ਖੁਸ਼ਖਬਰੀ! ਗਾਜ਼ਾ ਦੀ ਜੰਗ ਖ਼ਤਮ, ਇਜ਼ਰਾਇਲ-ਹਮਾਸ ਨੇ ਮਿਲਾਇਆ ਹੱਥ, ਪੀਸ ਡੀਲ ਦੇ ਪਹਿਲੇ ਫੇਜ਼ 'ਚ ਕੀ-ਕੀ? ਡੋਨਾਲਡ ਟਰੰਪ ਨੇ ਕੀਤੀ ਵੱਡੀ ਘੋਸ਼ਣਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਇਜ਼ਰਾਇਲ ਅਤੇ ਹਮਾਸ ਨੇ ਸ਼ਾਂਤੀ ਸਮਝੌਤੇ ਦੇ ਪਹਿਲੇ ਚਰਨ 'ਤੇ ਦਸਤਖਤ ਕਰ ਦਿੱਤੇ ਹਨ। ਖ਼ੁਦ ਡੋਨਾਲਡ ਟਰੰਪ ਨੇ ਇਹ ਖੁਸ਼ਖਬਰੀ ਪੂਰੀ ਦੁਨੀਆ ਨੂੰ ਦਿੱਤੀ ਹੈ।...

ਦੁਨੀਆ ਨੂੰ ਖੁਸ਼ਖਬਰੀ ਮਿਲੀ ਹੈ। ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਸ਼ਾਂਤੀ ਸਮਝੌਤਾ ਹੋ ਗਿਆ ਹੈ। ਦੋ ਸਾਲਾਂ ਤੋਂ ਚੱਲ ਰਹੀ ਜੰਗ ਦਾ ਹੁਣ ਅੰਤ ਹੋ ਗਿਆ ਹੈ। ਇਜ਼ਰਾਇਲ ਅਤੇ ਹਮਾਸ ਨੇ ਡੋਨਾਲਡ ਟਰੰਪ ਦੀ ਪੀਸ ਡੀਲ ਨੂੰ ਸਵੀਕਾਰ ਕਰਕੇ ਗਾਜ਼ਾ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕੀਤੀ ਹੈ। ਇਹ ਖਬਰ ਮਾਨਵਤਾ ਅਤੇ ਪੂਰੀ ਦੁਨੀਆ ਲਈ ਚੰਗੀ ਖਬਰ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਇਜ਼ਰਾਇਲ ਅਤੇ ਹਮਾਸ ਨੇ ਸ਼ਾਂਤੀ ਸਮਝੌਤੇ ਦੇ ਪਹਿਲੇ ਚਰਨ 'ਤੇ ਦਸਤਖਤ ਕਰ ਦਿੱਤੇ ਹਨ। ਖ਼ੁਦ ਡੋਨਾਲਡ ਟਰੰਪ ਨੇ ਇਹ ਖੁਸ਼ਖਬਰੀ ਪੂਰੀ ਦੁਨੀਆ ਨੂੰ ਦਿੱਤੀ ਹੈ। ਸਾਲਾਂ ਤੋਂ ਚੱਲ ਰਹੇ ਗਾਜ਼ਾ ਯੁੱਧ ਦੇ ਦਰਮਿਆਨ ਇਹ ਸਮਝੌਤਾ ਇੱਕ ਖਾਸ ਮੋੜ ਹੈ, ਜੋ ਦੋਵੇਂ ਪੱਖਾਂ ਵਿਚਕਾਰ ਵਿਸ਼ਵਾਸ ਬਹਾਲ ਕਰਨ ਵੱਲ ਪਹਿਲਾ ਕਦਮ ਸਾਬਤ ਹੋ ਸਕਦਾ ਹੈ।
ਇਸ ਸਮਝੌਤੇ ਦੇ ਤਹਿਤ ਗਾਜ਼ਾ ਵਿੱਚ ਚੱਲ ਰਹੀ ਜੰਗ ਰੋਕੀ ਜਾਏਗੀ। ਅਹਿਮ ਗੱਲ ਇਹ ਵੀ ਹੈ ਕਿ ਜੰਗ ਰੋਕਣ ਦੇ ਨਾਲ-ਨਾਲ ਬੰਦੀਆਂ ਨੂੰ ਰਿਹਾਈ ਵੀ ਦਿੱਤੀ ਜਾਵੇਗੀ। ਹਮਾਸ ਨੇ ਸਮਝੌਤੇ 'ਤੇ ਸਹਿਮਤੀ ਦਿੱਤੀ ਹੈ। ਇਸ ਸਬੰਧੀ ਵੀਰਵਾਰ ਯਾਨੀਕਿ 9 ਅਕਤੂਬਰ ਨੂੰ ਮਿਸਰ ਵਿੱਚ ਦਸਤਖਤ ਕੀਤੇ ਗਏ ਹਨ।
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਸਦੇ ਜ਼ਰੀਏ ਉਨ੍ਹਾਂ ਨੇ ਕਿਹਾ, "ਮੈਨੂੰ ਇਹ ਦੱਸ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਜ਼ਰਾਇਲ ਅਤੇ ਹਮਾਸ ਦੋਵਾਂ ਨੇ ਸਾਡੇ ਸ਼ਾਂਤੀ ਯੋਜਨਾ ਦੇ ਪਹਿਲੇ ਚਰਨ 'ਤੇ ਸਹਿਮਤੀ ਜਤਾਈ ਹੈ। ਇਸਦਾ ਮਤਲਬ ਹੈ ਕਿ ਸਾਰੇ ਬੰਦੀਆਂ ਨੂੰ ਬਹੁਤ ਜਲਦੀ ਰਿਹਾਈ ਦਿੱਤੀ ਜਾਵੇਗੀ ਅਤੇ ਇਜ਼ਰਾਇਲੀ ਫੌਜ ਇੱਕ ਨਿਰਧਾਰਿਤ ਸੀਮਾ ਤੱਕ ਪਿੱਛੇ ਹਟੇਗੀ। ਇਹ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ।"
ਟਰੰਪ ਨੇ ਕਤਰ ਅਤੇ ਤੁਰਕੀ ਨੂੰ ਕਿਉਂ ਧੰਨਵਾਦ ਕੀਤਾ
ਉਨ੍ਹਾਂ ਨੇ ਕਿਹਾ, "ਸਾਰੇ ਪੱਖਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇਗਾ! ਇਹ ਅਰਬ ਅਤੇ ਮੁਸਲਮਾਨ ਸੰਸਾਰ, ਇਜ਼ਰਾਇਲ, ਨੇੜਲੇ ਸਾਰੇ ਦੇਸ਼ ਅਤੇ ਅਮਰੀਕਾ ਲਈ ਇੱਕ ਵੱਡਾ ਦਿਨ ਹੈ। ਅਸੀਂ ਕਤਰ, ਮਿਸਰ ਅਤੇ ਤੁਰਕੀ ਦੇ ਵਿਚੋਲਗੀ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਇਤਿਹਾਸਕ ਕੰਮ ਨੂੰ ਸੰਭਵ ਬਣਾਉਣ ਵਿੱਚ ਸਾਡੀ ਮਦਦ ਕੀਤੀ।"
ਸ਼ਾਂਤੀ ਸਮਝੌਤੇ 'ਤੇ ਨੇਤਨਯਾਹੂ ਦਾ ਕਹਿਣਾ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਮਝੌਤੇ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਕੇ ਕਿਹਾ, "ਸ਼ਾਂਤੀ ਸਮਝੌਤੇ ਦੇ ਪਹਿਲੇ ਚਰਨ ਦੀ ਯੋਜਨਾ 'ਤੇ ਸਹਿਮਤੀ ਦੇ ਬਾਅਦ ਹੁਣ ਸਾਰੇ ਬੰਦੀਆਂ ਨੂੰ ਘਰ ਵਾਪਸੀ ਹੋਵੇਗੀ। ਇਹ ਇੱਕ ਕੂਟਨੀਤਿਕ ਸਫਲਤਾ ਹੈ ਅਤੇ ਇਜ਼ਰਾਇਲ ਲਈ ਨੈਤਿਕ ਜਿੱਤ ਦਾ ਦਿਨ ਹੈ। ਅਸੀਂ ਚੈਨ ਨਾਲ ਨਹੀਂ ਬੈਠਾਂਗੇ, ਜਦ ਤੱਕ ਸਾਡੇ ਸਾਰੇ ਬੰਦੀਆਂ ਦੀ ਵਾਪਸੀ ਨਹੀਂ ਹੋ ਜਾਂਦੀ।"

ਦੱਸ ਦਈਏ ਕਿ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਸੀ, ਪਰ ਹੁਣ ਟਰੰਪ ਦੇ ਯਤਨਾਂ ਤੋਂ ਬਾਅਦ ਸ਼ਾਂਤੀ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸ਼ਾਂਤੀ ਸਮਝੌਤੇ ਵਿੱਚ ਅਮਰੀਕਾ ਦੇ ਨਾਲ-ਨਾਲ ਮਿਸਰ ਅਤੇ ਕਤਰ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਮਾਨ ਅਲ-ਥਾਨੀ ਇਸ ਚਰਚਾ ਦਾ ਹਿੱਸਾ ਸਨ।






















