ਮਹਿਤਾਬ-ਉਦ-ਦੀਨ


ਔਸਟਿਨ: ਅਮਰੀਕੀ ਸੂਬੇ ਟੈਕਸਾਸ ਦੀ ਫ਼ੋਰਟ ਬੈਂਡ ਕਾਊਂਟੀ ਦੇ ਜੱਜ ਕੇਪੀ ਜਾਰਜ (ਜੋ ਭਾਰਤੀ ਮੂਲ ਦੇ ਹਨ) ਨੇ ਆਪਣੇ ਰਾਜ ਦੇ ਗਵਰਨਰ ਗ੍ਰੇਗ ਐਬਟ ਨੂੰ ਹੁਣ ਕਾਨੂੰਨੀ ਚੁਣੌਤੀ ਦਿੱਤੀ ਹੈ। ਦਰਅਸਲ, ਗਵਰਨਰ ਨੇ ਸਕੂਲਾਂ ’ਚ ਮਾਸਕ ਪਹਿਨਣ ਉੱਤੇ ਪਾਬੰਦੀ ਲਾ ਦਿੱਤੀ ਸੀ; ਜਦਕਿ ਹੁਣ ਤੱਕ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਅਜਿਹਾ ਕਰਨਾ ਬਹੁਤ ਕਾਨੂੰਨੀ ਤੌਰ ’ਤੇ ਲਾਜ਼ਮੀ ਸੀ।


ਗਵਰਨਰ ਦੇ ਹੁਕਮ G-38 ਵਿਰੁੱਧ ਇਕੱਲੇ ਜਸਟਿਸ ਜਾਰਜ ਹੀ ਨਹੀਂ, ਹੋਰ ਵੀ ਕਈ ਸਥਾਨਕ ਅਧਿਕਾਰੀ ਤੇ ਸਕੂਲ ਪ੍ਰਸ਼ਾਸਕ ਵੀ ਆਣ ਡਟੇ ਹਨ। ਬੀਤੀ 9 ਅਗਸਤ ਨੂੰ ਡੈਲਸ ਦੇ ਸਕੂਲਾਂ ਵਿੱਚ ਵੀ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ਼ ਮੈਂਬਰਾਂ ਲਈ ਮਾਸਕ ਲਾਜ਼ਮੀ ਕਰਾਰ ਦਿੱਤਾ ਸੀ ਪਰ 11 ਅਗਸਤ ਨੂੰ ਗਵਰਨਰ ਨੇ ਮਾਸਕ ਪਹਿਨਣ ਉੱਤੇ ਪਾਬੰਦੀ ਲਾ ਦਿੱਤੀ। ਇਸ ’ਤੇ ਬੱਚਿਆਂ ਦੇ ਮਾਪੇ, ਅਧਿਆਪਕ ਤੇ ਆਮ ਲੋਕ ਵੀ ਭੜਕ ਗਏ ਕਿਉਂਕਿ ਹਾਲੇ ਕੋਵਿਡ-19 ਮਹਾਮਾਰੀ ਦਾ ਖ਼ਤਰਾ ਪੂਰੀ ਤਰ੍ਹਾਂ ਟਲ਼ਿਆ ਨਹੀਂ।




ਜਸਟਿਸ ਜਾਰਜ ਨੇ ਕਿਹਾ ਕਿ ਉਹ ਆਮ ਲੋਕਾਂ, ਖ਼ਾਸ ਕਰਕੇ ਸਕੂਲੀ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਡਟੇ ਰਹਿਣਗੇ। ਜਸਟਿਸ ਜਾਰਜ ਸ਼ੁਰੂ ਤੋਂ ਹੀ ਮਾਸਕ ਪਹਿਨਣ ਤੇ ਵੈਕਸੀਨ ਲਵਾਉਣ ਦੀ ਲੋੜ ਉੱਤੇ ਜ਼ੋਰ ਦਿੰਦੇ ਰਹੇ ਹਨ।


ਉੱਧਰ ਗਵਰਨਰ ਐਬਟ ਨੇ ਹੁਣ ਧਮਕੀ ਦੇ ਦਿੱਤੀ ਹੈ ਕਿ ਜੋ ਕੋਈ ਵੀ ਉਨ੍ਹਾਂ ਦੇ ਹੁਕਮ ਵਿਰੁੱਧ ਖੜ੍ਹਾ ਹੋਇਆ, ਉਸ ਵਿਰੁੱਧ ਅਦਾਲਤੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇ ਕਿਸੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਨੇ ਡਿਊਟੀ ਦੌਰਾਨ ਮਾਸਕ ਲਾਇਆ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤ ਜਾਵੇਗੀ।


ਉਝ ਜਸਟਿਸ ਕੇਪੀ ਜਾਰਜ ਗਵਰਨਰ ਦੇ ਹੁਕਮਾਂ ਉੱਤ ਆਰਜ਼ੀ ਰੋਕ ਲਗਵਾਉਣ ’ਚ ਸਫ਼ਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਮੁੱਦੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਪਰ ਉਹ ਆਪਣੇ ਸਥਾਨਕ ਨਿਵਾਸੀਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਕਾਰਣ ਅਜਿਹਾ ਸਟੈਂਡ ਲੈ ਰਹੇ ਹਨ।


ਅਮਰੀਕਾ ਦੀ ਸ਼ਾਸਨ ਪ੍ਰਣਾਲੀ ਵਿੱਚ ਕਿਸੇ ਸੂਬੇ ਦੇ ਗਵਰਨਰ ਦਾ ਉਹੀ ਮੁਕਾਮ ਹੁੰਦਾ ਹੈ, ਜੋ ਭਾਰਤ ਵਿੱਚ ਮੁੱਖ ਮੰਤਰੀ ਨੂੰ ਹਾਸਲ ਹੁੰਦਾ ਹੈ। ਇਸ ਲਈ ਹੁਣ ਭਾਰਤੀ ਮੂਲ ਦੇ ਜੱਜ ਕੇਪੀ ਜਾਰਜ ਨੇ ਇੱਕ ਤਰ੍ਹਾਂ ਪਾਣੀ ’ਚ ਰਹਿ ਕੇ ਮਗਰਮੱਛ ਨਾਲ ਵੈਰ ਮੁੱਲ ਲੈ ਲਿਆ ਹੈ। ਇੰਝ ਇਹ ਕਾਨੂੰਨੀ ਮਾਮਲਾ ਕਾਫ਼ੀ ਦਿਲਚਸਪ ਬਣਦਾ ਜਾ ਰਿਹਾ ਹੈ। ਜਸਟਿਸ ਜਾਰਜ ਨੇ ਕਿਹਾ ਕਿ ਉਹ ਗਵਰਨਰ ਵਿਰੁੱਧ ਅਦਾਲਤ ’ਚ ਨਹੀਂ ਜਾਣਾ ਚਾਹੁੰਦੇ ਸਨ ਪਰ ਅਸੀਂ ਆਪਣੇ ਬੱਚਿਆਂ ਤੇ ਪਰਿਵਾਰਾਂ ਦੀ ਸਿਹਤ ਦਾ ਵੀ ਖ਼ਿਆਲ ਰੱਖਣਾ ਹੈ।


ਇਹ ਵੀ ਪੜ੍ਹੋ: ਬੱਚਾ 9 ਮਹੀਨੇ ਮਾਂ ਦੀ ਬੱਚੇਦਾਨੀ ਦੀ ਥਾਂ ਪੇਡੂ ਦੀ ਖੁੱਡ ’ਚ ਪਲ਼ਦਾ ਰਿਹਾ, ਦੁਰਲੱਭ ਕੇਸ ’ਚ ਸਰਜਰੀ ਨਾਲ ਹੋਇਆ ਜਨਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904