H-1B visa: ਯੂਐਸ ਦੀ ਇੱਕ ਸੰਘੀ ਏਜੰਸੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਵਿੱਤੀ ਸਾਲ 2022 ਲਈ ਕਾਂਗਰਸ ਵੱਲੋਂ ਤੈਅ 65,000 ਐਚ-1ਬੀ ਵੀਜ਼ਾ ਸੀਮਾ ਤੱਕ ਪਹੁੰਚਣ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਵਿੱਚ ਮਾਹਰ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ।

ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਭਰਤੀ ਕਰਨ ਲਈ ਇਸ ਵੀਜ਼ੇ 'ਤੇ ਨਿਰਭਰ ਕਰਦੀਆਂ ਹਨ। ਇਸ ਵਰਕ ਵੀਜ਼ੇ ਦੀ ਭਾਰਤ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ ਬਹੁਤ ਜ਼ਿਆਦਾ ਮੰਗ ਹੈ। ਅਮਰੀਕੀ ਸੰਸਦ ਦੇ ਆਦੇਸ਼ ਰਾਹੀਂ, ਯੂਐਸ ਹਰ ਸਾਲ ਵੱਧ ਤੋਂ ਵੱਧ 65,000 H-1B ਵੀਜ਼ਾ ਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਸ਼੍ਰੇਣੀਆਂ ਦੇ ਤਹਿਤ ਇੱਕ ਵਾਧੂ 20,000 H-1B ਵੀਜ਼ਾ ਜਾਰੀ ਕਰ ਸਕਦਾ ਹੈ।

ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ), ਜੋ ਹਰ ਸਾਲ ਸਾਰੀਆਂ ਵੀਜ਼ਾ ਅਰਜ਼ੀਆਂ ਦੀ ਜਾਂਚ ਕਰਦੀ ਹੈ, ਨੇ ਸੋਮਵਾਰ ਨੂੰ ਐਲਾਨ ਕੀਤੀ ਕਿ ਉਹ ਵਿੱਤੀ ਸਾਲ 2022 ਲਈ ਸੰਸਦ ਵੱਲੋਂ ਤੈਅ 65,000 ਦੀ H-1B ਨਿਯਮਤ ਸੀਮਾ ਤੇ ਯੂ.ਐੱਸ. ਐਡਵਾਂਸਡ ਡਿਗਰੀ ਛੋਟ ਤਹਿਤ 20,000 ਐੱਚ-1ਬੀ ਪ੍ਰਾਪਤ ਕਰੇਗੀ। H1B ਵੀਜ਼ਾ ਦੀ ਸੀਮਾ ਤੱਕ ਪਹੁੰਚਣ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਿਨੈਕਾਰਾਂ ਦੀ ਰਜਿਸਟ੍ਰੇਸ਼ਨ ਲਈ ਚੋਣ ਨਹੀਂ ਹੋਈ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਆਨਲਾਈਨ ਖਾਤਿਆਂ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ