗੀ ਗੋਲੀ
ਫੇਅਰਫੈਕਸ ਕਾਊਂਟੀ ਪੁਲਸ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦੇ ਹੀ ਸਾਡੀ ਟੀਮ ਹਰਕਤ 'ਚ ਆ ਗਈ। ਅਸੀਂ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਪੁਲਿਸ ਮੁਤਾਬਕ ਗੋਲੀਬਾਰੀ ਦੀ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।