ਬੇਟਿੰਗ ਦੀ ਦੁਨੀਆ ਬਹੁਤ ਵੱਖਰੀ ਹੁੰਦੀ ਹੈ। ਬੇਟਿੰਗ ਦੀ ਸ਼ਰਤ ਜਿੱਤਣ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉੱਥੇ ਹੀ ਇੱਕ ਅਜਿਹੇ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੇਟਿੰਗ ਜਿੱਤਣ ਲਈ ਕੁੜੀਆਂ ਆਪਣੇ ਸਾਰੇ ਕੱਪੜੇ ਉਤਾਰ ਕੇ ਸੈਂਕੜੇ ਦੀ ਭੀੜ ਵਿੱਚ ਨੱਚਣ ਲੱਗ ਪਈਆਂ। 


ਹਾਂਜੀ, ਅਜਿਹਾ ਹੀ ਹੋਇਆ ਜਦੋਂ ਆਈਫੋਨ ਜਿੱਤਣ ਲਈ ਕਲੱਬ ਵਿੱਚ ਕੁੜੀਆਂ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਨਾਲ ਕੁਝ ਲੜਕੇ ਵੀ ਸਨ, ਉਨ੍ਹਾਂ ਨੇ ਵੀ ਆਈਫੋਨ ਜਿੱਤਣ ਲਈ ਅਜਿਹਾ ਕੀਤਾ। ਹਾਲਾਂਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।



ਦਰਅਸਲ, ਮਾਮਲਾ ਰੂਸ ਦੇ ਦੱਖਣ-ਪੂਰਬੀ ਆਸਤ੍ਰਾਖਾਨ ਖੇਤਰ ਦਾ ਹੈ, ਜਿੱਥੇ ਇੱਕ ਨਾਈਟ ਕਲੱਬ ਵਿੱਚ ਸਟ੍ਰਿਪਟੀਜ਼ ਦਾ ਅਜੀਬ ਮੁਕਾਬਲਾ ਕਰਵਾਇਆ ਗਿਆ ਸੀ। ਕਿਹਾ ਗਿਆ ਸੀ ਕਿ ਇਸ ਮੁਕਾਬਲੇ ਦੇ ਜੇਤੂ ਨੂੰ ਇੱਕ ਆਈਫੋਨ ਦਿੱਤਾ ਜਾਵੇਗਾ। ਪਰ ਸ਼ਰਤ ਇਹ ਸੀ ਕਿ ਆਈਫੋਨ ਜਿੱਤਣ ਲਈ ਕਲੱਬ ਵਿਚ ਸੈਂਕੜੇ ਲੋਕਾਂ ਦੀ ਭੀੜ ਦੇ ਸਾਹਮਣੇ ਕੱਪੜੇ ਉਤਾਰ ਕੇ ਨੱਚਣਾ ਹੋਵੇਗਾ। ਇਸ ਮੁਕਾਬਲੇ ਨੂੰ ਜਿੱਤਣ ਲਈ ਲੋਕਾਂ ਨੇ ਆਪਣੀ ਇੱਜ਼ਤ ਦਾਅ 'ਤੇ ਲਗਾ ਦਿੱਤੀ ਅਤੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ।



ਇਸ ਮੁਕਾਬਲੇ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ਵਿਚ ਤਿੰਨ ਲੋਕ ਆਪਣੇ ਕੱਪੜੇ ਉਤਾਰ ਕੇ ਨਗਨ ਹਾਲਤ ਵਿੱਚ ਦਿਖਾਈ ਦੇ ਰਹੇ ਹਨ। ਇਸ ਵਿੱਚ ਇੱਕ 22 ਸਾਲ ਦੀ ਲੜਕੀ ਆਈਫੋਨ ਜਿੱਤਣ ਲਈ ਖੁਸ਼ੀ ਨਾਲ ਆਪਣੇ ਕੱਪੜੇ ਉਤਾਰ ਰਹੀ ਹੈ। ਰੂਸੀ ਅਧਿਕਾਰੀਆਂ ਨੇ ਨਾਈਟ ਕਲੱਬ 'ਤੇ ਛਾਪਾ ਮਾਰਿਆ ਅਤੇ ਸਾਰੇ ਚਾਰ ਲੋਕਾਂ ਦੇ ਨਾਲ-ਨਾਲ ਸਮਾਗਮ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕਰ ਲਿਆ।



ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਇਕ ਲੜਕੀ ਨੇ ਕਿਹਾ ਕਿ ਮੈਂ ਜੋ ਕੀਤਾ, ਉਸ 'ਤੇ ਬਹੁਤ ਪਛਤਾ ਰਹੀ ਹਾਂ। ਮੈਂ ਗਲਤ ਕੰਮ ਕੀਤਾ ਅਤੇ ਬਿਲਕੁਲ ਵੀ ਆਮ ਨਹੀਂ ਸੀ। ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਮੈਂ ਅਜਿਹਾ ਕੀਤਾ। ਮੈਂ ਜੋ ਕੀਤਾ, ਇਸ ਲਈ ਮੈਂ ਆਪਣੇ ਦੁਸ਼ਮਣ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹਾਂਗੀ। ਮੈਂ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਦੀ ਹਾਂ।


ਜਦੋਂ ਇਸ ਮੁਕਾਬਲੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਲੋਕ ਗੁੱਸੇ 'ਚ ਆ ਗਏ ਅਤੇ ਕਾਰਵਾਈ ਦੀ ਮੰਗ ਕਰਨ ਲੱਗ ਪਏ। ਅਸਤ੍ਰਖਾਨ ਖੇਤਰ ਦੇ ਗਵਰਨਰ ਇਗੋਰ ਬਾਬੂਸ਼ਕਿਨ ਨੇ ਵੀ ਮੁਕਾਬਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਗਵਰਨਰ ਨੇ ਕਿਹਾ, 'ਬੰਕਰ ਨਾਈਟ ਕਲੱਬ ਵਿਚ ਜੋ ਹੋਇਆ, ਉਹ ਸਾਡੇ ਸਾਰਿਆਂ ਲਈ ਸ਼ਰਮਨਾਕ ਹੈ।' ਉਨ੍ਹਾਂ ਅੱਗੇ ਕਿਹਾ ਕਿ ਸਾਡੇ ਹਜ਼ਾਰਾਂ ਸਾਥੀ ਅਤੇ ਦੇਸ਼ ਵਾਸੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਾਤ ਭੂਮੀ (ਜੰਗ ਲੜਦੇ ਹੋਏ) ਦੀ ਰਾਖੀ ਕਰ ਰਹੇ ਹਨ। ਇਸ ਦੌਰਾਨ, ਕੁਝ ਲੋਕ ਸ਼ਰਮ ਅਤੇ ਜ਼ਮੀਰ ਗੁਆ ਚੁੱਕੇ ਹਨ।