ਲੰਡਨ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ ਕੇਅਰ ਵਰਕਰਾਂ, ਕੇਅਰ ਅਸਿਸਟੈਂਟਸ ਤੇ ਘਰੇਲੂ ਸਹਾਇਕਾਂ ਲਈ ਵੀਜ਼ਾ ਨਿਯਮਾਂ 'ਚ ਢਿੱਲ ਦਿੱਤੀ ਹੈ। ਇਸ ਕੈਟਾਗਰੀ ਦੇ ਮੁਲਾਜ਼ਮ ਜਲਦੀ ਹੀ ਬ੍ਰਿਟਿਸ਼ ਸਿਹਤ ਤੇ ਦੇਖਭਾਲ ਵੀਜ਼ਾ ਲਈ 12 ਮਹੀਨਿਆਂ ਵਾਸਤੇ ਯੋਗ ਹੋਣਗੇ। ਸਰਕਾਰ ਨੇ ਇਹ ਅਸਥਾਈ ਕਦਮ ਇਸ ਸੈਕਟਰ 'ਚ ਸਟਾਫ਼ ਦੀ ਭਾਰੀ ਕਮੀ ਦੇ ਮੱਦੇਨਜ਼ਰ ਚੁੱਕਿਆ ਹੈ।



ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਯੋਜਨਾ 'ਚ ਅਸਥਾਈ ਤਬਦੀਲੀ ਨਾਲ ਬਜ਼ੁਰਗ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਲਈ ਹਜ਼ਾਰਾਂ ਵਾਧੂ ਕੇਅਰ ਅਸਿਸਟੈਂਟਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਸਕੇਗੀ। ਇਹ ਬਦਲਾਅ ਰੁਜ਼ਗਾਰਦਾਤਾ ਦੇ ਪਾੜੇ ਨੂੰ ਪੂਰਾ ਕਰਨ ਲਈ ਯੋਗ ਮੁਲਾਜ਼ਮਾਂ ਦੀ ਛੇਤੀ, ਸਸਤੀ ਤੇ ਆਸਾਨ ਭਰਤੀ ਨੂੰ ਸਮਰੱਥ ਕਰੇਗਾ।

ਸਰਕਾਰ ਨੇ ਕਿਹਾ ਕਿ ਇਹ ਵਾਧੂ ਸਟਾਫ਼ ਬਜ਼ੁਰਗਾਂ ਤੇ ਅਪਾਹਜ਼ਾਂ ਦੀ ਆਪਣੇ ਘਰਾਂ 'ਚ ਦੇਖਭਾਲ ਕਰਨ 'ਚ ਮਦਦ ਕਰਨ ਦੇ ਯੋਗ ਹੋਵੇਗਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਮਹਾਮਾਰੀ ਕਾਰਨ ਦੇਖਭਾਲ ਖੇਤਰ ਨੂੰ ਬੇਮਿਸਾਲ ਤਰੀਕੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਅਸੀਂ ਸਿਹਤ ਤੇ ਦੇਖਭਾਲ ਵੀਜ਼ਾ ਨਿਯਮਾਂ 'ਚ ਬਦਲਾਅ ਕੀਤਾ ਹੈ, ਜੋ ਕਰਮਚਾਰੀਆਂ ਦੀ ਗਿਣਤੀ ਵਧਾਉਣ ਤੇ ਦਬਾਅ ਨੂੰ ਘਟਾਉਣ 'ਚ ਮਦਦ ਕਰੇਗਾ।

ਇਹ ਸਾਡੀ ਨਵੀਂ ਯੋਜਨਾ: ਪਟੇਲ
ਯੂਕੇ 'ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ, "ਇਹ ਇਮੀਗ੍ਰੇਸ਼ਨ ਲਈ ਸਾਡੀ ਨਵੀਂ ਯੋਜਨਾ ਹੈ ਜੋ ਰਾਸ਼ਟਰੀ ਸਿਹਤ ਯੋਜਨਾ (ਐਨਐਚਐਸ) ਤੇ ਸਿਹਤ ਤੇ ਦੇਖਭਾਲ ਖੇਤਰ ਨੂੰ ਸਮਰਥਨ ਦੇਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।" ਇਹ ਸਕੀਮ ਯੂਕੇ 'ਚ ਸਿਹਤ ਮਾਹਿਰਾਂ ਨੂੰ ਰਹਿਣ ਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਅਸਾਨ ਬਣਾਉਣ 'ਚ ਮਦਦ ਕਰੇਗੀ।"


ਇਹ ਵੀ ਪੜ੍ਹੋ : New Year 2022 : ਨਵੇਂ ਸਾਲ 'ਚ ਹਿੱਲ ਸਟੇਸ਼ਨਾਂ ਤੇ Beach ਦੀ ਬਜਾਏ ਚੁਣੋ ਇਹ Places, ਵੇਖੋ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904