Gurdwara Rori Sahib damage: ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਭਾਰੀ ਮੀਂਹ ਕਾਰਨ ਢਹਿ ਗਿਆ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਤਿੰਨ ਵਾਰ ਆਏ ਸਨ। ਪ੍ਰਸ਼ਾਸਨ ਵੱਲੋਂ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਗੁਰਦੁਆਰਾ ਸਾਹਿਬ ਪੂਰੀ ਤਰ੍ਹਾਂ ਢਹਿ ਗਿਆ ਹੈ।


ਪਿੰਡ ਜਾਹਮਣ ਦੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੀ 500 ਏਕੜ ਜ਼ਮੀਨ ਕਿਸੇ ਸਮੇਂ ਸਿੱਖ ਭਾਈਚਾਰੇ ਦੀ ਮਲਕੀਅਤ ਸੀ। ਹੌਲੀ-ਹੌਲੀ ਇਸ ਨੇ ਕਬਜ਼ਾ ਹੋਣ ਲੱਗ ਪਿਆ। ਸਥਾਨਕ ਨਿਵਾਸੀ ਮੁਹੰਮਦ ਸਦੀਕ ਨੇ ਦੱਸਿਆ ਕਿ ਭੂ-ਮਾਫੀਆ ਨੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਣ ਲਈ 4 ਫੁੱਟ ਡੂੰਘੀ ਖਾਈ ਪੁੱਟੀ ਹੋਈ ਹੈ।


ਗੁਰਦੁਆਰਾ ਰੋੜੀ ਸਾਹਿਬ ਲਾਹੌਰ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਅਤੇ ਪਾਕਿਸਤਾਨ-ਭਾਰਤ ਸਰਹੱਦ ਤੋਂ 2-3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਗੁਰਦੁਆਰਾ ਰੋੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਜੀ ਇਸ ਸਥਾਨ 'ਤੇ ਤਿੰਨ ਵਾਰ ਆਏ ਸਨ, ਜੋ ਕਿ ਉਨ੍ਹਾਂ ਦੇ ਜੱਦੀ ਪਿੰਡ ਡੇਰਾ ਚਾਹਲ ਦੇ ਨੇੜੇ ਸੀ। 


ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਜਾਹਮਣ ਦੇ ਬਾਹਰ ਇੱਕ ਟਿੱਲੇ 'ਤੇ ਆਰਾਮ ਕੀਤਾ ਸੀ। ਇੱਕ ਪ੍ਰਾਚੀਨ ਖੰਡਰ ਵਿੱਚ ਉਹਨਾ ਨੂੰ ਮਿੱਟੀ ਦੇ ਭਾਂਡੇ ਮਿਲੇ, ਜਿਸ ਤੋਂ ਬਾਅਦ ਵਿੱਚ ਇਸ ਸਥਾਨ 'ਤੇ ਬਣੇ ਮੰਦਰ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਰੱਖਿਆ ਗਿਆ। ਪੰਜਾਬੀ ਭਾਸ਼ਾ ਵਿੱਚ ਰੋੜੀ ਦਾ ਅਰਥ ਹੈ ਟੁਕੜੇ।


ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਵੀ ਗੁਰਦੁਆਰਾ ਸਾਹਿਬ ਵੀ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ। ਹਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਨਹੀਂ ਕੀਤੀ ਗਈ। ਜਿਸ ਦਾ ਨਤੀਜਾ ਹੈ ਕਿ  ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਭਾਰੀ ਮੀਂਹ ਕਾਰਨ ਢਹਿ ਢੇਰੀ ਹੋ ਗਿਆ ਹੈ। 


ਬਰਸਾਤ ਕਾਰਨ ਗੁਰਦੁਆਰੇ ਦੇ ਢਹਿ ਜਾਣ ਤੋਂ ਬਾਅਦ ਪਿਛਲੇ ਪਾਸੇ ਦੀ ਕੰਧ ਦਾ ਕੁਝ ਹਿੱਸਾ ਹੀ ਬਚਿਆ ਹੈ। ਜਦਕਿ ਗੁਰਦੁਆਰਾ ਸਾਹਿਬ ਦਾ ਗੁੰਬਦ, ਅੰਦਰਲਾ ਹਿੱਸਾ ਅਤੇ ਅਗਲਾ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ। ਕਰੀਬ 20 ਦਿਨ ਪਹਿਲਾਂ ਹੋਈ ਭਾਰੀ ਬਾਰਿਸ਼ ਤੋਂ ਪਹਿਲਾਂ ਇਹ ਗੁਰਦੁਆਰਾ ਪੂਰੀ ਸ਼ਾਨ ਨਾਲ ਖੜ੍ਹਾ ਸੀ।


oin Our Official Telegram Channel : - 
https://t.me/abpsanjhaofficial


 ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।