ਫਰਾਂਸ ਨੇ ਕਿਹਾ ਕਿ ਯੂਰਪੀ ਯੂਨੀਅਨ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਐਤਵਾਰ ਤੋਂ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਫਰਾਂਸ ਦਾ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਹੈ ਤਾਂ ਕਿ ਤੀਜਾ ਲੌਕਡਾਊਨ ਲਾਉਣ ਨੂੰ ਮਜਬੂਰ ਨਾ ਹੋਣਾ ਪਵੇ।


ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਰਾਸ਼ਟਰਪਤੀ ਪੈਲੇਸ 'ਚ ਸਿਹਤ ਸੁਰੱਖਿਆ ਸਬੰਧੀ ਹੰਗਾਮੀ ਬੈਠਕ ਤੋਂ ਸ਼ੁੱਕਰਵਾਰ ਰਾਤ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਗੰਭੀਰ ਖਤਰੇ ਦੇ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਦੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਨਫੈਕਸ਼ਨ ਮੁਕਤ ਹੋਣ ਦੀ ਪੁਸ਼ਟੀ ਕਰਨ ਲਈ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ।


ਸਖ਼ਤ ਨਿਯਮ ਲਾਗੂ ਕਰ ਰਿਹਾ ਫ੍ਰਾਂਸ


ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਰਾਂਸ ਨੇ ਬਾਰਡਰ ਦੇ ਆਰ-ਪਾਰ ਜਾਣ ਦੀਆਂ ਸਰਹੱਦਾਂ ਪਹਿਲਾਂ ਤੋਂ ਹੀ ਤੈਅ ਕਰ ਰੱਖੀਆਂ ਹਨ। ਏਅਰਪੋਰਟਸ 'ਤੇ ਬੰਦਰਗਾਹਾਂ 'ਤੇ ਪਿਛਲੇ ਹਫ਼ਤੇ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਇੱਥੇ ਅਕਤੂਬਰ ਤੋਂ ਹੀ ਰੈਸਟੋਰੈਂਟ, ਟੂਰਿਸਟ ਪਲੇਸ 'ਤੇ ਕਈ ਹੋਟਲ ਬੰਦ ਹਨ। ਹੁਣ ਫ੍ਰਾਂਸ ਐਤਵਾਰ ਤੋਂ ਇੱਥੇ ਸਾਰੇ ਵੱਡੇ ਸ਼ੌਪਿੰਗ ਸੈਂਟਰਾਂ ਨੂੰ ਵੀ ਬੰਦ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਯਾਤਰਾ ਵੀ ਸੀਮਿਤ ਕਰ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ